ਭਾਰਤ ਪਾਕਿਸਤਾਨ ਦੀ ਵੰਡ ਨੂੰ ਯਾਦ ਕਰਵਾਂਉਂਦੀ ਫਿਲਮ ‘ਦਾ ਥਿੰਨ ਵਾਲ’ ਦੀ ਪੇਸ਼ਕਸ਼ 30 ਨਵੰਬਰ ਨੂੰ
ਸਿਡਨੀ ਦੇ ਸਾਊਥ ਈਸਟ ਏਸ਼ੀਆ ਗਰੁੱਪ ਵਲੋਂ 30 ਨਵੰਬਰ ਨੂੰ ਯੂਨਿਵਰਸਿਟੀ ਆਫ ਸਿਡਨੀ ਵਿਚ ਇਕ ‘ਫਿਲਮ ਫਾਰ ਥਾਟ’ ਨਾਮੀ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਰਤ ਦੀ ਵੰਡ ਉਤੇ ਅਧਾਰਤ ਇਕ ‘ਆ ਥਿੰਨ ਵਾਲ’ ਨਾਮੀ ਡਾਕੂਮੈਂਟਰੀ ਦਿਖਾਈ ਜਾਵੇਗੀ ਜੋ ਕਿ ਵੰਡ ਦੋਰਾਨ ਬਾਰਡਰ ਦੇ ਦੋਹਾਂ ਹਿਸਿਆਂ ਦੀਆਂ ਔਰਤਾਂ ਉਤੇ ਢਹਿਣ ਵਾਲੇ ਕਹਿਰ ਦੀ ਆਪ ਬੀਤੀ ਦਰਸਾਏਗੀ। ਇਸ ਦਾ ਸਮਾਂ ਸ਼ਾਮ 5:30 ਤੋਂ 8:00 ਵਜੇ ਤਕ ਹੈ ਅਤੇ ਯੂਨਿਵਰਸਿਟੀ ਦੇ ‘ਨਿਊ ਲਾਅ ਅਨੈਕਸੀ’ ਦੇ ਕਮਰਾ ਨੰ 346 ਵਿਚ ਦਿਖਾਈ ਜਾਵੇਗੀ।
‘ਆ ਥਿਨ ਵਾਲ’ ਡਾਕੂਮੈਂਟਰੀ ਵਿਚ 1947 ਦੀ ਵੰਡ ਸਮੇਂ ਦੀਆਂ ਦੁਖਦਾਈ ਯਾਦਾਂ ਨੂੰ ਇਕ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰਾਂ ਨਾਲ ਇਸ ਨਾਂ ਭੁਲਣ ਵਾਲੇ ਇਤਿਹਾਸ ਦੇ ਪੰਨੇ ਅੱਜ ਦੀ ਤਰੀਕ ਨਾਲ ਵੀ ਕਿੰਨੇ ਸਬੰਧਤ ਹਨ। ਭਾਰਤ ਅਤੇ ਪਾਕਿਸਤਾਨ, ਦੋਹਾਂ ਹੀ ਮੁਲਕਾਂ ਵਿਚ ਫਿਲਮਾਈ ਗਈ ਇਸ ਡਾਕੂਮੈਂਟਰੀ ਵਿਚ ਉਹ ਆਪ ਬੀਤੀਆਂ ਦਰਜ ਕੀਤੀਆਂ ਗਈਆਂ ਹਨ ਜਿਨਾਂ ਨੂੰ ਪੁਸ਼ਤ ਦਰ ਪੁਸ਼ਤ ਅੱਗੇ ਪਰਿਵਾਰਾਂ ਵਿਚ ਯਾਦ ਰੱਖਿਆ ਗਿਆ ਹੈ। ਇਸ ਦੇ ਲੇਖਕ ਹਨ ਮਾਰਾ ਅਹਿਮਦ ਅਤੇ ਸਹਿ ਨਿਰਦੇਸ਼ਕ ਹਨ ਸੁਰਭੀ ਦਿਵਾਨ ਅਤੇ ਇਹ ਦੋਵੇਂ ਹੀ ਦੇਸ਼ ਦੀ ਵੰਡ ਸਮੇਂ ਪ੍ਰਭਾਵਤ ਹੋਏ ਪਰਿਵਾਰਾਂ ਵਿਚੋਂ ਹਨ।
to be screened on 30th Nov Source: Nishtha Sharma
Please RSVP if you intend on joining for what is certainly going to be an amazing evening of thought-provoking film and discussions. Alternatively, visit Facebook event page for more information -
The final screening for the 'Film for Thought Festival' on Thursday, 30th November from 5:30-8:00 pm at the New Law Annexe Room 346 at the University of Sydney, where we will be screening A Thin Wall: Stories from India's Partition. The film series is completely free, and there will be nibbles for everyone!