- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਗਾਜ਼ਾ ਪੱਟੀ ਨੂੰ ਅਮਰੀਕਾ ਦੇ ਅਧੀਨ ਲੈਣ ਅਤੇ ਫ਼ਲਸਤੀਨੀਆਂ ਨੂੰ ਕਿਸੇ ਹੋਰ ਥਾਂ ਉਤੇ ਵਸਾਉਣ ਦੀ ਯੋਜਨਾ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ। ਉਹ ਇਸ ਨੂੰ ਸ਼ਾਂਤੀ ਅਤੇ ਸਾਂਝ ਦੀ ਯੋਜਨਾ ਦੱਸ ਰਹੇ ਹਨ।
- ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਆਸਟਰੇਲੀਆ ਵੱਲੋਂ ਸਰਕਾਰੀ ਡਿਵਾਈਸਾਂ ‘ਤੇ A-I DeepSeek ਐਪ ‘ਤੇ ਲਾਈ ਗਈ ਪਾਬੰਦੀ ਦੀ ਆਲੋਚਨਾ ਕੀਤੀ ਹੈ।
- ਇਹ ਖੁਲਾਸਾ ਹੋਇਆ ਹੈ ਕਿ ਹੈ ਕਿ ਲੇਬਰ ਪਾਰਟੀ ਨੂੰ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਆਸਟਰੇਲੀਆਈ ਸਮਰਥਕਾਂ ਵਿੱਚੋਂ ਇੱਕ, ਅਰਬਪਤੀ ਐਂਥਨੀ ਪ੍ਰੈਟ ਵਲੋਂ ਇੱਕ ਮਿਲੀਅਨ ਡਾਲਰ ਦੀ ਰਾਸ਼ੀ ਡੋਨੇਸ਼ਨ ਵਜੋਂ ਮਿਲੀ ਹੈ।
- ਕੈਨੇਡਾ ਦੇ ਨਾਗਰਿਕ ਅਮਰੀਕਾ ਵੱਲੋਂ ਕੈਨੇਡੀਆਈ ਆਯਾਤ ‘ਤੇ ਲਾਏ ਗਏ ਟੈਰਿਫ਼ਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।
- ਬੁੱਧਵਾਰ ਨੂੰ ਇੱਕ ਅਮਰੀਕੀ ਸੈਨਾ ਦੇ ਵਿਮਾਨ ਨੇ 104 ਡਿਪੋਰਟ ਕੀਤੇ ਗਏ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਲੈਂਡ ਕੀਤਾ।
ਵਧੇਰਾ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ...
LISTEN TO

ਖ਼ਬਰ ਫਟਾਫੱਟ: ਪੂਰੇ ਹਫਤੇ ਦੀਆਂ ਉਹ ਖਬਰਾਂ ਜੋ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ, ਜਾਣੋ ਕੁਝ ਮਿੰਟਾਂ 'ਚ
SBS Punjabi
07/02/202504:13
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।