ਜਿਵੇਂ-ਜਿਵੇਂ ਆਸਟ੍ਰੇਲੀਆ ਸਾਲ 2020 ਦੇ ਅੰਤ ਵੱਲ ਨੂੰ ਵੱਧ ਰਿਹਾ ਹੈ, ਕੋਵਿਡ-19 ਵੈਕਸੀਨ ਦੀ ਉਡੀਕ ਦੇ ਨਾਲ ਇੱਕ ਨਵੀਂ ਸ਼ੁਰੂਆਤ ਦੀ ਆਸ਼ਾ ਕੀਤੀ ਜਾ ਰਹੀ ਹੈ।
ਪਰ ਅਸੀਂ ਅਸਲ ਵਿੱਚ ਆਸਟ੍ਰੇਲੀਆ ਵਿੱਚ 2021 ਦੇ ਅਰੰਭ ਵਿੱਚ ਰੀਲਿਜ਼ ਹੋਣ ਵਾਲੀ ਵੈਕਸੀਨ ਦੇ ਉਮੀਦਵਾਰਾਂ ਬਾਰੇ ਕਿੰਨਾ ਕੁ ਜਾਣਦੇ ਹਾਂ?
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਵਿਰੁੱਧ ਟੀਕਾਕਰਨ ਲਈ ਮਾਰਚ 2021 ਦੀ ਸਮਾਂ-ਰੇਖਾ ਦੇ ਟੀਚੇ ਦੀ ਪੁਸ਼ਟੀ ਕੀਤੀ ਹੈ।
ਆਸਟ੍ਰੇਲੀਅਨ ਸਰਕਾਰ ਨੇ ਚਾਰ ਸਮਝੌਤਿਆਂ ਵਿਚ 3.3 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਸੀ ਪਰ ਯੂਨੀਵਰਸਿਟੀ ਆਫ ਕੁਈਨਜ਼ਲੈਂਡ/ਸੀ-ਐਸ-ਐਲ ਸੌਦੇ ਦੇ ਰੱਦ ਹੋਣ ਕਾਰਨ ਹੁਣ ਇਹ ਨਿਵੇਸ਼ ਤਿੰਨ ਬਿਲੀਅਨ ਕਰ ਦਿੱਤਾ ਗਿਆ ਹੈ।
ਮੌਜੂਦਾ ਸਮਝੌਤੇ ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੇਨੇਕਾ, ਫਾਈਜ਼ਰ-ਬਾਇਓਨਟੈਕ ਅਤੇ ਨੋਵਾਵੈਕਸ ਦੇ ਨਾਲ ਹਨ।
ਇਹ ਟੀਕੇ ਯੂਨਾਇਟੇਡ ਸਟੇਟਸ, ਬੈਲਜੀਅਮ ਅਤੇ ਜਰਮਨੀ ਵਿਚ ਨਿਰਮਿਤ ਕੀਤਾ ਜਾਣਗੇ।
ਆਸਟ੍ਰੇਲੀਆ ਵਿਚ, ਇਸ ਵੈਕਸੀਨ ਨੂੰ ਟੀ-ਜੀ-ਏ ਦੁਆਰਾ ਇਸਦੀ ਸੁਰੱਖਿਆ, ਗੁਣਵਤਾ ਅਤੇ ਪ੍ਰਭਾਵਸ਼ੀਲਤਾ ਦਾ ਪਾਸ ਹੋਣਾ ਜਰੂਰੀ ਰੱਖਿਆ ਗਿਆ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।