Key Points
- ਜਦੋਂ ਤੁਸੀਂ ਲਿਖਤ, ਤਸਵੀਰਾਂ, ਵੀਡੀਓ ਅਤੇ ਸੰਗੀਤ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋ, ਤਾਂ ਇਹ ਆਟੋਮੈਟਿਕ ਤੌਰ 'ਤੇ ਕਾਪੀਰਾਈਟ ਦੇ ਅਧੀਨ ਆ ਜਾਂਦਾ ਹੈ।
- ਕਾਪੀਰਾਈਟ ਇਸ ਗੱਲ ਦੀ ਸੀਮਾ ਨਿਰਧਾਰਤ ਕਰਦਾ ਹੈ ਕਿ ਅਸੀਂ ਕਿਸੇ ਹੋਰ ਦੇ ਕੰਮ ਨੂੰ ਕਿਵੇਂ ਸਾਂਝਾ ਕਰ ਸਕਦੇ ਹਾਂ।
- ਕ੍ਰਿਏਟਿਵ ਕਾਮਨਜ਼ ਲਾਈਸੈਂਸ ਕਹੇ ਜਾਣ ਵਾਲੇ ਲਾਈਸੈਂਸ ਅਧੀਨ ਕਿਸੇ ਦੀ ਰਚਨਾਤਮਕ ਸਮੱਗਰੀ ਨੂੰ ਸਾਂਝਾ ਕੀਤਾ ਜਾ ਸਕਦਾ ਹੈ।
- ਕਾਪੀਰਾਈਟ ਦੀ ਉਲੰਘਣਾ ਦੇ ਨਤੀਜੇ ਵਜੋਂ ਕਾਨੂੰਨੀ ਕਾਰਵਾਈ ਅਤੇ ਵਿੱਤੀ ਜ਼ੁਰਮਾਨੇ ਵੀ ਹੋ ਸਕਦੇ ਹਨ।
ਕਾਪੀਰਾਈਟ ਇੱਕ ਕਿਸਮ ਦੀ ਕਾਨੂੰਨੀ ਸੁਰੱਖਿਆ ਹੈ ਜੋ ਲਿਖਤ, ਫ਼ੋਟੋਗ੍ਰਾਫ਼ੀ, ਸੰਗੀਤ ਅਤੇ ਵੀਡੀਓ ਵਰਗੀਆਂ ਰਚਨਾਤਮਕ ਕੰਮਾਂ ‘ਤੇ ਲਾਗੂ ਹੁੰਦੀ ਹੈ। ਕਾਪੀਰਾਈਟ, ਨਿਰਮਾਤਾ ਨੂੰ ਕੁਝ ਖਾਸ ਤਰੀਕਿਆਂ ਨਾਲ ਇਸਨੂੰ ਵਰਤਣ ਦਾ ਅਧਿਕਾਰ ਦਿੰਦੀ ਹੈ ਜਿਵੇਂ ਕਿ ਇਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨਾ।
ਇਹ ਸਾਨੂੰ ਕਿਸੇ ਹੋਰ ਦੇ ਕੰਮ ਨੂੰ ਉਨ੍ਹਾਂ ਦੀ ਇਜਾਜ਼ਤ ਬਿਨਾ ਵਰਤਣ ਤੋਂ ਵੀ ਰੋਕਦੀ ਹੈ।
ਸੋਸ਼ਲ ਮੀਡੀਆ ਵਕੀਲ ਟੀਗਨ ਬੂਰਮੈਨ Content Creators ਅਤੇ ਬ੍ਰਾਂਡਸ ਨੂੰ ਕਾਨੂੰਨੀ ਸਲਾਹ ਪ੍ਰਦਾਨ ਕਰਦੇ ਹਨ।
ਉਹ ਕਹਿੰਦੇ ਹਨ ਕਿ, "ਆਸਟ੍ਰੇਲੀਆ ਵਿੱਚ ਕਾਪੀਰਾਈਟ ਰਜਿਸਟਰ ਕਰਨ ਦੀ ਕੋਈ ਲੋੜ ਨਹੀਂ—ਇਹ ਮੁਫ਼ਤ ਅਤੇ ਆਟੋਮੈਟਿਕ ਹੁੰਦਾ ਹੈ।"
ਸੋਸ਼ਲ ਮੀਡੀਆ ਵਰਤਣ ਸਮੇਂ ਤੁਸੀਂ ਕਿਹੜੀਆਂ ਸ਼ਰਤਾਂ ਲਈ ਸਹਿਮਤ ਹੁੰਦੇ ਹੋ?
ਹਰ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਆਪਣੇ ਨਿਯਮ ਤੇ ਸ਼ਰਤਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਯੂਜ਼ਰ ਇਹ ਪਲੇਟਫਾਰਮ ਜੁਆਇਨ ਕਰਨ ਸਮੇਂ ਮੰਨਦਾ ਹੈ।
ਇਸ ਵਿੱਚ ਆਮ ਤੌਰ 'ਤੇ ਪਲੇਟਫਾਰਮ ਦੀ ਸ਼ੇਅਰਿੰਗ ਕਾਰਜਕੁਸ਼ਲਤਾ ਨਾਲ ਸਹਿਮਤ ਹੋਣਾ ਸ਼ਾਮਲ ਹੁੰਦਾ ਹੈ। Content Creator ਕਾਪੀਰਾਈਟ ਦੀ ਮਾਲਕੀ ਰੱਖਦਾ ਹੈ, ਪਰ ਉਹ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਦੂਸਰੇ ਉਸ ਪਲੇਟਫਾਰਮ 'ਤੇ ਉਨ੍ਹਾਂ ਦੇ ਕੰਮ ਨੂੰ ਸਾਂਝਾ ਕਰ ਸਕਦੇ ਹਨ।
Facebook ਅਤੇ Instagram ਤੁਹਾਨੂੰ ਦੋਨਾਂ ਸਾਈਟਸ 'ਤੇ ਇੱਕੋ Content ਸ਼ੇਅਰ ਕਰਨ ਦੀ ਆਗਿਆ ਦਿੰਦੇ ਹਨ ਕਿਉਂਕਿ ਇਹ ਦੋਵੇਂ ਮੈਟਾ ਦੀ ਮਲਕੀਅਤ ਹਨ।
ਜੇਕਰ ਤੁਸੀਂ ਕਿਸੇ ਹੋਰ ਖਾਤਾ ਧਾਰਕ ਦੇ ਕੰਮ ਨੂੰ ਸਾਂਝਾ ਕਰਦੇ ਹੋ, ਤਾਂ ਪਲੇਟਫਾਰਮ ਉਸ ਨੂੰ ਆਪਣੇ ਆਪ ਕ੍ਰੈਡਿਟ ਦੇ ਦੇਵੇਗਾ।
ਸੈਟਿੰਗਸ ਨੂੰ ਐਡਜਸਟ ਕੀਤਾ ਜਾ ਸਕਦਾ ਹੈ ਤਾਂ ਜੋ ਕਿਸੇ ਦੇ ਕੰਟੈਂਟ ਨੂੰ ਸਾਂਝਾ ਨਾ ਕੀਤਾ ਜਾ ਸਕੇ।
ਹਾਲਾਂਕਿ, ਸ੍ਰੀਮਤੀ ਬੂਰਮੈਨ ਦਾ ਕਹਿਣਾ ਹੈ ਕਿ ਕਿਸੇ ਦੀ ਸਮੱਗਰੀ ਨੂੰ ਸਿੱਧਾ ਆਪਣੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨਾ ਠੀਕ ਨਹੀਂ ਹੈ।
Content can be shared under fair dealing or Creative Commons licences. Source: iStockphoto / anyaberkut/Getty Images/iStockphoto
ਜੇਕਰ ਕੋਈ ਤੁਹਾਡੇ ਕਾਪੀਰਾਈਟ ਦੀ ਉਲੰਘਣਾ ਕਰਦਾ ਹੈ ਤਾਂ ਕੀ ਹੋਵੇਗਾ?
ਜੇਕਰ ਤੁਸੀਂ ਕੰਟੈਂਟ ਕ੍ਰਿਏਟਰ ਹੋ, ਤਾਂ ਤੁਸੀਂ ਕਿਸੇ ਹੋਰ ਨੂੰ ਆਪਣੇ ਕਾਪੀਰਾਈਟ ਦੀ ਉਲੰਘਨਾ ਕਰਨ ਤੋਂ ਇਸ ਤਰਾਂ ਰੋਕ ਸਕਦੇ ਹੋ:
ਤੁਸੀਂ ਆਪਣੀ ਸੋਸ਼ਲ ਮੀਡੀਆ ਪੋਸਟਾਂ 'ਤੇ, ਕਾਪੀਰਾਈਟ ਚਿੰਨ੍ਹ ਬਣਾ ਕੇ, ਜੋ ਕਿ ਇੱਕ ਸਰਕਲ ਦੇ ਅੰਦਰ C ਲਿਖਿਆ ਹੁੰਦਾ ਹੈ, ਜਾਂ ਫਿਰ "cannot be used without my permission" ਲਿਖ ਕੇ ਲੋਕਾਂ ਨੂੰ ਦੱਸ ਸਕਦੇ ਹੋ ਕਿ ਇਹ ਤੁਹਾਡੀ ਰਚਨਾ ਹੈ।
ਕਾਪੀਰਾਈਟ 'ਤੇ ਹੋਰ ਕਿਹੜੀਆਂ ਸ਼ਰਤਾਂ ਅਤੇ ਕਾਨੂੰਨ ਲਾਗੂ ਹੁੰਦੇ ਨੇ ਇਹ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਨਡ ਦਾ ਇਹ ਐਪੀਸੋਡ..
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe or follow the Australia Explained podcast for more valuable information and tips about settling into your new life in Australia.