ਹੁਨਰਮੰਦ ਕਾਮਿਆਂ ਦੀ ਘਾਟ ਨੂੰ ਦੇਖਦਿਆਂ ਆਸਟ੍ਰੇਲੀਆ ਦੇ ਸਥਾਈ ਪ੍ਰਵਾਸ ਵਿੱਚ ਹੋ ਸਕਦਾ ਹੈ ਦੋ ਲੱਖ ਤੱਕ ਦਾ ਵਾਧਾ

Usual day in crowded nursing home

Healthcare workers with seniors in nursing home. Credit: Getty Images

ਆਸਟ੍ਰੇਲੀਆ ਦੇ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਦੀ ਗਿਣਤੀ ਵਿੱਚ 2 ਲੱਖ ਤੱਕ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਮਹਾਂਮਾਰੀ ਦੇ ਸਮੇਂ ਦੌਰਾਨ ਘੱਟ ਵੀਜ਼ਾ ਮਿਲਣ ਕਾਰਨ ਹੁਨਰਮੰਦ ਕਾਮਿਆਂ ਦੀ ਘਾਟ ਪੈਦਾ ਹੋ ਗਈ ਹੈ। ਸਰਕਾਰ ਨੇ ਅਗਲੇ ਮਹੀਨੇ ਹੋਣ ਜਾ ਰਹੇ ਪਹਿਲੇ ਨੌਕਰੀਆਂ ਅਤੇ ਸਕਿੱਲਡ ਸੰਮੇਲਨ ਤੋਂ ਪਹਿਲਾਂ ਹੀ ਇਸ ਸਬੰਧੀ ਤਬਦੀਲੀ ਵਿੱਚ ਆਪਣੀ ਦਿਲਚਸਪੀ ਬਾਰੇ ਜਾਣਕਾਰੀ ਦਿੱਤੀ ਹੈ।


ਏਜ਼ਡ ਕੇਅਰ ਖੇਤਰ ਉਹਨਾਂ ਵਿੱਚੋਂ ਇੱਕ ਹੈ ਜੋ ਬਾਰਡਰ ਬੰਦ ਹੋਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।

ਸਟਾਫ ਦੀ ਘਾਟ ਹੁਣ ਚਿੰਤਾ ਦਾ ਵਿਸ਼ਾ ਬਣ ਗਈ ਹੈ ਤੇ ਇਸ ਘਾਟ ਨੇ ਬਾਕੀ ਦੇ ਸਟਾਫ ਉੱਤੇ ਇੰਨ੍ਹਾਂ ਦਬਾਅ ਪੈਦਾ ਕਰ ਦਿੱਤਾ ਹੈ ਕਿ ਉਹਨਾਂ ਨੇ ਨੌਕਰੀਆਂ ਬਦਲਣੀਆਂ ਜਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਐਂਗਲੀਕੇਅਰ ਸਿਡਨੀ ਦੇ ਸੀ.ਈ.ਓ. ਸਾਈਮਨ ਮਿਲਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦਰਸਾਉਂਦੀ ਹੈ ਕਿ ਕਰਮਚਾਰੀ ਅੱਕ ਚੁੱਕੇ ਹਨ।

ਵਧੇਰੇ ਹੁਨਰਮੰਦ ਪ੍ਰਵਾਸੀਆਂ ਦਾ ਆਉਣਾ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਸ਼੍ਰੀ ਮਿਲਰ ਦਾ ਕਹਿਣਾ ਹੈ ਕਿ ਹੈਲਥਕੇਅਰ ਸਿਸਟਮ ਦੇ ਇਸ ਸੰਕਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਇੱਕ ਨਵੀਂ ਕਿਸਮ ਦਾ ਵੀਜ਼ਾ ਸ਼ੁਰੂ ਕੀਤਾ ਜਾ ਸਕਦਾ ਹੈ।

ਨੌਕਰੀਆਂ ਅਤੇ ਸਕਿੱਲਡ ਸੰਮੇਲਨ 1 ਅਤੇ 2 ਸਤੰਬਰ ਨੂੰ ਕੈਨਬਰਾ ਦੇ ਸੰਸਦ ਭਵਨ ਵਿਖੇ ਆਯੋਜਿਤ ਕੀਤਾ ਜਾਵੇਗਾ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share