ਐਨਜ਼ੈਕ ਡੇਅ ਮੌਕੇ ਜਿੱਥੇ ਆਸਟ੍ਰੇਲੀਅਨ ਲੋਕ, ਫੌਜ ਦੇ ਭੂਤਪੂਰਵ ਸੈਨਿਕਾਂ ਨੂੰ ਬੜੇ ਸਤਿਕਾਰ ਨਾਲ ਸ਼ਰਧਾਂਜਲੀ ਭੇਂਟ ਕਰਦੇ ਹਨ, ਉਥੇ ਨਾਲ ਹੀ ਭਾਰਤੀ ਮੂਲ ਦੇ ਆਸਟ੍ਰੇਲੀਅਨ ਸੈਨਿਕਾਂ ਲਈ ਵੀ ਇਹ ਬੇਹੱਦ ਫ਼ਖ਼ਰ ਦੀ ਘੜੀ ਹੁੰਦੀ ਹੈ ਕਿਉਂਕਿ ਇਸ ਦਿਨ ਗਲੀਪੋਲੀ ਦੀ ਲੜਾਈ ਦੌਰਾਨ ਭਾਰਤੀ ਸੈਨਿਕਾਂ ਵਲੋਂ ਪਾਏ ਯੋਗਦਾਨ ਨੂੰ ਵੀ ਦੇਸ਼ ਭਰ ਵਿੱਚ ਹੋਣ ਵਾਲੀਆਂ ਵੱਖ-ਵੱਖ ਪਰੇਡਾਂ ਵਿੱਚ ਸ਼ਾਮਲ ਹੋ ਕਿ ਯਾਦ ਕੀਤਾ ਜਾਂਦਾ ਹੈ।
ਭਾਰਤੀ ਮੂਲ ਦੇ ਮਨਪ੍ਰੀਤ ਸਿੰਘ ਸਾਲ 2013 ਤੋਂ ਆਸਟ੍ਰੇਲੀਅਨ ਆਰਮੀ ’ਚ ਸੇਵਾਵਾਂ ਨਿਭਾਅ ਰਹੇ ਹਨ। ਵੈਸਟਰਨ ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਐਨਜ਼ੈਕ ਡੇਅ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀ ਪਹਿਚਾਣ ਅਤੇ ਮਾਣ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਐਨਜ਼ੈਕ ਡੇਅ ਇਸ ਗੱਲ ਦੀ ਤਰਜਮਾਨੀ ਕਰਦਾ ਹੈ ਕਿ ਅਸੀਂ ਭਾਰਤੀ ਲੋਕ ਆਸਟ੍ਰੇਲੀਆ ਵਿੱਚ ਨਵੇਂ ਨਹੀਂ ਹਾਂ ਅਤੇ ਅਸੀਂ ਇੱਥੇ ਸਿਰਫ ਕੁਝ ਚੋਣਵੇਂ ਕੰਮਾਂ ਲਈ ਨਹੀਂ ਆਏ ਬਲਕਿ ਅਸੀਂ ਹਰ ਖੇਤਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਸੇਵਾਵਾਂ ਦੇਣ ਲਈ ਵੀ ਵਚਨਬੱਧ ਹਾਂ।

ਮਨਪ੍ਰੀਤ ਸਿੰਘ ਦੀ ਐਨਜ਼ੈਕ ਡੇਅ ਸਮਾਗਮ ਦੀ ਫਾਈਲ ਫੋਟੋ। Credit: Supplied by Mr Singh.
ਐਨਜ਼ੈਕ ਡੇਅ ਮੌਕੇ ਆਸਟ੍ਰੇਲੀਅਨ ਆਰਮੀ ਦੇ ਮਰਹੂਮ ਸੈਨਿਕਾਂ ਨੂੰ ਯਾਦ ਕਰਦਿਆਂ ਜਦੋਂ ਭਾਰਤੀ ਮੂਲ ਦੇ ਸੈਨਿਕਾਂ ਦਾ ਜ਼ਿਕਰ ਆਉਂਦਾ ਹੈ ਤਾਂ ਸਾਡਾ ਸੀਨਾ ਫਖਰ ਨਾਲ ਚੌੜਾ ਹੋ ਜਾਂਦਾ ਹੈ।ਮਨਪ੍ਰੀਤ ਸਿੰਘ
ਮਨਪ੍ਰੀਤ ਸਿੰਘ ਦੱਸਦੇ ਹਨ ਕਿ ਆਸਟ੍ਰੇਲੀਅਨ ਆਰਮੀ ਵਿੱਚ ਉਨ੍ਹਾਂ ਦਾ ਤਜ਼ਰਬਾ ਬੇਹੱਦ ਸਕਾਰਾਤਮਕ ਰਿਹਾ ਹੈ ਅਤੇ ਉਹ ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਆਰਮੀ ਵਿੱਚ ਭਰਤੀ ਹੋਣ ਲਈ ਨਿਰੰਤਰ ਪ੍ਰੇਰਦੇ ਆ ਰਹੇ ਹਨ।
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ....
LISTEN TO
ਆਸਟ੍ਰੇਲੀਆਈ ਰੱਖਿਆ ਬਲ 'ਚ ਸੇਵਾ ਨਿਭਾ ਰਹੇ ਇੱਕ ਸਿੱਖ ਫੌਜੀ ਲਈ ਐਨਜ਼ੈਕ ਡੇਅ ਦੇ ਮਾਇਨੇ
SBS Punjabi
10:07
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।