ਪਾਕਿਸਤਾਨ ਡਾਇਰੀ: 'ਮੌਤ ਮਗਰੋਂ ਸ਼ਰੀਰਕ ਅੰਗ ਦਾਨ ਕਰਨਾ ਗ਼ੈਰ ਇਸਲਾਮੀ ਨਹੀਂ' - ਧਾਰਮਿਕ ਲੀਡਰ

cutout pics (2).png

ਕਈ ਇਸਲਾਮਿਕ ਫਿਰਕਿਆਂ ਵੱਲੋਂ ਅੰਗ ਦਾਨ ਨੂੰ ਧਾਰਮਿਕ ਪੱਖ ਤੋਂ ਗ਼ਲਤ ਸਮਝਿਆ ਜਾਂਦਾ ਸੀ। Credit: Pexels/Representational only

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਖੇ ਹੋਏ ਇੱਕ ਸੈਮੀਨਾਰ ਵਿੱਚ ਦੇਸ਼ ਦੇ ਵੱਡੇ ਫਿਰਕਿਆਂ ਨਾਲ ਸੰਬੰਧਿਤ ਧਾਰਮਿਕ ਲੀਡਰਾਂ ਅਤੇ ਸਾਇੰਟਿਸਟਾਂ ਨੇ ਮਿਲ ਕੇ ਇੱਕ ਸਾਂਝੇ ਪੱਤਰ ਦੇ ਦਸਤਖਤ ਕੀਤੇ। ਇਸ ਦੇ ਮੁਤਾਬਕ ਕੋਈ ਵੀ ਇਨਸਾਨ ਆਪਣੀ ਵਸੀਅਤ ਵਿੱਚ ਇਹ ਸਾਫ ਕਰ ਦੇਵੇ ਕਿ ਮੌਤ ਮਗਰੋਂ ਉਸਦੇ ਸ਼ਰੀਰਕ ਅੰਗ ਦਾਨ ਕਰ ਦਿੱਤੇ ਜਾਣ ਤਾਂ ਇਹ ਗੈਰ ਇਸਲਾਮੀ ਨਹੀਂ ਬਲਕਿ ਧਾਰਮਿਕ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਂਝੇ ਦਸਖ਼ਤ ਪੱਤਰ ਵਿੱਚ ਲਾਏ ਗਏ ਫੈਸਲੇ ਦੇ ਐਲਾਨ ਤੋਂ ਪਹਿਲਾਂ ਕਈ ਇਸਲਾਮਿਕ ਫਿਰਕਿਆਂ ਵੱਲੋਂ ਇਸ ਕਦਮ ਨੂੰ ਧਾਰਮਿਕ ਪੱਖ ਤੋਂ ਗ਼ਲਤ ਸਮਝਿਆ ਜਾਂਦਾ ਸੀ।


Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share