ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਮਾਰਚ ਮਹੀਨੇ ਕ੍ਰਾਈਸਟਚਰਚ ਦੀ ਅਲ ਨੂਰ ਮਸਜਿਦ ਅਤੇ ਲਿਨਵੁਡ ਮਸਜਿਦ ਵਿੱਚ ਹੋਏ ਨਸਲੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੀ ਮਦਦ ਦਾ ਬੀੜਾ ਚੁੱਕਿਆ ਸੀ।
ਸਿੱਖ ਭਾਈਚਾਰੇ ਨੇ ਜਿੱਥੇ ਰਾਹਤ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਅਤੇ ਜਸਪ੍ਰੀਤ ਰਾਜਪੁਰਾ ਦੇ ਯਤਨਾਂ ਸਦਕਾ ਫੇਸਬੁੱਕ ਉੱਤੇ 'ਡੋਨੇਸ਼ਨ' ਮੁਹਿੰਮ ਵੀ ਸ਼ੁਰੂ ਕੀਤੀ ਗਈ - ਜਿਸ ਵਿੱਚ ਸਿੱਖ ਸੰਗਤ ਦੇ ਸਹਿਯੋਗ ਨਾਲ 60 ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ।
ਇਕੱਤਰ ਮਾਇਆ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਸੁਸਾਇਟੀ ਦੇ ਮੁੱਖ ਨੁਮਾਇੰਦੇ ਦਲਜੀਤ ਸਿੰਘ ਅਤੇ ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮੈਟ ਰੋਬਸਨ ਨੇ ਕ੍ਰਾਈਸਟਚਰਚ ਸਿਟੀ ਕੌਂਸਲ ਨਾਲ ਰਾਬਤਾ ਕੀਤਾ, ਜਿਨ੍ਹਾਂ ਵੱਲੋਂ ਕ੍ਰਾਈਸਟਚਰਚ ਫਾਊਂਡੇਸ਼ਨ ਨਾਮਕ ਸੰਸਥਾ ਦੇ ਜ਼ਰੀਏ ਪੀੜਤਾਂ ਲਈ ਸਹਾਇਤਾ ਕਾਰਜ ਕੀਤੇ ਜਾ ਰਹੇ ਹਨ।ਇਸੇ ਦੌਰਾਨ 12 ਜੂਨ ਦਿਨ ਬੁੱਧਵਾਰ ਨੂੰ ਕ੍ਰਾਈਸਟਚਰਚ ਦੇ ਵੂਲਸਟਨ ਸਥਿਤ ਗੁਰਦੁਆਰੇ ਵਿਖੇ ਸਮਾਗਮ ਕੀਤਾ ਗਿਆ, ਜਿੱਥੇ ਸੁਸਾਇਟੀ ਵੱਲੋਂ ਕ੍ਰਾਈਸਟਚਰਚ ਦੀ ਮੇਅਰ ਲਿਆਨੀ ਡਾਲਜ਼ੀਏਲ ਨੂੰ 60 ਹਜ਼ਾਰ ਡਾਲਰ ਦਾ ਚੈੱਕ ਭੇਟ ਕੀਤਾ ਗਿਆ।
The representatives of Al Noor Mosque and the Linwood Islamic Centre attended the function held at the Gurdwara Singh Sabha, Christchurch. Source: Supplied
ਮੇਅਰ ਲਿਆਨੀ ਡਾਲਜ਼ੀਏਲ ਨੇ ਇਸ ਮੌਕੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਆਪਣੇ ਧੰਨਵਾਦੀ ਬੋਲ ਵੀ ਸਾਂਝੇ ਕੀਤੇ।
ਇਸ ਸਮਾਗਮ ਦੌਰਾਨ ਅਲ ਨੂਰ ਮਸਜਿਦ ਅਤੇ ਲਿਨਵੁਡ ਮਸਜਿਦ ਤੋਂ ਆਏ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਪੰਗਤ ਵਿੱਚ ਬੈਠਕੇ ਲੰਗਰ ਛਕਿਆ ਅਤੇ ਅਰਦਾਸ ਕੀਤੀ ਜਿਸਦੀ ਤਸਵੀਰ ਗੁਰਦਵਾਰਾ ਸਾਹਿਬ ਦੇ ਫੇਸਬੁੱਕ ਪੇਜ ਤੋਂ ਵੀ ਸਾਂਝੀ ਕੀਤੀ ਗਈ ਹੈ।ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦੇ ਦਲਜੀਤ ਸਿੰਘ ਨੇ ਆਕਲੈਂਡ ਤੇ ਕ੍ਰਾਈਸਟਚਰਚ ਦੀਆਂ ਸਿੱਖ ਸੰਸਥਾਵਾਂ, ਸਥਾਨਿਕ ਭਾਈਚਾਰੇ ਅਤੇ ਪੀੜਤਾਂ ਲਈ ਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਸੰਸਥਾ ਹਮੇਸ਼ਾਂ ਹੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਦੀ ਧਾਰਨੀ ਰਹੀ ਹੈ ਤੇ ਅੱਗੇ ਵੀ ਉਹਨਾਂ ਦੇ ਫ਼ਲਸਫ਼ੇ ਨੂੰ ਅੱਗੇ ਤੋਰਦੀ ਸਮੁੱਚੀ ਮਾਨਵਤਾ ਦੇ ਭਲਾਈ ਕਾਰਜਾਂ ਵਿੱਚ ਸਹਿਯੋਗ ਦਿੰਦੀ ਰਹੇਗੀ।
Source: Supplied
ਇਸ ਮੌਕੇ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਕੌਪ ਟੈਕਸੀ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਦਿੱਤੇ 11001 ਡਾਲਰ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਖਰੇ ਤੌਰ 'ਤੇ ਮਸਜਿਦ ਪ੍ਰਬੰਧਕਾਂ ਨੂੰ ਭੇਂਟ ਕੀਤੇ ਗਏ।Read this story in English:
The prayer ceremony at the Gurudwara Singh Sabha, Christchurch. Source: Supplied
The Christchurch mosque shootings were two consecutive attacks at mosques in Christchurch, New Zealand during Friday prayer on 15 March 2019.
The accused gunman from Australia now faces and 40 attempted murder charges - along with the terrorism charge.
Over NZ$10 million were raised for victims of the mosque attacks across three major fundraisers.
New Zealand's Sikh community also rallied together to raise more than ies.
The collection was done within five days of posting an appeal on Facebook, with the help of over 1600 donations.
This amount was presented to Lianne Dalziel, the Mayor Christchurch on Wednesday, 12 June at a function held at the Gurudwara Singh Sabha, Christchurch.
A cheque of NZ$60,000 was delivered in the presence of the members of the Muslim and Sikh communities.
Mr Abdul Aziz from the Linwood Islamic Centre, Mirwaiz from Al Noor Mosque and other members of the Muslim community marked the occasion to appreciate the fundraising efforts of the Sikh community.
This was initiated by Auckland-based Jaspreet Singh Rajpura with the support of Sikh Supreme Society on 16 March.
"No amount of money can change what has happened, or bring back the lives lost. But we can offer our support to victims and their families, so they don’t have to bear this burden alone,” he said.
“This couldn't have been possible without community support. Thank you everyone. Hope we will always stay strong and stand together again and again.”
Mr Singh told SBS Punjabi that a collection of NZ$60,458 surpassed the initial goal of NZ$50,000 within just five days of starting this fundraiser.
Daljit Singh, the spokesperson of Supreme Sikh Society, thanked all Sikh organizations and the local community for their donations.
“We’re very thankful to the people who have made financial contributions,” he said.
“Our hopes, prayers and practical help go out to each and every victim, bystander or loved one affected."
“Supreme Sikh Society has always been adopting the philosophy of first Sikh Guru, Guru Nanak Dev Ji who preached that service to humanity is service to God. He stated that life should be spent in love and service of entire mankind. This belief has been at the core of the Sikh doctrine.”
New Zealand's largest taxi company Co-op Taxi has also provided a cheque of NZ$11,000 to help the victims of mosque attacks.
SBS Punjabi has contacted the Mayor's office at Christchurch for their comments.