ਖਬਰਾਂ ਫਟਾਫੱਟ: ਰਨਵੀਰ ਅਲਾਹਾਬਾਦੀਆ ਦਾ ਵਿਵਾਦ, ਡੋਨਲਡ ਟਰੰਪ ਦੀਆਂ ਟਿੱਪਣੀਆਂ, ਆਸਟ੍ਰੇਲੀਆਈ ਗੋਲਡਨ ਵੀਜ਼ਾ ਅਤੇ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ

Top News of the Week in Punjabi

Top News of the Week in Punjabi Credit: AAP/FB/INSTA

ਆਸਟ੍ਰੇਲੀਆ ਤੋਂ, ਭਾਰਤ ਤੋਂ ਅਤੇ ਦੁਨੀਆ ਦੇ ਹੋਰ ਹਿੱਸਿਆਂ ਤੋਂ ਜਿਹੜੀਆਂ ਖਬਰਾਂ ਇਸ ਹਫਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹਨਾਂ ਦੀ ਗੱਲ ਇਸ ਹਫਤਾਵਾਰੀ ਬੁਲੇਟਿਨ ਵਿੱਚ ਕਰ ਰਹੇ ਹਾਂ। ਜੇ ਭਾਰਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸੁਰਖੀਆਂ ਬਟੋਰੀਆਂ ਪੌਡਕਾਸਟਰ 'ਰਨਵੀਰ ਅਲਾਹਾਬਾਦੀਆ' ਵੱਲੋਂ ਕੀਤੀ ਗਈ ਇੱਕ ਟਿੱਪਣੀ ਨੇ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਬਹੁਤ ਸਾਰੇ ਕਾਮੇਡੀਅਨਸ ਦੇ ਖਿਲਾਫ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।


  1. ਫੈਡਰਲ ਵਿਰੋਧੀ ਧਿਰ ਦੇ ਨੇਤਾ ਨੇ ਆਸਟਰੇਲੀਆ ਦੀ ਇਮਿਗ੍ਰੇਸ਼ਨ ਪ੍ਰਣਾਲੀ 'ਤੇ ਬਹਿਸ ਦੀ ਮੰਗ ਕੀਤੀ ਹੈ, ਜਦੋਂ ਇਹ ਪੁਸ਼ਟੀ ਹੋਈ ਕਿ ਵਿੱਕ ਵਾਇਰਲ ਵੀਡੀਓ ਵਿੱਚ ਕਥਿਤ ਤੌਰ ਤੇ ਯਹੂਦੀ ਵਿਰੋਧੀ ਟਿੱਪਣੀਆਂ ਲਈ ਜ਼ਿੰਮੇਵਾਰ ਦੋ ਨਰਸਾਂ ਵਿੱਚੋਂ ਇੱਕ ਵਿਅਕਤੀ ਦਾ ਜਨਮ ਵਿਦੇਸ਼ ਵਿੱਚ ਹੋਇਆ ਹੈ।
  2. ਨਿਊਜ਼ੀਲੈਂਡ ਵੱਲੋਂ ਇੱਕ ਅਖੌਤੀ ਗੋਲਡਨ ਟਿਕਟ ਪ੍ਰਣਾਲੀ ਦੀ ਸ਼ੁਰੂਆਤ ਕਰਨ ਦੇ ਐਲਾਨ ਤੋਂ ਬਾਅਦ ਅਮੀਰ ਪ੍ਰਵਾਸੀਆਂ ਲਈ ਵੀਜ਼ਾ 'ਤੇ ਬਹਿਸ ਮੁੜ ਸ਼ੁਰੂ ਹੋ ਗਈ ਹੈ।
  3. ਹੁਣ ਅਮਰੀਕਾ ਨੇ ਵਾਅਦਾ ਕੀਤਾ ਹੈ ਕਿ ਯੂਕਰੇਨ ਨੂੰ ਰੂਸ ਨਾਲ ਹੋਣ ਵਾਲੀ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਕੀਤਾ ਜਾਵੇਗਾ, ਜਦੋਂ ਕਿ ਇਹਨਾਂ ਤਿੰਨਾਂ ਪੱਖਾਂ ਦੀ ਮੀਟਿੰਗ ਅਗਲੇ ਇੱਕ-ਦੋ ਦਿਨਾਂ ਵਿੱਚ ਹੋਣ ਦੀ ਉਮੀਦ ਹੈ।
  4. ਆਸਟ੍ਰੇਲੀਆਈ ਲੈੱਗ-ਸਪਿਨਰ ਤਨਵੀਰ ਸੰਘਾ ਨੂੰ ਪਾਕਿਸਤਾਨ ਵਿੱਚ ਸ਼ੁਰੂ ਹੋਣ ਵਾਲੀ ਆਗਾਮੀ ICC ਚੈਂਪੀਅਨਜ਼ ਟ੍ਰਾਫੀ 2025 ਲਈ ਆਸਟ੍ਰੇਲੀਆ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਤੇਜ਼ ਗੇਂਦਬਾਜ਼ ਮਿਚੈਲ ਸਟਾਰਕ ਨੇ ਨਿੱਜੀ ਕਾਰਨਾਂ ਕਰਕੇ ਚੈਂਪੀਅਨਜ਼ ਟ੍ਰਾਫੀ ਤੋਂ ਆਪਣਾ ਨਾਮ ਵਾਪਿਸ ਲਿਆ ਹੈ।
  5. ਭਾਰਤੀ ਯੂ-ਟਿਊਬਰ ‘ਰਨਵੀਰ ਅਲਾਹਾਬਾਦੀਆ’ ਦੇ ‘ਸਮੈ ਰਾਇਨਾ’ ਦੇ ਸ਼ੋਅ ‘ਇੰਡੀਆ’ਸ ਗੌਟ ਲੇਟੈਂਟ’ ਵਿੱਚ ਜਾਣ ਦੋਂ ਬਾਅਦ ਦੋਹਾਂ ਦਾ ਹੀ ਖਰਾਬ ਸਮਾਂ ਸ਼ੁਰੂ ਹੋ ਚੁੱਕਾ ਹੈ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ..
LISTEN TO
Punjabi_14022025_WeeklyNewsWrap.mp3 image

ਖਬਰਾਂ ਫਟਾਫੱਟ: ਰਨਵੀਰ ਅਲਾਹਾਬਾਦੀਆ ਦਾ ਵਿਵਾਦ, ਡੋਨਲਡ ਟਰੰਪ ਦੀਆਂ ਟਿੱਪਣੀਆਂ, ਆਸਟ੍ਰੇਲੀਆਈ ਗੋਲਡਨ ਵੀਜ਼ਾ ਅਤੇ ਇਸ ਹਫਤੇ ਦੀਆਂ ਹੋਰ ਵੱਡੀਆਂ ਖਬਰਾਂ

SBS Punjabi

14/02/202505:03

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share