2019–20 ਲਈ ਕੁੱਲ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 140,366 ਸਥਾਨ ਸੀ ਜਿਨ੍ਹਾਂ ਵਿਚੋਂ 95,843 ਸਥਾਨਾਂ ਨੂੰ ਸਕਿਲਡ ਧਾਰਾ ਵਿੱਚ ਪ੍ਰਵਾਨ ਕੀਤਾ ਗਿਆ। ਇਨ੍ਹਾਂ ਵੀਜ਼ਿਆਂ ਵਿੱਚੋਂ 29,261 ਵੀਜ਼ੇ ਸਕਿਲਡ ਸਟ੍ਰੀਮ ਅਧੀਨ ਐਮਪਲੋਇਰ-ਪ੍ਰਯੋਜਿਤ ਸ਼੍ਰੇਣੀ ਵਿੱਚ ਦਿੱਤੇ ਗਏ ਹਨ।
ਇਸ ਵੀਜ਼ਾ ਸ਼੍ਰੇਣੀ ਵਿੱਚ ਅਕਾਉਂਟੈਂਟ, ਰਜਿਸਟਰਡ ਨਰਸਾਂ ਅਤੇ ਸਾੱਫਟਵੇਅਰ ਡਿਵੈਲਪਰ ਸੱਭ ਤੋਂ ਮਕਬੂਲ ਕਿੱਤਿਆਂ ਵਿੱਚੋਂ ਉੱਭਰ ਕੇ ਸਾਹਮਣੇ ਆਏ।
ਖੇਤਰੀ (ਰੀਜਨਅਲ) ਸ਼੍ਰੇਣੀ ਅਧੀਨ ਪ੍ਰਦਾਨ ਕੀਤੇ ਗਏ 23,372 ਵੀਜ਼ਿਆਂ ਵਿਚੋਂ 15,000 ਸਥਾਨ ਸਕਿੱਲਡ ਵਰਕ ਰਿਜਨਲ ਅਤੇ 8,372 ਸਥਾਨ ਸਕਿਲਡ ਐਮਪਲੋਇਰ-ਸਪਾਂਸਰਡ ਰੀਜਨਲ ਸ਼੍ਰੇਣੀ ਅਧੀਨ ਦਿੱਤੇ ਗਏ।
ਇਸ ਵੀਜ਼ਾ ਸ਼੍ਰੇਣੀ ਅਧੀਨ ਵੀ ਅਕਾਉਂਟੈਂਟ, ਰਜਿਸਟਰਡ ਨਰਸਾਂ, ਕੁੱਕ, ਕੈਫ਼ੇ ਅਤੇ ਰੈਸਟੋਰੈਂਟ ਮੈਨੇਜਰ ਅਤੇ ਸ਼ੈੱਫ ਚੋਟੀ ਦੇ ਪਹਿਲੇ ਪੰਜ ਪੇਸ਼ੇ ਰਹੇ।
ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਨੂੰ ਛੱਡ ਕੇ ਸਾਰਾ ਆਸਟ੍ਰੇਲੀਆ ਪਰਵਾਸ ਦੇ ਉਦੇਸ਼ ਲਈ ਇੱਕ ਮਨੋਨੀਤ ਰੀਜਨਅਲ ਖੇਤਰ ਵਜੋਂ ਯੋਗ ਕਰਾਰ ਦਿੱਤਾ ਗਿਆ ਹੈ।
ਸਭ ਤੋਂ ਵੱਧ ਖੇਤਰੀ ਵੀਜ਼ਾ ਦੱਖਣੀ ਆਸਟ੍ਰੇਲੀਆ ਵਿੱਚ ਵਸਣ ਦੇ ਚਾਹਵਾਨ ਬਿਨੈਕਾਰਾਂ ਨੂੰ ਦਿੱਤੇ ਗਏ, ਉਸ ਤੋਂ ਬਾਅਦ ਨਿਉ ਸਾਊਥ ਵੇਲਜ਼, ਤਸਮਾਨੀਆ, ਕੁਈਨਜ਼ਲੈਂਡ ਅਤੇ ਵਿਕਟੋਰੀਆ ਰਹੇ।
2020-21 ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਗਇਆਂ ਵੱਡੀਆਂ ਤਬਦੀਲੀਆਂ ਵਿੱਚ ਪ੍ਰਵਾਸ ਦੇ ਸਾਲਾਨਾ ਕੈਪ ਨੂੰ 160,000 ਸਥਾਨਾਂ ਤੇ ਬਰਕਰਾਰ ਰੱਖਿਆ ਗਿਆ ਹੈ ਅਤੇ ਪਰਿਵਾਰਕ ਵੀਜ਼ਾ ਲਈ ਵਧੇਰੇ ਥਾਵਾਂ ਅਲਾਟ ਕਰ ਕੀਤੀਆਂ ਗਈਆਂ ਹਨ ਜਿਸ ਵਿੱਚ ਓਨਸ਼ੋਰ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਏਗੀ ਅਤੇ ਐਮਪਲੋਏਰ ਦੁਆਰਾ ਸਪਾਂਸਰ ਕੀਤੇ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਸ ਵਿੱਤੀ ਵਰ੍ਹੇ ਵਿੱਚ ਸਕਿਲਡ ਸਟ੍ਰੀਮ ਵੀਜ਼ਾ ਲਈ ਅਲਾਟਮੈਂਟ ਘਟਾ ਕੇ 79,600 ਥਾਵਾਂ ਤੇ ਕਰ ਦਿੱਤੀ ਗਈ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।