ਪਾਕਿਸਤਾਨ ਡਾਇਰੀ : ਜਰਮਨੀ ਵਿੱਚ ਪਾਕਿਸਤਾਨੀ ਕੌਂਸਲ ਦਫ਼ਤਰ ’ਤੇ ਅਫ਼ਗ਼ਾਨ ਨਾਗਰਿਕਾਂ ਦਾ ਹਮਲਾ

Pakistan Flag

High resolution digital render of Pakistan flag. Credit: Mariano Sayno/Getty Images

ਬੀਤੇ ਐਤਵਾਰ ਨੂੰ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਕੰਮ ਕਰਦੇ ਪਾਕਿਸਤਾਨੀ ਕੌਂਸਲ ਦਫਤਰ ਉੱਤੇ ਜਰਮਨੀ ਵਿੱਚ ਵਸਦੇ ਅਫ਼ਗਾਨ ਨਾਗਿਰਕਾਂ ਵਲੋਂ ਹਮਲਾ ਕਰ ਦਿੱਤਾ ਗਿਆ।ਇਨ੍ਹਾਂ ਅਫ਼ਗ਼ਾਨ ਨਾਗਰਿਕਾਂ ਨੇ ਕੌਂਸਲ ਦਫਤਰ ਤੋਂ ਪਾਕਿਸਤਾਨ ਦਾ ਝੰਡਾ ਉਤਾਰ ਕੇ ਝੰਡਾ ਸਾੜਨ ਦੀ ਕੋਸ਼ਿਸ਼ ਵੀ ਕੀਤੀ। ਪਾਕਿਸਤਾਨ ਨੇ ਇਸ ਹਮਲੇ ਉੱਤੇ ਸਰਕਾਰੀ ਪੱਧਰ ’ਤੇ ਜਰਮਨੀ ਅੱਗੇ ਇਸ ਹਮਲੇ ਦਾ ਇਤਰਾਜ਼ ਕੀਤਾ ਹੈ। ਪਾਕਿਸਤਾਨ ਚ ਕੰਮ ਕਰਦੇ ਜਰਮਨ ਰਾਜਦੂਤ ਨੂੰ ਤਲਬ ਕਰ ਕੇ ਸਰਕਾਰੀ ਇਤਰਾਜ਼ ਤੋਂ ਜਾਣੂ ਕਰਵਾਇਆ ਗਿਆ ਅਤੇ ਮੰਗ ਕੀਤੀ ਗਈ ਕਿ ਹਮਲਾਵਰਾਂ ਨੂੰ ਗਿਰਫ਼ਤਾਰ ਕਰ ਕੇ ਸਜਾਵਾਂ ਦੇਣ ਦੇ ਨਾਲ-ਨਾਲ ਇਸ ਹਮਲੇ ਨੂੰ ਰੋਕਣ ਵਿਚ ਅਸਫ਼ਲ ਰਹਿਣ ਵਾਲੇ ਜਰਮਨ ਸੁਰੱਖਿਆ ਦਸਤੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ....


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share