ਖਬਰਾਂ ਫਟਾਫੱਟ: ਪੀ ਐਮ ਦਾ ਪਹਿਲਾ ਵਿਦੇਸ਼ੀ ਦੌਰਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪਿਓ-ਪੁੱਤ ਗ੍ਰਿਫਤਾਰ ਅਤੇ ਹਫ਼ਤੇ ਦੀਆਂ ਹੋਰ ਖ਼ਬਰਾਂ

Top_Weekly_News_in_Punjabi.jpg

Top news of the week in Punjabi. Credit: FB/ Bhangwantmann1, AP / Jehad Alshrafi, EPA / AAP

ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਪਹਿਲੀ ਵਿਦੇਸ਼ ਯਾਤਰਾ 'ਤੇ ਇੰਡੋਨੇਸ਼ੀਆ ਪਹੁੰਚੇ ਹੋਏ ਹਨ, ਮਜੀਠਾ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਇੱਕ ਪਿਓ-ਪੁੱਤਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਵੱਡੀਆਂ ਕੌਮਾਂਤਰੀ, ਆਸਟ੍ਰੇਲੀਅਨ ਅਤੇ ਭਾਰਤੀ ਖਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...


  1. ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਇੰਡੋਨੇਸ਼ੀਆ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਵਧਣਾ ਚਾਹੀਦਾ ਹੈ।
  2. ਗਾਜ਼ਾ ਉੱਤੇ ਇਜ਼ਰਾਈਲੀ ਹਮਲੇ ਵਿੱਚ ਘੱਟੋ-ਘੱਟ ਹੋਰ 60 ਲੋਕ ਮਾਰੇ ਗਏ ਹਨ।
  3. ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਦੇ ਨੌਜਵਾਨਾਂ ਲਈ ਘਰ ਖਰੀਦਣ ਦੀ ਸਥਿਤੀ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ।
  4. ਸੂਜ਼ੇਨ ਲੀ ਨੇ ਕਿਹਾ ਕਿ ਸੰਘੀ ਵਿਰੋਧੀ ਧਿਰ ਦੇ ਨੇਤਾ ਵਜੋਂ ਔਰਤਾਂ ਨਾਲ ਮੁੜ ਜੁੜਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ।
  5. ਕੁਈਨਜ਼ਲੈਂਡ ਦੀ ਸੈਨੇਟਰ ਲਾਰੀਸਾ ਵਾਟਰਸ ਨੂੰ ਗ੍ਰੀਨਜ਼ ਪਾਰਟੀ ਦੀ ਨਵੀਂ ਫੈਡਰਲ ਆਗੂ ਚੁਣਿਆ ਗਿਆ ਹੈ।
  6. ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ ਵਿੱਚ 15 ਮਈ ਨੂੰ ਦਿਹਾਤੀ ਪੁਲਸ ਵੱਲੋਂ ਦੋ ਹੋਰ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ.....
LISTEN TO
Punjabi_16052025_Weekly_News_in_Punjabi_Australian_International.mp3 image

ਖਬਰਾਂ ਫਟਾਫੱਟ: ਪੀ ਐਮ ਦਾ ਪਹਿਲਾ ਵਿਦੇਸ਼ੀ ਦੌਰਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪਿਓ-ਪੁੱਤ ਗ੍ਰਿਫਤਾਰ ਅਤੇ ਹਫ਼ਤੇ ਦੀਆਂ ਹੋਰ ਖ਼ਬਰਾਂ

SBS Punjabi

03:54

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share