ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਸਾਡੀ ਰਹਿਣੀ-ਬਹਿਣੀ, ਸਾਂਝੇ ਜਜ਼ਬਿਆਂ ਤੇ ਉਮੰਗਾਂ ਦਾ ਪ੍ਰਤੀਕ ਹਨ ਸਾਡੇ ਲੋਕ ਗੀਤ

Source: AAP
ਲੋਕ ਗੀਤ ਸਾਡੇ ਧੁਰ ਅੰਦਰੋਂ ਉੱਠੇ ਜਜ਼ਬਾਤ ਹੁੰਦੇ ਹਨ ਜਿੰਨਾਂ ਵਿਚੋਂ ਕੁਝ ਸਤਰਾਂ ਨੂੰ ਸੇਵੀਆਂ ਵਟਦੀਆਂ ਸਾਡੀਆਂ ਨਾਨੀਆਂ ਤੇ ਚੱਰਖਾ ਕੱਤਦੀਆਂ ਸਾਡੀਆਂ ਦਾਦੀਆਂ ਨੇ ਪਿੱਪਲ਼ਾਂ ਦੀ ਛਾਵੇਂ ਬਹਿ ਆਪਣੇ ਦਿਲ ਦਾ ਹਾਲ ਬਿਆਨ ਕਰਦਿਆਂ ਸ਼ਬਦਾ ਦੀ ਲੜੀ ਵਿੱਚ ਪਿਰੋ ਦਿੱਤਾ ਸੀ। ਸਰੋਜਨੀ ਨਾਇਡੂ ਮੁਤਾਬਿਕ ਕਿ ਜੇਕਰ ਤੁਸੀਂ ਕਿਸੇ ਦੇਸ਼ ਦੀ ਨਬਜ਼ ਨੂੰ ਮਹਿਸੂਸ ਕਰਨਾ ਹੋਵੇ ਜਾਂ ਉਸ ਦੇਸ਼ ਦੇ ਲੋਕਾਂ ਦੇ ਦਿਲਾਂ ਤੋਂ ਜਾਣੂ ਹੋਣਾ ਹੋਵੇ ਤਾਂ ਤੁਹਾਨੂੰ ਉਸ ਦੇਸ਼ ਦੇ ਲੋਕ ਗੀਤਾ ਦੀ ਸ਼ਰਨ ਲੈਣੀ ਪਵੇਗੀ। ਹੋਰ ਜਾਨਣ ਲਈ ਸੁਣੋ ਨਵਜੋਤ ਨੂਰ ਦੁਆਰਾ ਲੋਕ ਗੀਤਾਂ ਉੱਤੇ ਦਿੱਤੀ ਇਹ ਵਿਸ਼ੇਸ਼ ਪੇਸ਼ਕਾਰੀ।
Share