ਬੈਰਿਕ ਦੇ ਵਸਨੀਕਾਂ ਵਲੋਂ ਗੁਰੂ ਨਾਨਕ ਝੀਲ ਮੁੱਦੇ ਸਬੰਧੀ ਪ੍ਰੀਮੀਅਰ ਜਸਿੰਟਾ ਐਲਨ ਨੂੰ ਚਿੱਠੀ ਰਾਹੀਂ ਸਲਾਹ ਦੀ ਮੰਗ ਕਰਦਿਆਂ 'ਨਿਓ-ਨਾਜ਼ੀ' ਟਿੱਪਣੀ ਲਈ ਮੁਆਫੀ ਮੰਗਣ ਦੀ ਅਪੀਲ

Lead Image (1).jpg

ਬੈਵਿਕ ਨਿਵਾਸੀਆਂ ਨੇ ਪ੍ਰੀਮੀਅਰ ਨੂੰ ਇੱਕ ਪੱਤਰ ਲਿਖਣ ਦਾ ਦਾਅਵਾ ਕੀਤਾ ਹੈ। Credit: @jacintaallanmp/Instagram, Background: SBS Punjabi

ਵਿਕਟੋਰੀਆ ਦੇ ਦੱਖਣ-ਪੂਰਬੀ ਸੂਬੇ ਬੈਰਿਕ ਸਪ੍ਰਿੰਗਸ ਦੇ ਵਸਨੀਕਾਂ ਨੇ ਉੱਥੇੇ ਪੈਂਦੀ ਇੱਕ ਝੀਲ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਣ ਦੇ ਸਰਕਾਰੀ ਫੈਂਸਲੇ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਉਨ੍ਹਾਂ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ ਸੀ। ਹੁਣ ਉਨ੍ਹਾਂ ਨੇ ਵਿਕਟੋਰੀਆ ਦੀ ਪ੍ਰੀਮਿਅਰ ਜਸਿੰਟਾ ਐਲਨ ਨੂੰ ਇੱਕ ਚਿੱਠੀ ਲਿੱਖ ਕੇ ਆਪਣੇ ਉਸ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ ਹੈ ਜਿਸ ਵਿੱਚ ਪ੍ਰੀਮਿਅਰ ਨੇ ਝੀਲ ਦਾ ਨਾਮ ਬਦਲਣ ਦਾ ਵਿਰੋਧ ਕਰਨ ਵਾਲਿਆਂ ਨੂੰ ਕਥਿਤ ਤੌਰ ਉੱਤੇ 'ਨਿਓ-ਨਾਜ਼ੀ' ਕਿਹਾ ਸੀ। ਬੈਰਿਕ ਦੇ ਵਸਨੀਕਾਂ ਨੇ ਝੀਲ ਦਾ ਨਾਮ ਬਦਲਣ ਦੇ ਫੈਸਲੇ ਉੱਤੇ ਰੋਕ ਲਗਾਉਣ ਅਤੇ ਇਸ ਸਬੰਧੀ "ਸਹੀ ਸਲਾਹ-ਮਸ਼ਵਰਾ" ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਜਾਣੋ ਪੂਰਾ ਮਾਮਲਾ......


LISTEN TO
Punjabi_20122024_BerwickopenletterA image

ਬੈਰਿਕ ਦੇ ਵਸਨੀਕਾਂ ਵਲੋਂ ਗੁਰੂ ਨਾਨਕ ਝੀਲ ਮੁੱਦੇ ਸਬੰਧੀ ਪ੍ਰੀਮੀਅਰ ਜਸਿੰਟਾ ਐਲਨ ਨੂੰ ਚਿੱਠੀ ਰਾਹੀਂ ਸਲਾਹ ਦੀ ਮੰਗ ਕਰਦਿਆਂ 'ਨਿਓ-ਨਾਜ਼ੀ' ਟਿੱਪਣੀ ਲਈ ਮੁਆਫੀ ਮੰਗਣ ਦੀ ਅਪੀਲ

SBS Punjabi

22/12/202410:22

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share