ਐਨਜ਼ੈਕ ਡੇਅ ਨੂੰ 25 ਅਪ੍ਰੈਲ ਨੂੰ ਮਨਾਉਣ ਲਈ ਪਹਿਲ ਉਸ ਸਮੇਂ ਹੋਈ ਜਦੋਂ ਪਹਿਲੇ ਸੰਸਾਰਕ ਯੁੱਧ ਵਿੱਚ, ਗਲੀਪੋਲੀ ਦੇ ਸਥਾਨ ਤੇ ਲੜੇ ਫੌਜੀਆਂ ਨੂੰ ਸਨਮਾਨ ਦੇਣ ਬਾਬਤ ਵਿਚਾਰ ਕੀਤਾ ਗਿਆ ਸੀ। ਇਸ ਦਿੰਨ ਨੂੰ ਖਾਸ ਤੌਰ ਤੇ ਮਨਾਉਣ ਦਾ ਮੰਤਵ ਹੀ ਇਹੀ ਹੈ ਕਿ ਸਾਲ 1915 ਵਿੱਚ ਐਨ ਇਸੇ ਦਿੰਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਫੌਜੀ ਦਸਤਿਆਂ ਨੇ ਪਹਿਲੀ ਵਾਰ ਗਲੀਪੋਲੀ ਪੈਨੀਸੂਲਾ ਵਿੱਚ ਕਦਮ ਰੱਖਿਆ ਸੀ। ਆਸਟ੍ਰੇਲੀਅਨ ਵਾਰ ਮੈਮੋਰੀਅਲ ਦੇ ਬਰਾਇਨ ਡਾਅਸਨ ਦਾ ਕਹਿਣਾ ਹੈ ਕਿ ਅੱਜਕਲ ਇਸ ਦਿੰਨ ਨੂੰ ਸਾਰੇ ਹੀ ਫੌਜੀਆਂ ਨੂੰ ਸਨਮਾਨਣ ਹਿਤ ਮਨਾਇਆ ਜਾਂਦਾ ਹੈ।
ਐਨਜ਼ੈਕ ਡੇਅ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਇੱਕ ਵਿਸ਼ੇਸ਼ ਸਮਾਗਮ ਦੁਆਰਾ ਜਿਸ ਦਾ ਨਾਮ ਹੈ ‘ਡਾਅਨ ਸਰਵਿਸ’।
ਇਸ ਡਾਅਨ ਸਰਵਿਸ ਤੋਂ ਮਗਰੋਂ ਹੁੰਦਾ ਹੈ ‘ਗਨਫਾਇਰ ਬਰੇਕਫਾਸਟ’ ਜਿਸ ਵਿੱਚ ਬਹੁਤ ਹੀ ਸਾਦਾ ਭੋਜਨ ਯਾਨਿ ਕਿ ਸੋਸੇਜਸ, ਬਰੈਡ ਰੋਲਸ, ਆਂਡੇ ਅਤੇ ਕਈ ਵਾਰ ਇਸ ਸਾਰੇ ਨੂੰ ਥੱਲੇ ਧੱਕਣ ਲਈ ਕਾਫੀ ਜਾਂ ਰੰਮ ਵੀ ਲਈ ਜਾਂਦੀ ਹੈ। ਇਸ ਤੋਂ ਬਾਅਦ ਮੁਲਕ ਭਰ ਵਿੱਚ ਵੈਟਰਨਸ ਵਲੋਂ ਮਾਰਚਸ ਯਾਨਿ ਕਿ ਪਰੇਡਾਂ ਕੀਤੀਆਂ ਜਾਂਦੀਆਂ ਹਨ।

Flag bearers take part in the ANZAC Day March in Sydney on Tuesday, April 25, 2017. Source: AAP
ਸੰਕਰ ਨੈਡੇਸਨ, ਭਾਰਤੀ ਪਿਛੋਕੜ ਤੋਂ ਹਨ ਅਤੇ ਇਸ ਸਮੇਂ ਉਹ ਮੈਲਬਰਨ ਸਥਿਤ ਆਰ ਐਸ ਐਲ ਵਿਕਟੋਰੀਆ ਐਂਡ ਲੈਗੇਸੀ ਵਾਸਤੇ ਕੰਮ ਕਰ ਰਹੇ ਹਨ। ਬੇਸ਼ਕ ਇਹ ਇੰਗਲੈਂਡ ਵਿੱਚ ਰਿਮੈਂਬਰੈਂਸ ਡੇਅ ਵਾਲੇ ਦਿੰਨ ਸਫੇਦ ਪੋਪੀ ਫਲਾਵਰ ਲਗਾਂਦੇ ਹੋਏ ਹੀ ਵੱਡੇ ਹੋਏ ਹਨ, ਪਰ ਇਹਨਾਂ ਦੇ ਪਰਿਵਾਰ ਦਾ ਸਬੰਧ ਕਿਸੇ ਕਿਸਮ ਨਾਲ ਵੀ ਐਨਜ਼ੈਕ ਡੇਅ ਨਾਲ ਨਹੀਂ ਰਿਹਾ ਹੈ। ਅਤੇ ਇਹਨਾਂ ਨੇ ਜਦੋਂ ਲੜਾਈ ਵਾਲੀਆਂ ਵਿਧਵਾਵਾਂ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸੇ ਵੇਲੇ ਹੀ ਇਹਨਾਂ ਨੂੰ ਐਨਜ਼ੈਕ ਡੇਅ ਦੀ ਵਿਸ਼ਾਲਤਾ ਦਾ ਗਿਆਨ ਹੋਇਆ ਅਤੇ ਇਹਨਾਂ ਨੇ ਇਸ ਕਹਾਣੀ ਉੱਤੇ ਉਚੇਚੇ ਤੋਰ ਤੇ ਖੋਜ ਵੀ ਕਰਨੀ ਸ਼ੁਰੂ ਕਰ ਦਿੱਤੀ।
ਬਹੁਤ ਸਾਰੇ ਆਸਟ੍ਰੇਲੀਅਨ ਫੌਜੀਆਂ ਦੇ ਨਾਲ ਸਨ ਕਈ ਵਿਦੇਸ਼ੀ ਫੌਜੀ ਵੀ। ਤਕਰੀਬਨ 200 ਦੇ ਕਰੀਬ ਚੀਨੀ ਪ੍ਰਵਾਸੀ ਵੀ ਆਸਟ੍ਰੇਲੀਆ ਦੇ ਨਾਲ ਪਹਿਲੇ ਸੰਸਾਰ ਯੁੱਧ ਵਿੱਚ ਲੜੇ ਸਨ। ਸੰਕਰ ਨੈਡੇਸਨ ਦੱਸਦੇ ਹਨ ਕਿ ਉਹਨਾਂ ਨੇ ‘ਆਸਟ੍ਰੇਲੀਆ ਚਾਈਨਾ ਯੂਥ ਐਸੋਸ਼ੀਏਸ਼ਨ’ ਦੇ ਵਾਸਤੇ ਵੀ ਕੰਮ ਕੀਤਾ ਹੈ ਅਤੇ ਇਸੀ ਦੋਰਾਨ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਬਹੁਤ ਸਾਰੇ ਸਿਖਿਆਰਥੀ ਐਨਜ਼ੈਕ ਦੀ ਮਹਾਨਤਾ ਤੋਂ ਜਾਣੂ ਨਹੀਂ ਸਨ।

The annual Anzac Day march at the Shrine of Remembrance on April 25, 2013 in Melbourne. Source: Getty
ਅਤੇ ਏਸ ਸਾਰੇ ਤੋਂ, ਜਾਣਕਾਰੀ ਪ੍ਰਦਾਨ ਕਰਨ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਫਾਇਦੇ ਹੋਏ।
ਬਰਾਇਨ ਡਾਅਸਨ ਆਖਦੇ ਹਨ ਕਿ ਅਗਰ ਤੁਸੀਂ ਐਨਜ਼ੈਕ ਡੇਅ ਬਾਬਤ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਆਸਟ੍ਰੇਲੀਅਨ ਵਾਰ ਮੈਮੋਰੀਅਲ ਦੀ ਵੈਬਸਾਈਟ ਤੇ ਜਾ ਕੇ ਲੈ ਸਕਦੇ ਹੋ।

The poppy goes into the ground on ANZAC Day and bursts out of it for the commemoration of Armistice, of which it is a well-known symbol. Source: Getty
ਆਸਟ੍ਰੇਲੀਅਨ ਵਾਰ ਮੈਮੋਰੀਅਲ ਦੀ ਵੈਬਸਾਈਟ ਹੈ, ਏ ਡਬਲਿਊ ਐਮ ਡਾਟ ਗਵ ਡਾਟ ਏਯੂ ਅਤੇ ਨੈਸ਼ਨਲ ਆਰਕਾਈਵਜ਼ ਦੀ ਵੈਬਸਾਈਟ ਹੈ, ਐਨ ਏ ਏ ਡਾਟ ਗਵ ਡਾਟ ਏਯੂ। ਇਸ ਤੋਂ ਅਲਾਵਾ ਤੁਸੀਂ ਕੈਨਬਰਾ ਦੇ ਆਸਟ੍ਰੇਲੀਅਨ ਵਾਰ ਮੈਮੋਰੀਅਲ ਵਿੱਚ ਵੀ ਜਾ ਸਕਦੇ ਹੋ ਜਿੱਥੇ ਕਈ ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ ਹੈ।

Anzac biscuits
Nothing beats an Aussie icon, and Anzac biscuits are certainly that.
Learn more about Anzac Day
The has more information about Anzac Day and Australia’s Military history. You can also , in Canberra. Some of the exhibitions are translated into several languages.