ਖਬਰਾਂ ਫਟਾਫੱਟ: ਸੁਨੰਦਾ ਸ਼ਰਮਾ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ, ਮੈਲਬਰਨ ਵਿੱਚ Grand Prix ਦੀਆਂ ਰੌਣਕਾਂ ਅਤੇ ਹੋਰ ਵੱਡੀਆਂ ਖ਼ਬਰਾਂ

Listen to the major news updates of the week.

Listen to the major news updates of the week. Credit: JOEL CARRETT/AAPIMAGE & Sunanda Sharma/Facebook

ਇਸ ਹਫ਼ਤੇ ਦੀਆਂ ਵੱਡੀਆਂ ਕੌਮਾਂਤਰੀ, ਆਸਟ੍ਰੇਲੀਅਨ ਅਤੇ ਭਾਰਤ ਦੀਆਂ ਖ਼ਬਰਾਂ ਨਾਲ ਪੇਸ਼ ਹੈ ਵੀਕਲੀ ਨਿਊਜ਼ ਰੈਪ। ਗਾਇਕਾ ਸੁਨੰਦਾ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ, ਆਸਟ੍ਰੇਲੀਆ ਵਿੱਚ ਗ੍ਰੀਨਜ਼ ਸੈਨੇਟਰ ਮਹਿਰੀਨ ਫਾਰੂਕੀ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਇਸਲਾਮੋਫੋਬੀਆ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।
  1. ਗ੍ਰੀਨਜ਼ ਸੈਨੇਟਰ ਮਹਿਰੀਨ ਫਾਰੂਕੀ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪੱਤਰ ਲਿਖ ਕੇ ਆਸਟ੍ਰੇਲੀਆ ਵਿੱਚ ਵੱਧਦੇ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
  2. ਇੱਕ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਨਵੇਂ ਅਮਰੀਕੀ ਟੈਰਿਫ਼ ਆਸਟ੍ਰੇਲੀਆ ਦੇ ਵਪਾਰਕ ਭਾਈਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
  3. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਿਸ਼ੇਸ਼ ਦੂਤ ਸਟੀਵ ਵਿਟਕੌਫ ਯੂਕਰੇਨ ਵਿੱਚ ਯੁੱਧ ਖਤਮ ਕਰਨ ਬਾਰੇ ਰੂਸ ਨਾਲ ਗੰਭੀਰ ਵਿਚਾਰ-ਵਟਾਂਦਰਾ ਕਰ ਰਹੇ ਹਨ।
  4. ਸਪੋਰਟਿੰਗ ਕੈਪੀਟਲ ਆਫ ਵਰਲਡ ‘ਮੈਲਬਰਨ’ ‘ਚ ਫਾਰਮੂਲਾ ਵਨ ਗ੍ਰੈਂਡ ਪ੍ਰਿਕਸ 2025 ਦੀਆਂ ਰੌਣਕਾਂ ਲੱਗੀਆਂ ਹਨ।
  5. ਸੁਨੰਦਾ ਸ਼ਰਮਾ ਤੋਂ ਬਾਅਦ ਪੰਜਾਬੀ ਗਾਇਕ ਕਾਕਾ ਨੇ ਵੀ ਪ੍ਰੋਡਿਊਸਰ ਪਿੰਕੀ ਧਾਲੀਵਾਲ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਹਨ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ.....
LISTEN TO
Punjabi_14032025_WeeklyNewsWrap.mp3 image

ਖਬਰਾਂ ਫਟਾਫੱਟ: ਸੁਨੰਦਾ ਸ਼ਰਮਾ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ, ਮੈਲਬਰਨ ਵਿੱਚ Grand Prix ਦੀਆਂ ਰੌਣਕਾਂ ਅਤੇ ਹੋਰ ਵੱਡੀਆਂ ਖ਼ਬਰਾਂ

SBS Punjabi

14/03/202504:24

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you