ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
‘ਮੈਂ ਰੇਸ ਤੋਂ ਪਹਿਲਾਂ ਕੋਚ ਨੂੰ ਕਿਹਾ ਕਿ ਮੈਂ ਅੱਜ 10.2 ਭੱਜੂੰਗਾ’- 100m ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਿੰਦਰਵੀਰ ਸਿੰਘ

Gurindervir Singh, new national record holder for India in the 100m sprint. Credit: Reliance Foundation Youth Sports
‘Indian Grand Prix 1- 2025’ ਦੀ 100 ਮੀਟਰ ਰੇਸ ਨੂੰ 10.2 ਸੈਕੰਡ ਵਿੱਚ ਪਹਿਲੇ ਨੰਬਰ ਤੇ ਪੂਰਾ ਕਰਦੇ ਹੋਏ ਗੁਰਿੰਦਰਵੀਰ ਸਿੰਘ ਨੇ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਅਤੇ ‘ਇੰਡੀਆ ਦੇ ਸਭ ਤੋਂ ਤੇਜ਼ ਆਦਮੀ’ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 2022 ਵਿੱਚ ਆਈ ਇੱਕ ਸਿਹਤ ਸਮੱਸਿਆ ਤੋਂ ਬਾਅਦ ਸ਼ਾਇਦ ਗੁਰਿੰਦਰਵੀਰ ਅਥਲੈਟਿਕਸ ਦੇ ਕਿੱਤੇ ਨੂੰ ਅਲਵਿਦਾ ਕਹਿ ਦਿੰਦੇ ਪਰ ਉਹਨਾਂ ਅੰਦਰ ਭਰੇ ਮਾਨਸਿਕ ਜਜ਼ਬੇ ਅਤੇ ਦ੍ਰਿੜਤਾ ਦੇ ਸਦਕੇ ਉਹ 'ਚੜ੍ਹਦੀਕਲਾ' ਨਾਲ ਦੁਬਾਰਾ ਮੈਦਾਨ ‘ਚ ਉੱਤਰੇ। ਪੂਰੀ ਗੱਲਬਾਤ ਇਸ ਆਡੀਉ ਵਿੱਚ ਸੁਣੋ।
Share