ਖਬਰਾਂ ਫਟਾਫੱਟ: ਟਰੰਪ ਦੇ ਟੈਰਿਫ, ਐੱਮਸੀਜੀ 'ਚ ਲੋਡਡ ਬੰਦੂਕਾਂ, ਪਾਸਟਰ ਬਜਿੰਦਰ ਨੂੰ ਉਮਰ-ਕੈਦ ਅਤੇ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ

Top news of the week in Punjabi.

Top news of the week in Punjabi. Credit: EPA, AAP, SBS / Kent Nishimura / Instagram

ਇਸ ਹਫ਼ਤੇ ਦੀਆਂ ਵੱਡੀਆਂ ਕੌਮਾਂਤਰੀ, ਆਸਟ੍ਰੇਲੀਅਨ ਅਤੇ ਭਾਰਤ ਦੀਆਂ ਖ਼ਬਰਾਂ ਨਾਲ ਪੇਸ਼ ਹੈ ਵੀਕਲੀ ਨਿਊਜ਼ ਰੈਪ। ਟਰੰਪ ਵੱਲੋਂ ਦੁਨੀਆ ਭਰ ਦੇ ਦੇਸ਼ਾਂ ‘ਤੇ ਜਵਾਬੀ ਟੈਰਿਫ ਲਗਾ ਦਿੱਤੇ ਗਏ ਹਨ, ਮੈਲਬਰਨ ਕ੍ਰਿਕਟ ਗਰਾਊਂਡ 'ਚ ਐ.ਐੱਫ.ਐੱਲ ਮੈਚ ਦੌਰਾਨ ਲੋਡਡ ਬੰਦੂਕਾਂ ਸਣੇ ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਪਾਸਟਰ ਬਜਿੰਦਰ ਨੂੰ ਮੋਹਾਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...


  1. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਆਉਣ ਵਾਲੀਆਂ ਜ਼ਿਆਦਾਤਰ ਵਸਤਾਂ 'ਤੇ ਵੱਡੇ ਪੱਧਰ 'ਤੇ ਜਵਾਬੀ ਟੈਰਿਫ ਲਗਾਏ ਜਾਣਗੇ।
  2. ਆਜ਼ਾਦ ਸੰਸਦ ਮੈਂਬਰ ਡਾਈ ਲੇ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਦੇ ਹਰ ਦੇਸ਼ 'ਤੇ ਲਗਾਏ ਗਏ ਟੈਰਿਫ ਦੇ ਐਲਾਨ ਤੋਂ ਬਾਅਦ ਆਸਟ੍ਰੇਲੀਆ ਨੂੰ ਹੋਰ ਬਾਜ਼ਾਰਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
  3. ਗੱਠਜੋੜ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਖੇਤੀਬਾੜੀ ਅਤੇ ਮਾਈਨਿੰਗ ਸੜਕਾਂ ਨੂੰ ਅਪਗ੍ਰੇਡ ਕਰਨ ਲਈ 600 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ।
  4. ਐੱਮ.ਸੀ.ਜੀ. ਵਿਖੇ ਐਐਫਐੱਲ ਮੈਚ ਦੌਰਾਨ ਲੋਡਡ ਬੰਦੂਕਾਂ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
  5. ਚਮਤਕਾਰ ਕਰਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਵਾਲੇ ਕਥਿਤ ਪਾਦਰੀ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ.....
LISTEN TO
Punjabi_04042025_WeeklyNewsWrap.mp3 image

ਖਬਰਾਂ ਫਟਾਫੱਟ: ਟਰੰਪ ਦੇ ਟੈਰਿਫ, ਐੱਮਸੀਜੀ 'ਚ ਲੋਡਡ ਬੰਦੂਕਾਂ, ਪਾਸਟਰ ਬਜਿੰਦਰ ਨੂੰ ਉਮਰ-ਕੈਦ ਅਤੇ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ

SBS Punjabi

04/04/202504:42

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you