ਆਸਟ੍ਰੇਲੀਆ ਵਿੱਚ ਸਰਦੀ ਪੂਰੇ ਜੋਰਾਂ ਨਾਲ ਸ਼ੁਰੂ ਹੋ ਗਈ ਹੈ, ਅਤੇ ਇਸਦੇ ਨਾਲ ਹੀ ਆ ਗਈਆਂ ਨੇ ਸੋਹਣੇ ਪੰਜਾਬ ਦੀਆਂ ਯਾਦਾਂ ਵੀ... ਮਾਂ ਦੇ ਹੱਥਾਂ ਦੀਆਂ ਪੱਕੀਆਂ ਮੱਕੀ ਦੀਆਂ ਰੋਟੀਆਂ, ਗੁੜ ਵਾਲੀ ਚਾਹ, ਗਰਮਾ ਗਰਮ ਗਜਰੇਲੇ, ਪੰਜੀਰੀ ਅਤੇ ਪਿੰਨੀਆਂ ਆਦਿ ਦੀਆਂ ।
ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੂੰ ਯਾਦ ਹੈ, ਠੰਡ ਲੱਗਣ ਸਮੇਂ ਗਰਾਰੇ ਕਰਨਾ ਜਾਂ ਲਾਟੀ ਖਾਣਾ ?
ਕੀ ਤੁਸੀਂ ਜਾਣਦੇ ਹੋ ਕਿ ਇਹਨਾਂ ਘਰੇਲੂ ਨੁਸਖਿਆਂ ਵਿੱਚ ਸਿਰਫ ਪਿੰਡ ਦੀ ਯਾਦ ਤੇ ਮਾਂ ਦਾ ਪਿਆਰ ਹੀ ਨਹੀਂ ਹੈ, ਬਲਕਿ ਇਮਿਊਨਿਟੀ ਵਧਾਉਣ ਵਾਲੇ ਕਈ ਤੱਤ ਵੀ ਹੁੰਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਡਾ: ਗਗਨ ਸੰਧੂ ਨੇ ਦੱਸਿਆ ਕਿ ਭੋਜਨ ਰਾਹੀਂ ਪੌਸ਼ਟਿਕ ਤੱਤਾਂ ਦਾ ਸੇਵਨ ਸਪਲੀਮੈਂਟ ਲੈਣ ਨਾਲੋਂ ਜਿਆਦਾ ਲਾਭਕਾਰੀ ਸਾਬਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਆਂਵਲਾ, ਅਦਰਕ, ਹਲਦੀ ਸਮੇਤ ਰਵਾਇਤੀ ਮਸਾਲਿਆਂ ਦੀ ਰੋਜ਼ ਦੇ ਖਾਣੇ ਵਿੱਚ ਕੀਤੀ ਜਾਣ ਵਾਲੀ ਵਰਤੋਂ ਅਤੇ ਪਾਣੀ ਦੇ ਸੇਵਨ ਦਾ ਧਿਆਨ ਰੱਖਣ ਨਾਲ ਵੀ ਇਮਿਊਨ ਸਿਸਟਮ ਨੂੰ ਤਾਕਤਵਰ ਬਨਾਉਣ ਵਿੱਚ ਮਦਦ ਮਿਲ ਸਕਦੀ ਹੈ।
ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀਆਂ ਲਈ ਸਰਦੀਆਂ ਦੇ ਮਨਪਸੰਦ ਦੇਸੀ ਖਾਣੇ ਜਿਵੇਂ ਕਿ ਗਜਰੇਲਾ, ਪੰਜੀਰੀ ਅਤੇ ਪਿੰਨੀ ਦਾ ਸੇਵਨ ਸੰਜਮ ਨਾਲ ਕਰਨਾ ਚਾਹੀਦਾ ਹੈ।
"ਜੇਕਰ ਅਸੀਂ ਸਰੀਰਕ ਗਤੀਵਿਧੀਆਂ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਾਂ, ਤਾਂ ਇਹ ਸਭ ਠੀਕ ਹੈ ਪਰ ਜੇਕਰ ਅਕਿਰਿਆਸ਼ੀਲ ਜੀਵਨ ਸ਼ੈਲੀ ਦੇ ਨਾਲ ਇਸ ਦਾ ਜ਼ਿਆਦਾ ਸੇਵਨ ਕੀਤਾ ਜਾਵੇ, ਤਾਂ ਇਹ ਸਾਰੇ ਸਵਾਦਲੇ ਭੋਜਨ ਸਰੀਰ ਦੀ ਚਰਬੀ ਨੂੰ ਵਧਾ ਵੀ ਸਕਦੇ ਹਨ।"
ਸਿਡਨੀ-ਅਧਾਰਤ ਫ਼ੂਡ ਇੰਫਲੂਏਂਸਰ ਅਤੇ ਇੰਸਟਾਗ੍ਰਾਮ 'ਤੇ 'ਦ ਮਾਡਰਨ ਦੇਸੀ' ਦੇ ਨਾਂ ਤੋਂ ਜਾਣੀ ਜਾਣ ਵਾਲੀ ਭਾਵਨਾ ਕਾਲੜਾ ਨੇ ਰਵਾਇਤੀ ਸਮੱਗਰੀ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦੇ ਆਧੁਨਿਕ ਤਰੀਕੇ ਸਾਂਝੇ ਕੀਤੇ ਹਨ।
ਜਿਵੇਂ ਕਿ ਅਦਰਕ ਤੋਂ ਬਣੇ ਮੋਰਨਿੰਗ ਪਾਵਰ-ਸ਼ੋਟ । ਹੋਰ ਜਾਣਨ ਲਈ, ਇਸ ਪੋਡਕਾਸਟ ਨੂੰ ਸੁਣੋ।
ਹੋਰ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ.....
LISTEN TO

ਕੀ ਪਰੰਪਰਾਗਤ ਪੰਜਾਬੀ ਖਾਣੇ ਫਲੂ ਦੇ ਮੌਸਮ ਦੌਰਾਨ ਇਮਿਊਨਿਟੀ ਵਧਾਉਣ ਵਿੱਚ ਕਰ ਸਕਦੇ ਹਨ ਮੱਦਦ?
SBS Punjabi
10:24
Disclaimer: This article's content and audio are not intended to be a substitute for professional medical advice, diagnosis, or treatment. Always seek the advice of your physician or other qualified health providers with any questions you may have regarding a medical condition.
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।