Key Points
- ਡਾ: ਰਾਏਚੰਦ ਨੇ ਖੋਜ ਦੇ ਆਪਣੇ ਜਨੂੰਨ ਲਈ ਇੱਕ ਉੱਚ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ ਸੀ।
- ਹੁਣ ਉਹ ਉਸਾਰੀ ਸਮੱਗਰੀ ਬਣਾਉਣ ਲਈ ਹੋਰ ਜੈਵਿਕ ਰਹਿੰਦ-ਖੂੰਹਦ ਦੇ ਉਤਪਾਦਾਂ ਦੀ ਵਰਤੋਂ ਕਰਨ ਉੱਤੇ ਕੰਮ ਕਰ ਰਹੇ ਹਨ।
ਅੰਮ੍ਰਿਤਸਰ ਤੋਂ ਆਸਟ੍ਰੇਲੀਆ ਆਏ ਡਾ: ਰਾਏਚੰਦ ਦੀ ਰਿਸਰਚ ਵਿੱਚ ਉਨ੍ਹਾਂ ਨੇ ਕੀਤੀ ਸੀ।
ਇਸ ਨਾਲ ਨਾ ਹੀ ਸਿਰਫ਼ ਕੂੜਾ ਘੱਟਦਾ ਹੈ ਸਗੋਂ ਕੰਕਰੀਟ ਵਿੱਚ ਰੇਤ ਦੀ ਵਰਤੋਂ ਵੀ ਘੱਟ ਹੁੰਦੀ ਹੈ ਜਿਸ ਨਾਲ ਵਾਤਾਵਰਨ ਉੱਤੇ ਚੰਗਾ ਪ੍ਰਭਾਵ ਪੈਂਦਾ ਹੈੈ।
ਹਾਲ ਹੀ ਵਿੱਚ, ਉਨ੍ਹਾਂ ਦੀ ਇਸ ਖੋਜ ਕਾਰਨ ਉਨ੍ਹਾਂ ਨੂੰ ਕੈਨਬਰਾ ਪਾਰਲੀਮੈਂਟ ਹਾਊਸ ਵਿੱਚ 'ਪ੍ਰੋਬਲਮ ਸੋਲਵਰ 2024 ਪੀਪਲਜ਼ ਚੁਆਇਸ ਅਵਾਰਡ' ਦਿੱਤਾ ਗਿਆ ਸੀ।
ਅਵਾਰਡ ਜੇਤੂ ਡਾ: ਰਾਏਚੰਦ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇੱਥੇ ਤੱਕ ਪਹੁੰਚਣ ਦੇ ਉਨ੍ਹਾਂ ਦੇ ਸਫ਼ਰ ਵਿੱਚ ਉਨ੍ਹਾਂ ਨੂੰ ਕਈ ਵਾਰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਇਸ ਖੋਜ ਦੇ ਪਿੱਛੇ ਰਾਜੀਵ ਰਾਏਚੰਦ ਦੇ ਇਲਾਵਾ ਪ੍ਰੋਫੈਸਰ ਜੀ ਲੀ, ਐਸੋਸੀਏਟ ਪ੍ਰੋਫੈਸਰ ਸ਼ੈਨਨ ਕਿਲਮਾਰਟਿਨ-ਲਿੰਚ, ਡਾਕਟਰ ਮੁਹੰਮਦ ਸਾਬਰੀਅਨ, ਪ੍ਰੋਫੈਸਰ ਚੁਨ ਕਿੰਗ ਲੀ ਅਤੇ ਪ੍ਰੋਫੈਸਰ ਗੁਓਮਿਨ (ਕੇਵਿਨ) ਝਾਂਗ ਸ਼ਾਮਲ ਸਨ।
ਇਸ ਪੋਡਕਾਸਟ ਰਾਹੀਂ ਸੁਣੋ ਉਨ੍ਹਾਂ ਦੀ ਕਹਾਣੀ......
LISTEN TO

ਆਸਟ੍ਰੇਲੀਆ ਵਿੱਚ 'ਕੌਫੀ' ਤੋਂ 'ਦੁਨੀਆ ਦਾ ਪਹਿਲਾ' ਫੁੱਟਪਾਥ ਬਣਾਉਣ ਵਾਲੇ ਪੰਜਾਬੀ ਇੰਜੀਨੀਅਰ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
SBS Punjabi
27/03/202508:32
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।