ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਪਰਥ ਦੇ ਕੈਨਿੰਗ ਵੇਲ ਸਿੱਖ ਗੁਰੂਦੁਆਰਾ ਸਾਹਮਣੇ ਇੱਕ ਵਿਅਕਤੀ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੀ ਵੀਡੀਓ ਸਾਹਮਣੇ ਆਈ ਸੀ।
ਇਸ ਵਾਇਰਲ ਵੀਡੀਓ ਕਾਰਨ ਭਾਈਚਾਰੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਭਾਈਚਾਰੇ ਦੇ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਇਕੱਠ ਕਰ ਕੇ ਇਸ ਘਟਨਾ ‘ਤੇ ਨਿਰਾਸ਼ਾ ਵੀ ਜ਼ਾਹਰ ਕੀਤੀ ਗਈ।
![457270159_1041680814632984_2954740936768327172_n.jpg](https://images.sbs.com.au/bd/91/876e3bbf48edbdabc9cc1a1363da/457270159-1041680814632984-2954740936768327172-n.jpg?imwidth=1280)
Sangat gathered at Gurudwara Sahib after the incident. Source: Facebook / Sikh Council of western Australia.
![Condolence letter by MOs.png](https://images.sbs.com.au/93/0d/b945a0eb4f61bd9bfd9dfb4487c9/condolence-letter-by-mos.png?imwidth=1280)
Source: Facebook / Dr. Anne Aly.
ਮਾਮਲੇ ਦੀ ਜਾਂਚ ਦੌਰਾਨ ਪੱਛਮੀ ਆਸਟ੍ਰੇਲੀਆ ਦੀ ਪੁਲਿਸ ਵੱਲੋਂ ਇੱਕ ਪੱਤਰ ਜਾਰੀ ਕਰ ਭਾਈਚਾਰੇ ਨੂੰ ਜਾਂਚ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਹੈ।
ਪੱਤਰ ਵਿੱਚ ਪੁਲਿਸ ਵਲੋਂ ਮਾਮਲੇ ਦੀ ਜਾਂਚ ਦੌਰਾਨ ਸਿੱਖ ਜਥੇਬੰਦੀਆਂ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਗਿਆ ਹੈ।
![457696120_1045228207611578_7222703658773844757_n.jpg](https://images.sbs.com.au/7a/e7/92a454e741a396710dc8321c41d1/457696120-1045228207611578-7222703658773844757-n.jpg?imwidth=1280)
A letter issued by WA Police. Source: Facebook / Sikh Assoc of WA, Perth.
![Perth Gurudwara police statement.jpg](https://images.sbs.com.au/15/d9/1c5d399f4989bf2d6ed688c6c8a9/perth-gurudwara-police-statement.jpg?imwidth=1280)
ਪੁਲਿਸ ਇਸ ਮਾਮਲੇ ਦੇ ਸਬੰਧ ਵਿੱਚ ਇੱਕ 20 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Credit: WA Police - Community Engagement Division
ਪੱਛਮੀ ਆਸਟ੍ਰੇਲੀਆ ਦੀ ਪੁਲਿਸ ਵੱਲੋਂ ਇੱਕ ਪੱਤਰ ਜਾਰੀ ਕਰ ਕੇ ਸਿੱਖ ਭਾਈਚਾਰੇ ਨੂੰ ਇਸਦੀ ਜਾਂਚ ਦਾ ਭਰੋਸਾ ਦਿੰਦੇ ਹੋਏ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਹੁਣ ਪੁਲਿਸ ਇਸ ਮਾਮਲੇ ਦੇ ਸਬੰਧ ਵਿੱਚ ਇੱਕ 20 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।