ਇਸ ਪੰਜਾਬੀ ਇੰਜੀਨੀਅਰ ਸਦਕਾ ਮੈਲਬਰਨ ਨੂੰ ਮਿਲਿਆ 'ਕੌਫੀ' ਤੋਂ ਬਣਿਆ ਦੁਨੀਆ ਦਾ ਪਹਿਲਾ ਫੁੱਟਪਾਥ

Rajeev Roychand - main image.jpg

Rajeev Roychand (Image: RMIT, Background image: Pexels)

ਪੰਜਾਬੀ ਮੂਲ ਦੇ ਇੰਜੀਨੀਅਰ ਨੇ ਮੈਲਬੌਰਨ 'ਚ 'ਕੌਫੀ ਵੇਸਟ' ਨਾਲ ਦੁਨੀਆ ਦਾ ਪਹਿਲਾ ਫੁੱਟਪਾਥ ਬਣਾਇਆ ਹੈ। RMIT ਯੂਨੀਵਰਸਿਟੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰ ਰਹੇ ਡਾ ਰਾਜੀਵ ਰਾਏਚੰਦ 2005 'ਚ ਅੰਮ੍ਰਿਤਸਰ ਤੋਂ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ, ਉਨ੍ਹਾਂ ਦਾ ਮੰਨਣਾ ਹੈ ਕਿ ਇਹ ਤਕਨੀਕ ਜੈਵਿਕ ਕੂੜੇ ਨੂੰ ਘਟਾਏਗੀ ਅਤੇ ਕੰਕਰੀਟ ਨੂੰ ਹੋਰ ਮਜ਼ਬੂਤ ਬਣਾਏਗੀ। ਜ਼ਿਕਰਯੋਗ ਹੈ ਕਿ ਡਾ ਰਾਜੀਵ ਦਾ ਵਿਸ਼ੇਸ਼ ਝੁਕਾਅ ਜੈਵਿਕ ਰਹਿੰਦ-ਖੂੰਹਦ ਵਸਤੂਆਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕੀਮਤੀ ਉਤਪਾਦਾਂ ਵਿੱਚ ਤਬਦੀਲ ਕਰਨ ਵਲ ਹੈ।


Key Points
  • ਇਹ ਕੌਫੀ ਤੋਂ ਬਣਿਆ ਦੁਨੀਆ ਦਾ ਪਹਿਲਾ ਫੁੱਟਪਾਥ ਹੈ।
  • ਡਾ ਰਾਏਚੰਦ ਦਾ ਮੰਨਣਾ ਹੈ ਕਿ ਫੁੱਟਪਾਥ ਬਨਾਉਣ ਦੀ ਇਹ ਤਕੀਨਕ ਨਾ ਸਿਰਫ਼ ਕੰਕਰੀਟ ਨੂੰ ਮਜ਼ਬੂਤ ​​ਬਣਾਉਂਦੀ ਹੈ ਸਗੋਂ ਕੁੜੇ ਨੂੰ ਵੀ ਘਟਾਉਂਦੀ ਹੈ।
ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਬਣ ਗਿਆ ਹੈ, ਵਿਸ਼ਵ ਦਾ ਪਹਿਲਾ ਕੌਫੀ ਨਾਲ ਬਣਿਆ ਫੁੱਟਪਾਥ। ਇਸਦੇ ਪਿੱਛੇ ਮੈਲਬੌਰਨ ਵਾਸੀਆਂ ਦਾ ਕੌਫੀ ਦੇ ਲਈ ਪਿਆਰ ਨਹੀਂ ਸਗੋਂ ਜ਼ਿੰਮੇਵਾਰ ਨੇ ਪੰਜਾਬੀ ਮੂਲ ਦੇ ਇੰਜੀਨਿਯਰ ਡਾ ਰਾਜੀਵ ਰਾਏਚੰਦ।

ਡਾ ਰਾਏਚੰਦ ਨੇ ਅਜਿਹੀ ਤਕਨੀਕ ਲੱਭੀ ਹੈ ਜਿਸ ਨਾਲ ਰਹਿੰਦ-ਖੂੰਹਦ ਕੌਫੀ ਜਿਸਨੂੰ ਅਕਸਰ ਸੁੱਟਿਆ ਜਾਂਦਾ ਹੈ, ਦੀ ਵਰਤੋਂ ਸੀਮਿੰਟ ਨੂੰ ਹੋਰ ਮਜਬੂਤ ਬਣਾਉਣ ਵਿੱਚ ਕੀਤੀ ਜਾ ਸਕਦੀ ਹੈ।

ਉਨ੍ਹਾਂ ਕੌਫੀ ਦੇ ਰਹਿੰਦ ਖੁੰਦ ਨੂੰ ਭੁੰਨ ਕੇ ਕੰਕਰੀਟ ਬਣਾਉਣ ਦਾ ਇੱਕ ਤਰੀਕਾ ਲੱਭਿਆ ਹੈ ਜਿਸ ਨਾਲ ਨਾ ਸਿਰਫ ਕੰਕਰੀਟ ਦੀ ਮਜਬੂਤੀ ਵਧਦੀ ਹੈ ਸਗੋਂ ਕੂੜਾ ਵੀ ਘੱਟਦਾ ਹੈ।
coffee concrete.jpg
Credit: Carelle Mulawa-Richards, RMIT University
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਹਰ ਸਾਲ 6.87 ਮਿਲੀਅਨ ਜੈਵਿਕ ਕੂੜਾ ਲੈਂਡਫਿਲ ਵਿੱਚ ਸੁੱਟਦਾ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਕ ਵੀ, ਵਿਸ਼ਵ ਭਰ ਵਿੱਚ ਹੋ ਰਹੇ ਪ੍ਰਦੂਸ਼ਣ ਦਾ 7% ਹਿੱਸਾ ਕੰਕਰੀਟ ਉਤਪਾਦਨ ਹੈ।

ਡਾ ਰਾਏਚੰਦ ਮੈਲਬੌਰਨ ਦੀ ਆਰ ਐਮ ਆਈ ਟੀ (RMIT) ਯੂਨੀਵਰਸਿਟੀ ਵਿੱਚ ਖੋਜ ਸਹਾਇਕ ਵਜੋਂ ਕੰਮ ਕਰ ਰਹੇ ਨੇ। ਇਹ ਕਾਢ ਵੀ RMIT ਦੀਆਂ ਇੰਜਨੀਅਰਿੰਗ ਲੈਬਾਂ ਤੋਂ ਹੀ ਹੋਈ ਸੀ ।

ਡਾ ਰਾਏਚੰਦ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਰਿਸਰਚ ਸਾਥੀ ਵੀ ਕੌਫੀ ਹੀ ਪੀ ਰਹੇ ਸਨ ਜਦੋਂ ਉਨ੍ਹਾਂ ਨੂੰ ਇਹ ਫੁਰਨਾ ਫੁਰਿਆ।
ਉਹ ਹੁਣ ਸਾਰੀਆਂ ਜੈਵਿਕ ਰਹਿੰਦ-ਖੂੰਹਦ ਵਸਤੂਆਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਕੀਮਤੀ ਉਤਪਾਦਾਂ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ।

ਕੰਕਰੀਟ ਬਣਾਉਣ ਵਿੱਚ ਉਹ ਪਹਿਲਾਂ ਹੀ ਲੱਕੜ ਦੀ ਸਵਾਹ ਦੀ ਵਰਤੋਂ ਕਰ ਚੁੱਕੇ ਹਨ ।

ਹੋਰ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਨਾਲ ਇਹ ਖਾਸ ਇੰਟਰਵਿਊ.....

LISTEN TO
Punjabi_10072024_Coffee concrete image

ਇਸ ਪੰਜਾਬੀ ਇੰਜੀਨੀਅਰ ਸਦਕਾ ਮੈਲਬਰਨ ਨੂੰ ਮਿਲਿਆ 'ਕੌਫੀ' ਤੋਂ ਬਣਿਆ ਦੁਨੀਆ ਦਾ ਪਹਿਲਾ ਫੁੱਟਪਾਥ

SBS Punjabi

11/07/202409:24

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share