ਸੁਨੀਲ ਨੇ ਫੇਸਬੁੱਕ ਮਾਰਕੀਟਪਲੇਸ 'ਤੇ ਇੱਕ ਕਾਰ ਖਰੀਦੀ, ਪਰ ਗੱਡੀ ਚਲਾਉਣ ਤੋਂ ਬਾਅਦ ਉਹ ਕੁੱਝ ਅਵਾਜ਼ਾਂ ਕਰਨ ਲੱਗ ਪਈ।
ਸੁਨੀਲ ਨੇ ਵੇਚਣ ਵਾਲੇ ਨੂੰ ਬੇਨਤੀ ਕੀਤੀ ਸੀ ਜਿਸਨੇ ਕਿਹਾ ਕਿ ਉਹ ਫਿਰ ਵੀ ਕਾਰ ਲੈ ਲਵੇ। ਅੰਤ ਵਿੱਚ, ਸੁਨੀਲ ਨੇ ਇਸਨੂੰ ਮੁਰੰਮਤ ਕਰਵਾਉਣ ਅਤੇ ਵੇਚਣ ਵਾਲੇ ਨੂੰ ਫਰਕ ਦਾ ਭੁਗਤਾਨ ਕਰਨ ਦਾ ਫੈਸਲਾ ਕੀਤਾ।
"ਵਿਕਰੇਤਾ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਉਸਦਾ ਵਕੀਲ ਮੇਰੇ ਨਾਲ ਸੰਪਰਕ ਕਰੇਗਾ ਅਤੇ ਮੈਨੂੰ ਅਦਾਲਤ ਵਿੱਚ ਦੇਖੇਗਾ," ਉਸਨੇ ਐਸ ਬੀ ਐਸ ਐਗਜ਼ਾਮਿਨਜ਼ ਨੂੰ ਦੱਸਿਆ।
"ਪਰ ਮੇਰੀ ਵੀਜ਼ਾ ਸਥਿਤੀ ਅਤੇ ਅਦਾਲਤ ਜਾਣ ਤੋਂ ਡਰਨ ਅਤੇ ਇਸ ਨਾਲ ਮੇਰੇ ਰਿਕਾਰਡ ਦਾ ਕੀ ਹੋਵੇਗਾ, ਇਸ ਕਾਰਨ ਮੈਂ ਖੁਦ ਕਾਰ ਦੀ ਮੁਰੰਮਤ ਕਰਵਾਉਣ ਲਈ ਵਾਧੂ ਭੁਗਤਾਨ ਕਰ ਦਿੱਤਾ।"
ਸੁਨੀਲ ਨੇ ਕਿਹਾ ਕਿ ਇਹ ਬਹੁਤ ਸਾਰੇ ਵੀਜ਼ਾ ਧਾਰਕਾਂ ਲਈ ਇੱਕ ਆਮ ਵਿਚਾਰ ਹੈ।
"ਜੁਰਮਾਨੇ ਦੀ ਗੱਲ ਆਉਂਦੀ ਹੈ ਤਾਂ ਮੇਰੇ ਭਾਈਚਾਰੇ ਵਿੱਚ ਵੀਜ਼ਾ ਰੱਦ ਹੋਣ ਦਾ ਡਰ ਹੈ। ਭਾਵੇਂ ਉਹ ਜਾਣਦੇ ਹੋਣ ਕਿ ਕਈ ਵਾਰ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਜਾਂ ਗਲਤ ਤਰੀਕੇ ਨਾਲ ਜੁਰਮਾਨਾ ਲਗਾਇਆ ਜਾਂਦਾ ਹੈ ਪਰ ਫਿਰ ਵੀ ਡਰ ਕਾਰਨ ਉਹ ਭੁਗਤਾਨ ਕਰ ਦਿੰਦੇ ਹਨ," ਉਸਨੇ ਕਿਹਾ।
ਇਮੀਗ੍ਰੇਸ਼ਨ ਸਲਾਹ ਅਤੇ ਅਧਿਕਾਰ ਕੇਂਦਰ ਦੀ ਪ੍ਰਿੰਸੀਪਲ ਸਾਲੀਟੀਅਰ ਐਨ ਇਮੈਨੁਅਲ ਨੇ ਕਿਹਾ ਕਿ ਇਸ ਡਰ ਅਤੇ ਗਲਤ ਜਾਣਕਾਰੀ ਦਾ ਬਹੁਤ ਸਾਰਾ ਕਾਰਨ ਮਾਈਗ੍ਰੇਸ਼ਨ ਸਿਸਟਮ ਦੀ ਗੁੰਝਲਦਾਰਤਾ ਹੋ ਸਕਦੀ ਹੈ।
"ਇਸ ਬਾਰੇ ਇੱਕ ਬਹੁਤ ਵੱਡਾ ਡਰ ਹੈ ਕਿ ਜੇਕਰ ਓਹਨਾ ਦੀ ਰਿਪੋਰਟ ਹੁੰਦੀ ਹੈ ਤਾਂ ਇਸਦੇ ਨਤੀਜੇ ਕੀ ਹੋਣਗੇ," ਉਸਨੇ ਕਿਹਾ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, Sਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।