ਗੁਰਬਾਣੀ ਸੰਗੀਤ ਵਿਦਿਆਲਾ ਨਾਲ ਜੁੜੇ ਉਸਤਾਦ ਅਤੇ ਸ਼ਾਗਿਰਦ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਸੰਗੀਤ ਪ੍ਰਤੀ ਆਪਣੇ ਜਜ਼ਬੇ ਨੂੰ ਬਿਆਨ ਕਰਦੇ ਹਨ।
“ਮੈਨੂੰ ਸੰਗੀਤ ਪ੍ਰਤੀ ਸ਼ੌਂਕ ਹੈ ਅਤੇ ਮੈਂ ਮਨਬੀਰ ਵੀਰ ਜੀ ਨੂੰ ਗਾਉਂਦੇ ਦੇਖ ਪ੍ਰੇਰਿਤ ਹੁੰਦਾ ਹਾਂ,” ਦਿਲਰੁਬਾ ਸਿੱਖ ਰਹੇ ਹਰਜਸ ਸਿੰਘ ਨੇ ਦੱਸਿਆ।

'ਗੁਰਬਾਣੀ ਸੰਗੀਤ ਵਿਦਿਆਲਾ' ਸ਼ਾਸਤਰੀ ਸੰਗੀਤ ਅਤੇ ਗੁਰਬਾਣੀ ਕੀਰਤਨ ਮਾਹਿਰ ਭਾਈ ਮਨਬੀਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਉਪਰਾਲਾ ਹੈ।
ਵੱਖ ਵੱਖ ਪਿਛੋਕੜ ਤੋਂ ਆਏ ਸੰਗੀਤ ਦੇ ਸ਼ੌਂਕੀ ਵੀ ਇੱਥੇ ਸੰਗੀਤ ਸਿੱਖਦੇ ਹਨ।
ਮੈਂ ਪਾਕਿਸਤਾਨ ਤੋਂ ਆਇਆ ਸਿੱਖ ਹਾਂ ਅਤੇ ਗੁਰਬਾਣੀ ਸੰਗੀਤ ਵਿੱਚ ਵਰਤੇ ਸਾਜ਼ਾਂ ਦੀ ਆਵਾਜ਼ ਸੁਣ ਕੇ ਸੰਗੀਤ ਸਿੱਖਣ ਲਈ ਪ੍ਰੇਰਿਤ ਹੋਇਆ ਹਾਂਜੈਇਸ਼
ਸਾਜ਼ ਸਿੱਖਣ ਦੀ ਚਾਹ ਰੱਖਣ ਵਾਲੇ ਬੱਚਿਆਂ ਲਈ ਅਲੱਗ-ਅਲੱਗ ਖੇਤਰਾਂ ਦੇ ਮਾਹਿਰ ਉਸਤਾਦ ਉਪਲੱਬਧ ਹਨ।
ਸਾਡੀ ਇਹ ਕਲਾ ਹੌਲੀ-ਹੌਲੀ ਮਰ ਰਹੀ ਹੈ ਤੇ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਸ ਨਾਲ ਨਹੀਂ ਜੋੜਿਆ ਤਾਂ ਇਕ ਦਿਨ ਅਸੀਂ ਇਹਨਾਂ ਨੂੰ ਮਿਊਜ਼ੀਅਮ ਵਿੱਚ ਜਾ ਕੇ ਹੀ ਦਿਖਾਵਾਂਗੇ ਕੇ ਇਹ ਤਬਲਾ ਹੁੰਦਾ ਸੀ ਅਤੇ ਇਹ ਹਾਰਮੋਨੀਅਮ ਹੁੰਦਾ ਸੀ।ਤਬਲਾ ਟੀਚਰ ਅਮਨਪਾਲ ਸਿੰਘ
ਗੁਰਬਾਣੀ ਸੰਗੀਤ ਵਿਦਿਆਲਾ ਨਾਲ ਜੁੜੇ ਨੌਜਵਾਨਾਂ ਦੇ ਵਿਚਾਰ ਜਾਨਣ ਲਈ ਸੁਣੋ ਇਹ ਪੌਡਕਾਸਟ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।