ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
'ਆਸਟ੍ਰੇਲੀਆ ਦੇ ਪੰਜਾਬੀ ਬੱਚਿਆਂ ਵਿੱਚ ਪੁੰਗਰ ਰਿਹਾ ਹੈ ਐਥਲੈਟਿਕਸ ਦਾ ਬੀਜ' : ਭਾਰਤੀ ਕੋਚ ਸਰਬਜੀਤ ਸਿੰਘ ਹੈਪੀ
ATHLETIC COACH SARABJIT HAPPY
ਸਰਬਜੀਤ ਸਿੰਘ ਹੈਪੀ ਕਰੀਬ 2 ਦਹਾਕਿਆਂ ਤੋਂ ਸਪੋਰਟਸ ਕਾਲਜ ਜਲੰਧਰ ਵਿਖੇ ਐਥਲੈਟਿਕਸ ਦੀ ਕੋਚਿੰਗ ਦੇ ਰਹੇ ਹਨ। ਉਨ੍ਹਾਂ ਵਲੋਂ ਹੁਣ ਤੱਕ ਭਾਰਤ ਦੇ ਅਨੇਕਾਂ ਨਾਮੀ ਐਥਲੀਟਾਂ ਸਮੇਤ ਅਣਗਿਣਤ ਖਿਡਾਰੀਆਂ ਨੂੰ ਐਥਲੈਟਿਕਸ ਦੀ ਸਿਖਲਾਈ ਦਿੱਤੀ ਜਾ ਚੁੱਕੀ ਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਸਿਡਨੀ ਦੇ ਗਲੈਨਵੁੱਡ ’ਚ ਹੋਈ ਇੱਕ ਬਹੁ-ਸਭਿਆਚਾਰਕ ਐਥਲੈਟਿਕਸ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕੋਚ ਸਰਬਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਖਿਡਾਰੀਆਂ ਨੂੰ ਸਹੂਲਤਾਂ ਪੱਖੋਂ ਕੋਈ ਘਾਟ ਨਹੀਂ ਹੈ ਜਦਕਿ ਭਾਰਤੀ ਖਿਡਾਰੀਆਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਚ ਸਰਬਜੀਤ ਸਿੰਘ ਨੇ ਕਿਹਾ ਕਿ ਆਸਟ੍ਰੇਲੀਆ ਦਾ ਮਾਹੌਲ ਹਰ ਪੱਖੋਂ ਖੇਡਾਂ ਦੇ ਅਨੁਕੂਲ ਹੈ ਅਤੇ ਖੁਸ਼ੀ ਹੈ ਕਿ ਇੱਥੇ ਪੰਜਾਬੀ ਮੂਲ ਦੇ ਬੱਚਿਆਂ ਅੰਦਰ ਐਥਲੈਟਿਕਸ ਦਾ ਬੀਜ ਪੁੰਗਰ ਰਿਹਾ ਹੈ ਜੋ ਇੱਕ ਦਿਨ ਚੰਗੇ ਨਤੀਜੇ ਲੈ ਕੇ ਆਵੇਗਾ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ....
Share