ਮੌਸਮ ਦੀਆਂ ਤੀਬਰ ਘਟਨਾਵਾਂ ਜਲਵਾਯੂ ਤਬਦੀਲੀ ਦਾ ਨਤੀਜਾ ਹਨ: ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ

VICTORIA FLOODS RESCUE

A supplied image obtained Tuesday, January 9. 2024 of a woman being rescued in flood waters.A woman aged in her 70s is lucky to be alive after she was swept away in flood waters in Elmore last night. Police have been told the woman was driving in convoy with a friend, along Elmore-Raywood Road, when their vehicles were impacted by flood water about 7.15pm.The Eaglehawk woman was able to make her way to a tree before a passer-by stepped in and swam out to the woman to help. Credit: AAP IMAGE / VICTORIA POLICE

ਉੱਤਰ ਵਿਕਟੋਰੀਆ ਦੇ ਸ਼ਹਿਰ ਰੋਚੈਸਟਰ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਜਲਦੀ ਹੀ ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਪੂਰੀ ਹੱਦ ਦਾ ਪਤਾ ਲੱਗ ਸਕੇਗਾ। ਕੇਂਦਰੀ ਵਿਕਟੋਰੀਆ ਦੇ ਸੀਮੌਰ ਅਤੇ ਯੇਅ ਦੇ ਕਸਬਿਆਂ ਤੋਂ ਲੋਕਾਂ ਨੂੰ ਬਾਹਰ ਕੱਢਣ ਤੋਂ ਇੱਕ ਦਿਨ ਬਾਅਦ ਇੰਨ੍ਹਾ ਥਾਵਾਂ ਵਿੱਚ ਹੜ੍ਹ ਸਿਖਰ 'ਤੇ ਪਹੁੰਚ ਗਿਆ ਹੈ।


ਰੋਚੈਸਟਰ ਕਸਬੇ ਵਿੱਚ ਹੜ੍ਹ ਦਾ ਪਾਣੀ ਸਿਖਰ 'ਤੇ ਪਹੁੰਚ ਗਿਆ ਹੈ ਜਿੱਥੇ ਵਸਨੀਕਾਂ ਨੂੰ ਵੱਧ ਤੋਂ ਵੱਧ ਆਸਰਾ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ ਉਨ੍ਹਾਂ ਕੋਲ ਕਾਫ਼ੀ ਭੋਜਨ, ਪੀਣ ਵਾਲਾ ਪਾਣੀ ਅਤੇ ਦਵਾਈਆਂ ਹੋਣ।

ਵਿਕਟੋਰੀਆ ਦੀ ਸਟੇਟ ਐਮਰਜੈਂਸੀ ਸੇਵਾ ਦੇ ਮੁੱਖ ਅਧਿਕਾਰੀ ਟਿਮ ਵਾਈਬੁਸ਼ ਨੇ ਦੱਸਿਆ ਕਿ ਕਸਬੇ ਵਿੱਚ ਹੋਰ 200 ਸੰਪਤੀਆਂ ਦੇ ਪਾਣੀ ਵਿੱਚ ਘਿਰੇ ਹੋਣ ਦਾ ਖਤਰਾ ਹੈ, ਜਦੋਂ ਕਿ ਸੀਮੋਰ ਵਿੱਚ ਲਗਭਗ 50 ਘਰਾਂ ਦੇ ਹੜ੍ਹ ਦੇ ਪਾਣੀ ਵਿੱਚ ਡੁੱਬਣ ਦਾ ਖ਼ਤਰਾ ਹੈ।

ਵਸਨੀਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬਿਜਲੀ, ਪਾਣੀ, ਸੀਵਰੇਜ ਅਤੇ ਟੈਲੀਫੋਨ ਸੇਵਾਵਾਂ ਤੋਂ ਬਿਨਾਂ ਰਹਿ ਸਕਦੇ ਹਨ, ਅਤੇ ਸੱਪ, ਮੱਕੜੀ ਅਤੇ ਚੂਹੇ ਉਨ੍ਹਾਂ ਦੇ ਘਰਾਂ ਵਿੱਚ ਪਨਾਹ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹਨ।

ਵਿਕਟੋਰੀਆ ਵਿੱਚ ਉਨ੍ਹਾਂ ਖੇਤਰਾਂ ਵਿੱਚ ਨਿਕਾਸ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀਮੋਰ, ਯੇ , ਬੇਂਡੀਗੋ, ਈਚੁਕਾ ਅਤੇ ਰੋਚੈਸਟਰ ਸ਼ਾਮਲ ਹਨ।

Share