ਪਿਛਲੇ ਕਈ ਸਾਲਾਂ ਤੋਂ ਸਿੱਖ ਫੌਜੀਆਂ ਦੀ ਟੁੱਕੜੀ ਸਿਡਨੀ ਐਨਜ਼ੈਕ ਡੇਅ ਵਾਲੀ ਪਰੇਡ ਦਾ ਭਾਗ ਬਣਦੀ ਆ ਰਹੀ ਹੈ ਅਤੇ ਇਸ ਵਿੱਚ ਮੌਜੂਦਾ, ਭੂਤਪੂਰਵ ਫੌਜੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੂਜੇ ਹੋਰ ਭਾਈਚਾਰੇ ਦੇ ਫੌਜੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਰੇਡ ਦਾ ਸ਼ਿੰਗਾਰ ਬਣਦੇ ਹਨ।
ਮਲੇਸ਼ੀਆ ਦਾ ਸਿੱਖ ਪਾਈਪ ਬੈਂਡ ਆਪਣੇ ਆਪ ਵਿੱਚ ਇੱਕ ਖਾਸ ਦਿੱਖ ਰਖਦਾ ਹੈ ਅਤੇ ਇਸੇ ਕਾਰਨ ਹੀ ਇਸ ਬੈਂਡ ਨੂੰ ਉਚੇਚਾ ਤੋਰ ਤੇ ਸੱਦਾ ਦੇ ਕੇ ਪਰੇਡ ਵਿੱਚ ਭਾਗ ਲੈਣ ਲਈ ਬੁਲਾਇਆ ਗਿਆ ਹੈ।
ਇਹ ਬੈਂਡ ਮਿਤੀ 20 ਅਪ੍ਰੈਲ ਤੋਂ 28 ਅਪ੍ਰੈਲ ਤੱਕ ਆਸਟ੍ਰੇਲੀਆ ਦਾ ਦੌਰਾ ਕਰੇਗਾ ਅਤੇ ਇਸ ਸਮੇਂ ਦੌਰਾਨ ਸਿਡਨੀ, ਮੈਲਬਰਨ ਅਤੇ ਕੈਨਬਰਾ ਦੇ ਕਈ ਮਸ਼ਹੂਰ ਇਲਾਕਿਆਂ ਵਿੱਚ ਜਾ ਕੇ ਪਰਦਰਸ਼ਨ ਕਰੇਗਾ।
ਸ੍ਰੀ ਦਸਮੇਸ਼ ਪਾਈਪ ਬੈਂਡ ਇਸ ਤੋਂ ਪਹਿਲਾਂ ਵੀ ਦੋ ਵਾਰ ਆਸਟ੍ਰੇਲੀਆ ਦਾ ਦੌਰਾ ਕਰ ਚੁਕਿਆ ਹੈ ਅਤੇ ਹਰ ਵਾਰ ਹੀ ਇਸ ਨੂੰ ਭਰਪੂਰ ਪਸੰਦ ਕੀਤਾ ਗਿਆ ਸੀ। ਪਿਛਲੇ ਦੌਰੇ ਦੋਰਾਨ ਪਰੇਡ ਵਿੱਚ ਇਸ ਬੈਂਡ ਨੂੰ ਦਰਸ਼ਕਾਂ ਦੀ ਮੰਗ ਤੇ ਦੋ ਵਾਰ ਮਾਰਚ ਕਰਵਾਇਆ ਗਿਆ ਸੀ।
ਸਿੱਖ ਇਤਿਹਾਸਕਾਰਾਂ ਅਨੁਸਾਰ ਸਿੱਖੀ ਵਿਚ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਜੀ ਨੇ ਨਗਾਰਾ ਸ਼ਾਮਲ ਕਰ ਕੇ ਸਿੱਖੀ ਦੀ ਵੱਖਰੀ ਹੋਂਦ ਦਾ ਸੁਨੇਹਾ ਦਿਤਾ ਸੀ। ਉਦੋਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਹਰ ਗੁਰੂਦੁਆਰੇ ਵਿਚ ਅਤੇ ਹਰ ਲੜਾਈ ਵਿਚ ਨਗਾਰਾ ਵਜਾ ਕੇ ਸਿੱਖੀ ਦੀ ਅਜਾਦ ਪਹਿਚਾਣ ਦਾ ਐਲਾਨ ਕੀਤਾ ਜਾਂਦਾ ਰਿਹਾ ਸੀ। ਅਤੇ ਫੇਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਕ ਪੂਰਾ ਬੈਂਡ ਬਣਾਇਆ ਸੀ ਜੋ ਕਿ ਇਕ ਪ੍ਰਥਾ ਵਜੋਂ ਸਿੱਖ ਫੋਜੀ ਯੂਨਟਾਂ ਵਿਚ ਚਲਦਾ ਚਲਦਾ ਸੰਸਾਰ ਮਹਾਂਯੁਧਾਂ ਤਕ ਵੀ ਸਿੱਖ ਫੋਜੀਆਂ ਦੇ ਨਾਲ ਹੀ ਰਿਹਾ।

scheduled performances in Sydney, Melbourne and Canberra Source: Jagjit
ਸ੍ਰੀ ਦਸਮੇਸ਼ ਪਾਈਪ ਬੈਂਡ ਦੇ ਇਸ ਵਾਰ ਦੇ ਆਸਟ੍ਰੇਲੀਆ ਦੌਰੇ ਦੋਰਾਨ ਹੋਣ ਵਾਲੇ ਪ੍ਰਦਰਸ਼ਨਾਂ ਬਾਬਤ ਪੂਰੀ ਜਾਣਕਾਰੀ ਲੈਣ ਲਈ ਸਿੱਖ ਯੂਥ ਆਸਟ੍ਰੇਲੀਆ ਦੀ ਵੈਬਸਾਈਟ () ਤੇ ਜਾ ਸਕਦੇ ਹੋ।