ਡਰਾਇਵਿੰਗ ਦਾ ਉਹ ਕਾਨੂੰਨ ਜਿਸਨੂੰ ਬਹੁਤੇ ਆਸਟ੍ਰੇਲੀਅਨ ਭਾਰਤੀ ਜਾਣੇ-ਅਣਜਾਣੇ ਵਿੱਚ ਤੋੜ ਰਹੇ ਹਨ

ਭਾਰਤ ਦਾ ਮੋਟਰ ਵਾਹਨ ਐਕਟ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿਚ ਗੱਡੀ ਚਲਾਉਣ ਤੋਂ ਮਨਾ ਕਰਦਾ ਹੈ। ਪਰ ਇਹ ਸਪੱਸ਼ਟ ਨਹੀਂ ਕਿ ਕੀ ਇਹ ਕਾਨੂੰਨ ਐਨ ਆਰ ਆਈ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ ਖਾਸ ਤੌਰ 'ਤੇ ਉਹ ਜਿਨ੍ਹਾਂ ਕੋਲ ਓਸੀਆਈ ਅਤੇ ਪੀਆਈਓ ਕਾਰਡ ਹਨ।

Driving in india

Source: Pexels

ਤੁਹਾਨੂੰ ਸਾਵਧਾਨ ਹੋਣਾ ਚਾਹੀਦਾ ਹੈ ਜੇ ਤੁਸੀਂ ਕਿਸੇ ਆਸਟ੍ਰੇਲੀਆਈ ਡ੍ਰਾਈਵਿੰਗ ਲਾਇਸੈਂਸ ਨਾਲ ਭਾਰਤ ਵਿਚ ਗੱਡੀ ਚਲਾਉਣ ਦੀ ਯੋਜਨਾ ਬਣਾ ਰਹੇ ਹੋ।

ਭਾਰਤ ਦੇ ਮੋਟਰ ਵਾਹਨ ਐਕਟ ਅਨੁਸਾਰ, ਜਨਤਕ ਸੜਕਾਂ 'ਤੇ ਕਿਸੇ ਵੀ ਮੋਟਰ ਵਾਹਨ ਨੂੰ ਚਲਾਉਣ ਲਈ ਭਾਰਤੀ ਡ੍ਰਾਈਵਿੰਗ ਲਾਇਸੈਂਸ ਜ਼ਰੂਰੀ ਹੈ। ਪਰ ਐੱਨ.ਆਰ.ਆਈਜ਼ ਵਿੱਚ ਇਸ ਗੱਲ ਨੂੰ ਲੈਕੇ ਉਲਝਣ ਹੈ, ਖ਼ਾਸਕਰ ਉਹਨਾਂ ਲਈ ਜਿਨ੍ਹਾਂ ਕੋਲ ਓ.ਸੀ.ਆਈ. (ਭਾਰਤ ਦੇ ਵਿਦੇਸ਼ ਰਹਿੰਦੇ ਨਾਗਰਿਕ) ਅਤੇ ਪੀ.ਆਈ.ਓ.(ਭਾਰਤੀ ਮੂਲ ਦੇ ਵਿਅਕਤੀ) ਕਾਰਡ ਹਨ।

ਸੁਨੀਲ ਐਬਟ ਮੈਲਬੌਰਨ ਦੇ ਪੱਛਮੀ ਇਲਾਕੇ ਟਾਰਨੀਟ ਦੇ ਸੀਨੀਅਰ ਨਾਗਰਿਕ 'ਕਲੱਬ 60' ਦੇ ਸੰਸਥਾਪਕ ਮੈਂਬਰ ਹਨ।

ਉਹ ਕਹਿੰਦੇ ਹਨ ਕਿ ਕਲੱਬ ਦੇ ਕੁਝ ਮੈਂਬਰ ਆਸਟ੍ਰੇਲੀਆ ਦੇ ਨਾਗਰਿਕ ਹਨ ਅਤੇ ਉਹ ਅਕਸਰ ਫੁਰਸਤ ਵਿੱਚ ਸੈਰ-ਸਪਾਟੇ ਅਤੇ ਪਰਿਵਾਰ ਜਿੰਮੇਵਾਰੀਆਂ ਦੇ ਮੱਦੇਨਜ਼ਰ ਭਾਰਤ ਦੀ ਯਾਤਰਾ ਕਰਦੇ ਹਨ।

"ਅਸੀਂ ਦੋਵੇਂ ਮੁਲਕਾਂ ਦੇ ਵਿਚਕਾਰ ਡ੍ਰਾਈਵਿੰਗ ਲਾਇਸੈਂਸ ਦੇ ਨਿਯਮ ਅਦਾਨ-ਪ੍ਰਦਾਨ ਦੀ ਵਿਵਸਥਾ ਦੀ ਮੰਗ ਕਰਦੇ ਹਾਂ। ਇਸ ਸਿਲਸਿਲੇ ਵਿੱਚ ਘੱਟੋ-ਘੱਟ ਓ.ਸੀ.ਆਈ. ਜਾਂ ਪੀਆਈਓ ਕਾਰਡ ਧਾਰਕਾਂ ਲਈ ਉਦਾਰਤਾ ਦਿਖਾਉਣੀ ਚਾਹੀਦੀ ਹੈ ਜੋ ਭਾਰਤ ਵਿਚ ਡ੍ਰਾਈਵ ਕਰਨਾ ਚਾਹੁੰਦੇ ਹਨ।
Car driver, car, Indian driver
Image used for representational purpose only. Source: iStockphoto
ਭਾਰਤੀ ਸੈਲਾਨੀ ਜਾਂ ਆਰਜ਼ੀ ਵੀਜ਼ਾ-ਧਾਰਕ ਕੌਮਾਂਤਰੀ ਵਿਦਿਆਰਥੀਆਂ ਆਸਟ੍ਰੇਲੀਆ ਵਿੱਚ ਆਪਣੇ ਭਾਰਤੀ ਡ੍ਰਾਇਵਿੰਗ ਲਾਇਸੈਂਸ ਨਾਲ ਗੱਡੀ ਚਲਾ ਸਕਦੇ ਹਨ, ਪਰ ਭਾਰਤ ਦਾ ਮੋਟਰ ਵਾਹਨ ਐਕਟ ਕਿਸੇ ਵੀ ਵਿਦੇਸ਼ੀ ਨੂੰ ਭਾਰਤ ਵਿਚ ਗੱਡੀ ਚਲਾਉਣ ਤੋਂ ਮਨਾ ਕਰਦਾ ਹੈ।

ਪੰਜਾਬੀ ਕੌਂਸਲ ਆਫ਼ ਆਸਟਰੇਲੀਆ ਦੇ ਪ੍ਰਭਜੋਤ ਸੰਧੂ ਨੇ ਕਿਹਾ ਕਿ ਭਾਰਤੀ ਮੋਟਰ ਐਕਟ ਨੂੰ ਸੋਧਿਆ ਜਾਣਾ ਚਾਹੀਦਾ ਹੈ।

ਸ਼੍ਰੀ ਸੰਧੂ ਨੇ ਕਿਹਾ: "ਸਾਡੇ ਕੋਲ ਦਸ ਤੋਂ ਵੱਧ ਪਰਿਵਾਰਾਂ ਦੇ ਨੁਮਾਇੰਦਿਆਂ ਦੀ ਅਪੀਲ ਆਈ ਹੈ ਜੋ ਇਸ ਐਕਟ ਵਿੱਚ ਤਤਕਾਲ ਸੋਧ ਦੀ ਮੰਗ ਕਰ ਰਹੇ ਹਨ।

ਸੰਧੂ ਦਾ ਕਹਿਣਾ ਹੈ ਕਿ ਕੁਝ ਨਾਗਰਿਕ ਅਕਸਰ ਲੰਬੇ ਸਮੇਂ ਲਈ ਭਾਰਤ ਆਉਂਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਡ੍ਰਾਈਵਿੰਗ ਤੋਂ ਰੋਕਣਾ ਗਲਤ ਹੈ।

ਆਸਟ੍ਰੇਲੀਆ ਦੀ ਪੰਜਾਬੀ ਕੌਂਸਲ ਇੱਕ ਪਟੀਸ਼ਨ 'ਤੇ ਕੰਮ ਕਰ ਰਹੀ ਹੈ, ਜੋ ਉਹ ਵਿਦੇਸ਼ ਮਾਮਲਿਆਂ ਦੇ ਭਾਰਤੀ ਮੰਤਰੀ ਨੂੰ ਸੌਂਪਣ ਦੀ ਯੋਜਨਾ ਬਣਾ ਰਹੇ ਹਨ।

ਸੰਧੂ ਨੇ ਕਿਹਾ: "ਇਹ ਮੁੱਦੇ ਦੁਨੀਆਂ ਭਰ ਵਿਚ ਰਹਿੰਦੇ ਸਾਰੇ ਐੱਨ.ਆਰ.ਆਈਜ਼ ਨੂੰ ਪ੍ਰਭਾਵਿਤ ਕਰਦੇ ਹਨ। ਅਸੀਂ ਯੂਕੇ, ਕੈਨੇਡਾ ਅਤੇ ਅਮਰੀਕਾ ਵਿਚ ਕਈ ਭਾਰਤੀ ਭਾਈਚਾਰਕ ਸੰਗਠਨਾਂ ਦੇ ਸੰਪਰਕ ਵਿਚ ਹਾਂ ਜਿਹੜੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।"

"ਅਸੀਂ ਇਥੇ ਉਨ੍ਹਾਂ ਸਾਰੇ ਭਾਰਤੀ ਬਜ਼ੁਰਗ ਨਾਗਰਿਕਾਂ ਬਾਰੇ ਵੀ ਗੱਲ ਕਰ ਰਹੇ ਹਾਂ ਜਿਨ੍ਹਾਂ ਕੋਲ ਭਾਰਤ ਦੀਆਂ ਸੜਕਾਂ ਉੱਤੇ ਘੱਟੋ ਘੱਟ 20 ਤੋਂ 30 ਸਾਲ ਡ੍ਰਾਇਵਿੰਗ ਦਾ ਤਜਰਬਾ ਹੈ ਪਰ ਹੁਣ ਉਹ ਭਾਰਤ ਵਿੱਚ ਡਰਾਈਵ ਨਹੀਂ ਕਰ ਸਕਦੇ."

ਪ੍ਰਭਜੋਤ ਸੰਧੂ ਨਾਲ ਇੰਟਰਵਿਊ ਸੁਨਣ ਲਈ ਇਸ ਆਡੀਓ ਲਿੰਕ 'ਤੇ ਕਲਿਕ ਕਰੋ:
LISTEN TO
Community demands reciprocal driving provisions between India and Australia image

Community demands reciprocal driving provisions between India and Australia

SBS Punjabi

08:43

ਮਸਲੇ ਦਾ ਕਾਨੂੰਨੀ ਪੱਖ ਅਤੇ ਇਸਦਾ ਸਥਾਈ ਹੱਲ

ਭਾਰਤ ਵਿੱਚ ਡ੍ਰਾਈਵਿੰਗ ਲਾਇਸੈਂਸ ਦਾ ਕਾਨੂੰਨ 'ਰੂਲਜ਼ ਆਫ਼ ਦ ਰੋਡ ਰੈਗੂਲੇਸ਼ਨ' ਅਤੇ ਮੋਟਰ ਵਾਹਨ ਐਕਟ 1988 ਦੁਆਰਾ ਤਹਿ ਕੀਤਾ ਗਿਆ ਹੈ।

ਇਹ ਐਕਟ ਕਹਿੰਦਾ ਹੈ ਕਿ ਵਿਦੇਸ਼ੀ ਨਾਗਰਿਕ ਓਦੋਂ ਤੱਕ 'ਡਰਾਈਵ' ਨਹੀਂ ਕਰ ਸਕਦੇ ਜਦੋਂ ਤੱਕ ਉਨ੍ਹਾਂ ਕੋਲ ਭਾਰਤੀ ਡ੍ਰਾਈਵਿੰਗ ਲਾਇਸੈਂਸ ਜਾਂ ਅੰਤਰਰਾਸ਼ਟਰੀ ਡ੍ਰਾਈਵਿੰਗ ਪਰਮਿਟ ਨਹੀਂ ਹੁੰਦਾ।

ਕਾਨੂੰਨੀ ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਐੱਨ.ਆਰ.ਆਈਜ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਕੋਲ ਸਹੀ ਡ੍ਰਾਈਵਿੰਗ ਲਾਇਸੰਸ ਦਾ ਹੋਣਾ ਲਾਜ਼ਮੀ ਹੈ।

ਵਕੀਲ ਅਮਰਜੀਤ ਸਿੰਘ ਦਾ ਕਹਿਣਾ ਹੈ: "ਕਾਨੂੰਨ ਦੀ ਪਾਲਣਾ ਕਰਨ ਵਿਚ ਨਾਕਾਮ ਹੋਣ ਕਾਰਨ 500 ਰੁਪਏ [~10 ਡਾਲਰ] ਜੁਰਮਾਨੇ ਤੋਂ ਲੈਕੇ ਕੈਦ ਤੱਕ ਹੋ ਸਕਦੀ ਹੈ ਅਤੇ ਕਿਸੇ ਹਾਦਸੇ ਦੇ ਹੋਣ ਦੀ ਸੂਰਤ ਵਿੱਚ ਵਿੱਚ ਗੰਭੀਰ ਸਿੱਟੇ ਵੀ ਭੁਗਤਣੇ ਪੈ ਸਕਦੇ ਹਨ।"
Read this article in English:

You must be cautious if you’re planning to drive in India with an Australian driving licence.

According to India’s Motor Vehicle Act, a valid Indian driving licence is necessary to drive any motor vehicle on public roads.

There’re no exemptions for any foreigners or Non-Resident Indians (NRIs) to drive in India, says Indian Regional Transport Authority.

But the confusion still prevails among NRIs, especially those who have Overseas Citizen of India (OCI) and Person of Indian Origin (PIO) cards.

Sunil Abbott is the founder member of senior citizens' Club 60 in Melbourne's western suburb of Tarneit. He says some of the club members are Australian citizens and they frequently travel to India for leisure and family commitments.  

“We rely on two-wheelers and cars when we go to India and now we’re made aware that we can no longer legally drive there,” he says.

“We demand a reciprocal arrangement between the two countries or at least a leniency for OCI or PIO card holders who want to drive in India. 

Indian visitors or temporary visa holders including international students can drive in Australia with their Indian driving licences. But India’s motor vehicle act prohibits any foreigner from driving in India.

Prabhjot Sandhu of the Punjabi Council of Australia says the Indian Motor Act should be amended. 

“We have got representations from more than ten families who want to see an amendment on an urgent basis,” says Mr Sandhu.

“We’re also talking about many Indian senior citizens who have at least 20 to 30 years of experience of driving on Indian roads but now are unable to drive in India." 

Mr Sandhu says they often visit India for long duration and feel it's unfair for the authorities to stop them from driving.  

Punjabi Council of Australia is working on a petition which they plan to submit to the Indian Minister of Foreign Affairs.

“This issue affects almost all the NRIs living around the globe. We’re in touch with many Indian community organisations in UK, Canada and USA who also seek to resolve this matter,” says Mr Sandhu.
Prabhjot Sandhu
Prabhjot Sandhu, a representative of Punjabi Council of Australia, seeks clarity on the issue. Source: Supplied by Danyal Syed

Legal aspects of driving in India

A driving licence is required in India by any person driving a vehicle on any highway or other public roads.

The legislation of Driving Licence is done through the 'Rules of the Road Regulation' and the Motor Vehicle Act 1988.

The act says foreign nationals cannot drive locally unless they have an international driving permit.

Legal experts also advise that foreigners including NRIs should have a valid driving licence to drive locally.  

“Failure to adhere to the law can lead to penalties ranging from a fine to imprisonment and even serious consequences in case of an accident,” says lawyer Amarjit Singh.

The punishment for not abiding the law is 500 Rupees ($10 ) and/or a 3-month jail sentence.

Foreigners and NRIs can apply for an International Driving Permit

If you intend to stay in India for some time and wish to drive there then you should acquire an International Driving Licence or an Indian Driving Licence. 

In various Indian states, they are administered by the Regional Transport Authorities/Offices (RTA/RTO). The validity of this licence is for one year.

RTA at Visakhapatnam, Andhra Pradesh had earlier announced that the individuals with a valid driving licence from foreign countries are also eligible to get Indian driving license without having to apply for a learner's licence or to appear for a driving test.

RTA deputy transport commissioner Venkateswara Rao told the  that the decision was taken after many queries were directed to his office to clear confusions if NRIs or foreigners can have Indian driving licences.

“Driving licences can be issued to NRIs and foreigners as per section 9 (3) (a) (III) of the Motor Vehicles Act,” said Mr Rao.

SBS Punjabi contacted Indian High Commission to seek clarification if NRIs having OCI cards can drive in India. However, we didn’t get a reply even after repeated communications sent to their Canberra office.


Share
Published 3 December 2018 10:56am
Updated 5 December 2018 7:01pm
By Preetinder Grewal


Share this with family and friends