ਰਾਈਡ-ਸੋਰਸਿੰਗ ਦੁਆਰਾ ਕਿਸੇ ਯਾਤਰੀ ਤੋਂ ਕਿਰਾਇਆ ਵਸੂਲ ਕਰਦੇ ਹੋਏ ਸਾਂਝੇ ਆਰਥਿਕ ਲਾਭ ਦੁਆਰਾ ਇਕ ਥਾਂ ਤੋਂ ਦੂਜੇ ਥਾਂ ਤੇ ਲਿਜਾਇਆ ਜਾਂਦਾ ਹੈ। ਇਸ ਨੂੰ ਦੂਜੇ ਲਫਜਾਂ ਵਿਚ ਉਬਰ, ਗੋ-ਕੈਚ, ਸ਼ੀਬਾਹ ਜਾਂ ਸ਼ੀ-ਸੇਫ ਵੀ ਕਿਹਾ ਜਾ ਸਕਦਾ ਹੈ।
ਰਾਈਡ-ਸੋਰਸਿੰਗ ਜੀ ਐਸ ਟੀ ਦੇ ਮਾਅਨਿਆਂ ਵਿਚ ਟੈਕਸੀ ਯਾਤਰਾ ਹੈ।
ਜੀ ਐਸ ਟੀ ਕਾਨੂੰਨਾਂ ਤਹਿਤ, ਰਾਈਡ-ਸੋਰਸਿੰਗ ਸੇਵਾ ਪਰਦਾਨ ਕਰਨ ਦਾ ਸਿਧਾ ਮਤਲਬ ਹੈ ਕਿ ਤੁਸੀਂ ਟੈਕਸੀ ਯਾਤਰਾ ਪਰਦਾਨ ਕਰ ਰਹੇ ਹੋ। ਇਸ ਵਾਸਤੇ ਕਈ ਗੱਲਾਂ ਹਨ ਜੋ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਆਮਦਨ ਕਰ ਦੇ ਉਦੇਸ਼ਾਂ ਹਿਤ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ:
- ਇਸ ਦੁਆਰਾ ਹੋਣ ਵਾਲੀ ਆਮਦਨ ਨੂੰ ਤੁਸੀਂ ਆਪਣੀ ਟੈਕਸ ਰਿਟਰਨ ਵਿਚ ਦਰਜ ਕਰਨਾਂ ਹੈ
- ਰਾਈਡ-ਸੋਰਸਿੰਗ ਨਾਲ ਜੁੜੇ ਹੋਏ ਸਿਧੇ ਖਰਚਿਆਂ ਦਾ ਦਾਅਵਾ ਕਰਨਾਂ ਹੈ
ਜੇ ਕਰ ਤੁਸੀਂ ਰਾਈਡ-ਸੋਰਸਿੰਗ ਸੇਵਾ ਪਰਦਾਨ ਕਰ ਰਹੇ ਹੋ ਤਾਂ ਬਹੁਤ ਸੰਭਵ ਹੈ ਕਿ ਤੁਸੀਂ ਇਕ ਅਦਾਰੇ ਦੇ ਮਾਲਕ ਹੋ, ਅਤੇ ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਆਸਟ੍ਰੇਲੀਅਨ ਬਿਸਨਸ ਨੰਬਰ (ਏ ਬੀ ਐਨ) ਵੀ ਜਰੂਰ ਹੋਣਾ ਚਾਹੀਦਾ ਹੈ ਅਤੇ ਤੁਸੀਂ ਜੀ ਐਸ ਟੀ ਦਾਖਲ ਕਰਨ ਲਈ ਵੀ ਰਜਿਸਟਰਡ ਹੋ, ਚਾਹੇ ਤੁਹਾਡੀ ਕਮਾਈ (ਟਰਨਓਵਰ) ਕਿੰਨੀ ਵੀ ਹੋਵੇ।
ਇਸ ਲਈ ਤੁਸੀਂ:
- ਜੀ ਐਸ ਟੀ ਨੂੰ ਪੂਰੇ ਕਿਰਾਏ ਉਤੇ ਹੀ ਭਰਨਾਂ ਹੈ।
- ਜੀ ਐਸ ਟੀ ਦਾ ਦਾਅਵਾ ਸਿਰਫ ਰਾਈਡ-ਸੋਰਸਿੰਗ ਨਾਲ ਜੁੜੇ ਹੋਏ ਕ੍ਰੈਡਿਟ ਉਤੇ ਹੀ ਕਰਨਾਂ ਹੈ।
- ਬਿਸਨਸ ਐਕਟੀਵਿਟੀ ਸਟੇਟਮੈਂਟ (ਬੀ ਏ ਐਸ) ਭਰਨੀ ਹੈ; ਅਤੇ
ਤੁਹਾਨੂੰ ਟੈਕਸ ਇਨਵੋਇਸ ਭਰਨੀ ਆਣੀ ਚਾਹੀਦੀ ਹੈ, ਕਿਉਂਕਿ $82.50 ਤੋਂ ਉਪਰ ਵਾਲੇ ਕਿਰਾਏ ਲਈ ਸਵਾਰੀਆਂ ਤੁਹਾਡੇ ਕੋਲੋਂ ਇਸ ਦੀ ਮੰਗ ਕਰ ਸਕਦੀਆਂ ਹਨ।
ਜੇ ਕਰ ਤੁਸੀਂ ਰਾਈਡ-ਸੋਰਸਿੰਗ ਵਾਲੀ ਸੇਵਾ ਪਰਦਾਨ ਕਰ ਰਹੇ ਹੋ ਅਤੇ ਤੁਸੀਂ ਅਜੇ ਤਕ ਏ ਬੀ ਐਨ ਵਾਸਤੇ ਅਪਲਾਈ ਨਹੀਂ ਕੀਤਾ ਹੈ ਅਤੇ ਜੀ ਐਸ ਟੀ ਵਾਸਤੇ ਵੀ ਰਜਿਸਟਰ ਨਹੀਂ ਕੀਤਾ ਹੈ, ਤਾਂ ਉਹ ਤੁਹਾਨੂੰ ਕਰਨਾਂ ਪੈਣਾ ਹੈ।
ਇਹ ਬਹੁਤ ਜਰੂਰੀ ਹੈ ਕਿ ਤੁਸੀਂ ਆਪਣੇ ਟੈਕਸਾਂ ਦੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਆਪਣੇ ਰਿਕਾਰਡ ਠੀਕ ਤਰਾਂ ਨਾਲ ਸੰਭਾਲ ਕੇ ਰੱਖੋ। ਤੁਹਾਨੂੰ ਆਪਣੀ ਆਮਦਨ ਅਤੇ ਖਰਚਿਆਂ ਦਾ ਪੂਰਾ ਪੂਰਾ ਹਿਸਾਬ ਰਖਣਾ ਪਵੇਗਾ।