ਖਬਰਾਂ ਫਟਾਫੱਟ: ਆਰਬੀਏ ਵੱਲੋਂ ਵਿਆਜ਼ ਦਰਾਂ 'ਚ ਕਟੌਤੀ, ਮਹਾਂਕੁੰਭ ਹੋਇਆ ਸੰਪੰਨ ਅਤੇ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ

Ongoing Maha Kumbh Mela Festival In Prayagraj, India

Devotees gather to take a holy dip at the Sangam, the confluence of the rivers Ganges, Yamuna, and mythical Saraswati, on the eve of the auspicious bathing day of Maghi Purnima during the ongoing Maha Kumbh festival, in Prayagraj, India, on February 11, 2025. (Photo by Sanjay Kanojia/NurPhoto via Getty Images) Source: NurPhoto / NurPhoto/NurPhoto via Getty Images

ਆਸਟ੍ਰੇਲੀਆ, ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਜਿਹੜੀਆਂ ਖ਼ਬਰਾਂ ਇਸ ਹਫ਼ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹਨਾਂ ਦੀ ਗੱਲ ਇਸ ਹਫਤਾਵਾਰੀ ਬੁਲੇਟਿਨ ਵਿੱਚ ਕਰ ਰਹੇ ਹਾਂ। ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੀਆਂ ਕਟੌਤੀਆਂ ਨੇ ਸੁਰਖੀਆਂ ਬਟੋਰੀਆਂ ਅਤੇ ਓਧਰ ਭਾਰਤ ਵਿੱਚ ਪਿਛਲੇ 45 ਦਿਨਾਂ ਤੋਂ ਚੱਲੇ ਮਹਾਕੁੰਭ ਮੇਲੇ ਦੀ ਸਮਾਪਤੀ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਨਾਲ ਹੋਈ। ਕਿੰਨੇ ਸ਼ਰਧਾਲੂਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਇਸ ਹਫ਼ਤੇ ਦੀਆਂ ਹੋਰ ਵੀ ਕਈ ਖਬਰਾਂ ਜਾਣੋ ਇਸ ਹਫਤਾਵਾਰੀ ਨਿਊਜ਼ ਫਟਾਫੱਟ ਵਿੱਚ..


  1. ਰਿਜ਼ਰਵ ਬੈਂਕ ਵੱਲੋਂ ਨਕਦੀ ਦਰ ਨੂੰ 25 ਬੇਸਿਸ ਪੁਆਇੰਟ ਘਟਾਉਣ ਤੋਂ ਬਾਅਦ ਆਸਟ੍ਰੇਲੀਆਈ ਮੌਰਗੇਜ ਰਿਣਦਾਤਾਵਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਨੂੰ ਗਾਹਕਾਂ ਤੱਕ ਵਧਾ ਦਿੱਤਾ ਹੈ ।
  2. ਗ੍ਰੀਨਜ਼ ਸੈਨੇਟਰ ਡੇਵਿਡ ਸ਼ੂਬ੍ਰਿਜ ਦਾ ਕਹਿਣਾ ਹੈ ਕਿ ਬ੍ਰਿਜਿੰਗ ਵੀਜ਼ਾ 'ਤੇ ਰਹਿ ਰਹੇ 7,000 ਸ਼ਰਣ ਮੰਗਣ ਵਾਲਿਆਂ ਦੀ ਰਿਹਾਇਸ਼ੀ ਸਥਿਤੀ ਨੂੰ ਹੱਲ ਕਰਨ ਲਈ ਸੰਘੀ ਸਰਕਾਰ ਨੂੰ ਲਗਭਗ ਇੱਕ ਸਦੀ ਲੱਗ ਜਾਵੇਗੀ ।
  3. ਆਉਣ ਵਾਲੇ ਦਹਾਕਿਆਂ ਵਿੱਚ ਆਸਟ੍ਰੇਲੀਆ ਭਰ ਦੇ ਸ਼ਹਿਰਾਂ ਲਈ ਤਾਪਮਾਨ ਹੋਰ ਜ਼ਿਆਦਾ ਵੱਧ ਸਕਦਾ ਹੈ।
  4. ਆਸਟ੍ਰੇਲੀਆ ਨੇ ਰੂਸ ਵਿਰੁੱਧ ਨਵੀਆਂ ਪਾਬੰਧੀਆਂ ਦਾ ਐਲਾਨ ਕਰ ਦਿੱਤਾ ਹੈ।
  5. ਮਹਾਕੁੰਭ ਮੇਲਾ, ਜੋ ਕਿ 13 ਜਨਵਰੀ ਨੂੰ ਪ੍ਰਯਾਗਰਾਜ ਵਿੱਚ ਸ਼ੁਰੂ ਹੋਇਆ ਸੀ, ਮਹਾ ਸ਼ਿਵਰਾਤਰੀ ਦੇ ਸ਼ੁਭ ਜਸ਼ਨ ਦੇ ਨਾਲ, ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਸੰਪੰਨ ਹੋ ਗਿਆ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ..
LISTEN TO
Punjabi_28022025_WeeklyNewsWrap.mp3 image

ਖਬਰਾਂ ਫਟਾਫੱਟ: ਆਰਬੀਏ ਵੱਲੋਂ ਵਿਆਜ਼ ਦਰਾਂ 'ਚ ਕਟੌਤੀ, ਮਹਾਂਕੁੰਭ ਹੋਇਆ ਸੰਪੰਨ ਅਤੇ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ

SBS Punjabi

28/02/202503:15

Share

Recommended for you