2022 ਵਿੱਚ ਪੱਛਮੀ ਆਸਟ੍ਰੇਲੀਆ ਦੇ ਡੋਂਗਰਾ ਇਲਾਕੇ ਵਿੱਚ ਕੁੱਝ ਪੁਰਾਣੇ ਦਸਤਾਵੇਜ਼ ਹਾਸਲ ਹੋਏ ਸਨ। ਇਹਨਾਂ ਦਸਤਾਵੇਜ਼ਾਂ ਵਿੱਚ ਆਸਟ੍ਰੇਲੀਆ ‘ਚ ਵੱਸਣ ਵਾਲੇ ਸਭ ਤੋਂ ਪਹਿਲੇ ਸਿੱਖਾਂ ਦੇ ਸਬੰਧ ਵਿੱਚ ਕਈ ਵੇਰਵੇ ਮਿਲੇ ਸਨ।
ਪੱਛਮੀ ਆਸਟ੍ਰੇਲੀਆ ਦੀ ਸਿੱਖ ਐਸੋਸੀਏਸ਼ਨ ਤੋਂ ਤਰੁਨਪ੍ਰੀਤ ਸਿੰਘ ਨੇ ਉਸ ਸਮੇਂ ਆਪਣੇ ਕੁੱਝ ਸਾਥੀਆਂ ਨਾਲ ਇਹਨਾਂ ਦਸਤਾਵੇਜ਼ਾਂ ਦੀ ਛਾਣ-ਬੀਣ ਕੀਤੀ ਸੀ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਭਾਈਚਾਰੇ ਨਾਲ ਵੀ ਸਾਂਝੀ ਕੀਤੀ ਸੀ।
ਤਰੁਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਦਸਤਾਵੇਜ਼ਾਂ ਦੀ ਖੋਜ ਤੋਂ ਬਾਅਦ ਡੋਂਗਰਾ ਦੇ ਭਾਈਚਾਰੇ ਵਿੱਚ ਸਿੱਖ ਇਤਿਹਾਸ ਨੂੰ ਲੈ ਕੇ ਕਾਫੀ ਜਾਗਰੂਕਤਾ ਆਈ ਅਤੇ ਉਹਨਾਂ ਦਾ ਸਿੱਖ ਭਾਈਚਾਰੇ ਨਾਲ ਇੱਕ ਸਬੰਧ ਵੀ ਕਾਇਮ ਹੋ ਗਿਆ।
ਉਹਨਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ 'ਸ਼ਾਇਰ ਔਫ ਇਰਵਿਨ' ਜੋ ਕਿ ਡੋਂਗਰਾ ਸ਼ਹਿਰ ਦਾ ਪ੍ਰਬੰਧ ਦੇਖਦੀ ਹੈ, ਉਸ ਵਲੋਂ ਅਤੇ ਸਿੱਖ ਐਸੋਸੀਏਸ਼ਨ ਵਲੋਂ ਹੈਪਬਰਨ ਸਟ੍ਰੀਟ ਨਾਲ ਲੱਗਦੀ ਸਟ੍ਰੀਟ ਦਾ ਨਾਂ ਸਿੱਖ ਲੇਨ ਰੱਖੇ ਜਾਣ ਬਾਰੇ ਪੇਸ਼ਕਸ਼ ਕੀਤੀ ਗਈ ਸੀ।
ਇਸ ਪੇਸ਼ਕਸ਼ ਬਾਰੇ ਜਦੋਂ ਕੌਂਸਲ ਨੇ ਭਾਈਚਾਰੇ ਤੋਂ ਵਿਚਾਰ ਮੰਗੇ ਤਾਂ ਇਸ ਨਵੇਂ ਨਾਂ ਨੂੰ ਭਾਈਚਾਰੇ ਦੇ ਮੈਂਬਰਾਂ ਦਾ ਵੱਡਾ ਹੁੰਗਾਰਾ ਮਿਲਿਆ।
ਜ਼ਿਕਰਯੋਗ ਹੈ ਕਿ ਸਿੱਖ ਸ਼ੁਰੂਆਤੀ ਤੌਰ ਤੇ ਵਪਾਰੀਆਂ ਵਜੋਂ ਆਸਟ੍ਰੇਲੀਆ ਆਏ ਸਨ।
ਉਹਨਾਂ ਨੇ ਇਸ ਨੂੰ ਸਿੱਖ ਭਾਈਚਾਰੇ ਦੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ।
ਪੂਰੀ ਜਾਣਕਾਰੀ ਲਈ, ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਨੁਮਾਇੰਦੇ ਤਰੁਨ ਪ੍ਰੀਤ ਸਿੰਘ ਨਾਲ ਕੀਤੀ ਇਹ ਇੰਟਰਵਿਊ ਸੁਣੋ....
LISTEN TO

ਪੱਛਮੀ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਇੱਕ ਸੜਕ ਦਾ ਨਾਂ ਰੱਖਿਆ ਜਾ ਰਿਹਾ ਹੈ ‘ਸਿੱਖ ਲੇਨ’
SBS Punjabi
10:04
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBSਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ,ਅਤੇ'ਤੇ ਫਾਲੋ ਕਰੋ।