ਕੋਵਿਡ ਦੇ ਨਵੇਂ ਪੈਦਾ ਹੋਏ ਰੂਪ ਤੋਂ ਆਸਟ੍ਰੇਲੀਆ ਨੂੰ ਵੀ ਹੋ ਸਕਦਾ ਹੈ ਖਤਰਾ

Coronavirus Mutant

Coronavirus Mutant Source: SBS

ਮਾਹਰਾਂ ਦਾ ਮੰਨਣਾ ਹੈ ਕਿ ਯੂਨਾਇਟੇਡ ਕਿੰਗਡਮ ਅਤੇ ਸਾਊਥ ਅਫਰੀਕਾ ਵਿੱਚ ਪਾਏ ਜਾ ਰਹੇ ਕੋਵਿਡ-19 ਦੇ ਨਵੇਂ ਰੂਪ ਤੋਂ ਆਸਟ੍ਰੇਲੀਆ ਨੂੰ ਵੀ ਖਤਰਾ ਹੋ ਸਕਦਾ ਹੈ। ਇਸ ਨਵੀਂ ਲਾਗ ਦੇ ਯੂ ਕੇ ਤੋਂ ਆਸਟ੍ਰੇਲੀਆ ਦੇ ਤੱਟਾਂ ਉੱਤੇ ਪਹੁੰਚਣ ਤੋਂ ਬਾਅਦ, ਵਾਇਰਸ ਦੀ ਵੈਕਸੀਨ ਨੂੰ ਜਲਦ ਉਪਲੱਬਧ ਕੀਤੇ ਜਾਣ ਦੀ ਮੰਗ ਹੋਰ ਵੀ ਤੇਜ਼ ਹੋ ਗਈ ਹੈ।


ਯੂਨਾਇਟੇਡ ਕਿੰਗਡਮ ਅਤੇ ਸਾਊਥ ਅਫਰੀਕਾ ਵਿੱਚ ਕੋਵਿਡ-19 ਦੇ ਦੋ ਨਵੇਂ ਬਦਲਾਅ ਪਾਏ ਜਾਣ ਤੋਂ ਬਾਅਦ ਇਸ ਲਾਗ ਨੂੰ ਲੈ ਕਿ ਚਿੰਤਾ ਹੋਰ ਵੀ ਵਧ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਵਾਂ ਬਦਲਵਾਂ ਰੂਪ, ਪਹਿਲੀ ਲਾਗ ਨਾਲੋਂ ਕਿਤੇ ਤੇਜ਼ੀ ਨਾਲ ਫੈਲਦਾ ਹੈ। 

ਇੰਗਲੈਂਡ ਵਿੱਚ ਨਵੰਬਰ ਮਹੀਨੇ ਵਿੱਚ ਲਾਈਆਂ ਬੰਦਸ਼ਾਂ ਦੇ ਮੁਕਾਬਲੇ ਪਿਛਲੇ ਹਫਤੇ ਦੌਰਾਨ ਇਹ ਲਾਗ ਦੋ ਗੁਣਾ ਤੇਜ਼ੀ ਨਾਲ ਫੈਲੀ ਹੈ। ਬਰਿਟਿਸ਼ ਹੈਲਥ ਸੈਕਟਰੀ ਮੈਟ ਹੈਨਕੋਕ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਵਿੱਚ ਇਹ ਨਵੀਂ ਲਾਗ ਸਾਊਥ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੁਆਰਾ ਪਹੁੰਚੀ ਹੈ।

ਬਿਮਾਰੀਆਂ ਦੇ ਬਦਲਵੇਂ ਰੂਪ ਉਸ ਸਮੇਂ ਪੈਦਾ ਹੁੰਦੇ ਹਨ ਜਦੋਂ ਇਹਨਾਂ ਦਾ ਕੋਈ ਵਿਸ਼ਾਣੂ ਪਰਵਿਰਤਿਤ ਹੁੰਦਾ ਹੈ। ਮਤਲਬ ਕਿ ਇਸ ਦੇ ਜੈਨੇਟਿਕ ਕੋਡ ਵਿੱਚ ਛੋਟੀਆਂ ਗਲਤੀਆਂ ਹੁੰਦੀਆਂ ਹਨ, ਕਿਉਂਕਿ ਵਾਇਰਸ ਸਮੇਂ ਦੇ ਨਾਲ ਆਪਣੇ ਆਪ ਨੂੰ ਦੁਹਰਾਉਂਦਾ ਹੈ। ਪਰ ਕਰੋਨਾਵਾੲਰਿਸ ਜਿਆਦਾਤਰ ਸਥਿਰ ਹੁੰਦੇ ਹਨ ਅਤੇ ਸਮੇਂ ਦੇ ਨਾਲ ਇਨਫਲੂਐਂਜ਼ਾ ਵਰਗੇ ਹੋਰਨਾ ਵਾਇਰਸਾਂ ਵਾਂਗ ਇਹ ਤੇਜ਼ੀ ਨਾਲ ਨਹੀਂ ਫੈਲਦੇ।

ਯੂ ਕੇ ਵਿੱਚ ਪਾਏ ਗਏ ਕੋਵਿਡ-19 ਦੇ ਬਦਲਵੇਂ ਰੂਪ ਵਿੱਚ 23 ਤਬਦੀਲੀਆਂ ਹੋਈਆਂ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਚੀਫ ਸਾਈਂਟਿਸਟ ਸੋਮਿਆ ਸਵਾਮੀਨਾਥਨ ਕਹਿੰਦੀ ਹੈ ਕਿ ਇਸ ਵਾਇਰਸ ਵਿੱਚ ਹਰ ਮਹੀਨੇ ਦੋ ਬਦਲਾਅ ਹੁੰਦੇ ਹਨ।

ਇਸ ਗੱਲ ਦਾ ਕੋਈ ਵੀ ਸਬੂਤ ਹਾਲੇ ਨਹੀਂ ਮਿਲਿਆ ਹੈ ਕਿ ਇਸ ਵਾਇਰਸ ਦਾ ਨਵਾਂ ਰੂਪ ਪਹਿਲੇ ਰੂਪ ਨਾਲੋਂ ਜਿਆਦਾ ਖਤਰਨਾਕ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਵਾਂ ਪਰਵਿਰਤਿਤ ਰੂਪ ਮਾਨਵੀ ਸੈੱਲਾਂ ਵਿੱਚ ਦਾਖਲ ਹੋ ਕਿ ਇੰਫੈਕਸ਼ਨਸ ਪੈਦਾ ਕਰਦਾ ਹੈ।
ਔਕਸਫੌਰਡ ਯੂਨਿਵਰਸਿਟੀ ਦੇ ਮਾਹਰ ਪ੍ਰੋ. ਪੀਟਰ ਹੋਰਬੀ ਕਹਿੰਦੇ ਹਨ ਕਿ ਅਜੇ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਵਾਇਰਸ ਐਨੀ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਹੈ।

ਆਸਟ੍ਰੇਲੀਅਨ ਹੈਲਥ ਪਰੋਟੈਕਸ਼ਨ ਪਰਿੰਸੀਪਲ ਕਮੇਟੀ ਦਾ ਕਹਿਣਾ ਹੈ ਕਿ ਉਹ ਹਾਲਾਤਾਂ ਉੱਤੇ ਪੂਰਾ ਧਿਆਨ ਰੱਖ ਰਹੇ ਹਨ ਅਤੇ ਹਾਲ ਦੀ ਘੜੀ ਇਸ ਨਵੇਂ ਰੂਪ ਤੋਂ ਆਸਟ੍ਰੇਲੀਆ ਨੂੰ ਕੋਈ ਖਾਸ ਖਤਰਾ ਨਹੀਂ ਹੈ।

ਹਾਲਾਂਕਿ, ਯੂ ਕੇ ਵਾਲੇ ਨਵੇਂ ਬਦਲੇ ਹੋਏ ਰੂਪ ਉੱਥੋਂ ਆਏ ਯਾਤਰੀਆਂ ਦੁਆਰਾ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਪਹੁੰਚ ਵੀ ਚੁੱਕੇ ਹਨ।
ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਲਾਗਾਂ ਵਾਲੀਆਂ ਬਿਮਾਰੀਆਂ ਦੇ ਮਾਹਰ ਪ੍ਰੋ ਰਾਇਨਾ ਮੈਕ-ਇਨਟਾਇਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਵਾਂ ਰੂਪ ਆਸਟ੍ਰੇਲੀਅਨ ਭਾਈਚਾਰਿਆਂ ਵੀ ਵਿੱਚ ਫੈਲ ਸਕਦਾ ਹੈ।

ਪ੍ਰੋ ਮੈਕ-ਇਨਟਾਇਰ ਨੇ ਸਲਾਹ ਦਿੱਤੀ ਹੈ ਕਿ ਇਸ ਨਵੇਂ ਰੂਪ ਨੂੰ ਕਾਬੂ ਵਿੱਚ ਕਰਨ ਲਈ ਅਗਾਊਂ ਇੰਤਜ਼ਾਮ ਕਰਨੇ ਚਾਹੀਦੇ ਹਨ। ਯਾਦ ਰਹੇ ਕਿ ਫਾਈਜ਼ਰ ਅਤੇ ਐਸਟਰਾ-ਜ਼ੈਨਿਕਾ ਵਲੋਂ ਤਿਆਰ ਕੀਤੀਆਂ ਦਵਾਈਆਂ ਮਾਰਚ ਮਹੀਨੇ ਤੱਕ ਆਸਟ੍ਰੇਲੀਆ ਵਿੱਚ ਉਪਲੱਬਧ ਹੋ ਸਕਣਗੀਆਂ। ਪ੍ਰੋ ਮੈਕ-ਇਨਟਾਇਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਦਵਾਈਆਂ ਕਰੋਨਾਵਾਇਰਸ ਦੇ ਬਦਲੇ ਹੋਏ ਨਵੇਂ ਰੂਪ ਲਈ ਕਾਰਗਰ ਸਿੱਧ ਨਹੀਂ ਹੋ ਸਕਣਗੀਆਂ।

ਬਾਇਓਨਟੈਕ ਅਤੇ ਮੋਡਰੇਨਾ ਕੰਪਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀਆਂ ਦਵਾਈਆਂ ਦੁਆਰਾ ਇਸ ਨਵੇਂ ਬਦਲੇ ਹੋਏ ਰੂਪ ਤੋਂ ਵੀ ਬਚਾਅ ਹੋ ਸਕੇਗਾ। ਇੰਟਰਨੈਸ਼ਨਲ ਵੈਕਸੀਨ ਇੰਸਟੀਚਿਊਟ ਦੀ ਜੈਰੋਮ ਕਿਮ ਕਹਿੰਦੀ ਹੈ ਕਿ ਇਸ ਨਵੀਂ ਲਾਗ ਨੂੰ ਚੰਗੀ ਤਰਾਂ ਸਮਝਣ ਵਾਸਤੇ ਹੋਰ ਟੈਸਟ ਕੀਤੇ ਜਾਣ ਦੀ ਜਰੂਰਤ ਹੈ।

ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਸਬੰਧੀ ਸਾਰੀ ਜਾਣਕਾਰੀ ਲੈਣ ਲਈ ਐਸ ਬੀ ਐਸ.ਕਾਮ.ਏਯੂ/ਕਰੋਨਾਵਾਇਰਸ ਤੇ ਜਾ ਸਕਦੇ ਹੋ। 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share