ਆਸਟਰੇਲੀਆ ਵਿੱਚ 150 ਫੈਡਰਲ ਇਲੈਕਟੋਰਲ ਡਿਵੀਜ਼ਨ ਹਨ। ਤੁਸੀਂ ਕਿਹੜੇ ਚੋਣ ਖੇਤਰ ਵਿਚ ਆਉਂਦੇ ਹੋ ਇਹ ਪਛਾਣ ਕਰਨ ਵਿੱਚ ਮਦਦ ਕਰਨ ਲਈ ਏਈਸੀ ਇੱਕ ਆਨਲਾਈਨ ਸਾਧਨ ਪ੍ਰਦਾਨ ਕਰਦਾ ਹੈ । ਆਪਣੇ ਚੌਣ ਖੇਤਰ ਨੂੰ ਲੱਭਣ ਲਈ 'ਤੇ ਜਾਓ।
ਤੁਸੀਂ 13 23 26 'ਤੇ ਵੀ ਕਾਲ ਕਰ ਸਕਦੇ ਹੋ ਅਤੇ ਟੈਲੀਫੋਨ ਦੁਭਾਸ਼ੀਆ ਸੇਵਾ ਤੱਕ ਪਹੁੰਚ ਕਰ ਸਕਦੇ ਹੋ।
ਸਥਾਨਕ ਸਕੂਲ, ਕਮਿਊਨਿਟੀ ਸੈਂਟਰ ਅਤੇ ਚਰਚ ਹਾਲ ਆਮ ਤੌਰ 'ਤੇ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ ਵਿੱਚ ਬਦਲ ਜਾਂਦੇ ਹਨ।
ਆਪਣੀ ਭਾਸ਼ਾ ਵਿੱਚ ਵੋਟ ਦਿਓ
ਪੋਲਿੰਗ ਸਥਾਨ ਅਤੇ ਏਈਸੀ ਦੀ ਵੈੱਬਸਾਈਟ ਕਈ ਭਾਸ਼ਾਵਾਂ ਵਿੱਚ ਹਦਾਇਤਾਂ ਪ੍ਰਦਾਨ ਕਰਦੀ ਹੈ।
ਜੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਤੁਸੀਂ ਕਿਸੇ ਨੂੰ ਆਪਣੇ ਨਾਲ ਰੱਖ ਸਕਦੇ ਹੋ। ਤੁਹਾਡੀ ਭਾਸ਼ਾ ਵਿੱਚ ਆਪਣੀ ਵੋਟ ਪਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕ ਟੈਲੀਫ਼ੋਨ ਦੁਭਾਸ਼ੀਆ ਸੇਵਾ ਵੀ ਉਪਲਬਧ ਹੈ।
ਵੋਟ ਪਾਉਣ ਦੇ ਹੋਰ ਤਰੀਕੇ
ਵੋਟਿੰਗ ਵਾਲੇ ਦਿਨ ਤੋਂ ਪਹਿਲਾਂ ਵੋਟ ਪਾਉਣ ਵਾਲੇ ਵੋਟਿੰਗ ਕੇਂਦਰ ਹਫ਼ਤਾ ਪਹਿਲਾਂ ਖੁੱਲ ਜਾਂਦੇ ਹਨ।
ਵਿਕਲਪਕ ਤੌਰ 'ਤੇ, ਤੁਸੀਂ ਆਨਲਾਈਨ ਜਾਂ ਏਈਸੀ ਦਫਤਰਾਂ ਵਿਖੇ ਡਾਕ ਵੋਟ ਦੀ ਬੇਨਤੀ ਕਰ ਸਕਦੇ ਹੋ।
ਅੰਤਰਰਾਜੀ ਅਤੇ ਵਿਦੇਸ਼ੀ ਵੋਟਿੰਗ
ਜੇ ਤੁਸੀਂ ਅੰਤਰਰਾਜੀ ਹੋਣ ਦੀ ਯੋਜਨਾ ਬਣਾਉਂਦੇ ਹੋ ਤਾਂ ਵੀ ਕੋਈ ਸਮੱਸਿਆ ਨਹੀਂ ਹੈ। ਤੁਸੀਂ ਡਾਕ ਵੋਟ ਦੀ ਵਰਤੋਂ ਕਰ ਸਕਦੇ ਹੋ ਜਾਂ ਕਿਸੇ ਅੰਤਰਰਾਜੀ ਵੋਟਿੰਗ ਕੇਂਦਰ 'ਤੇ ਜਾ ਸਕਦੇ ਹੋ।
ਜੇ ਤੁਸੀਂ ਵਿਦੇਸ਼ ਵਿੱਚ ਹੋ ਤਾਂ ਵੀ ਤੁਸੀਂ ਵੋਟ ਪਾ ਸਕਦੇ ਹੋ। ਵਿਦੇਸ਼ੀ ਨੋਟੀਫਿਕੇਸ਼ਨ ਫਾਰਮ ਏਈਸੀ ਦੀ ਵੈੱਬਸਾਈਟ 'ਤੇ ਉਪਲਬਧ ਹਨ। ਕੁੱਝ ਆਸਟਰੇਲੀਅਨ ਹਾਈ ਕਮਿਸ਼ਨ ਵੀ ਵੋਟਿੰਗ ਕੇਂਦਰ ਪ੍ਰਦਾਨ ਕਰਦੇ ਹਨ।

A dog stands as voters cast their ballots at a polling station during a federal election in Sydney, Australia, on Saturday, May 18, 2019. Credit: Bloomberg/Bloomberg via Getty Images
ਆਪਣੀ ਵੋਟ ਪਾਓ
ਤੁਹਾਨੂੰ ਇੱਕ ਹਰਾ ਅਤੇ ਇੱਕ ਚਿੱਟਾ ਬੈਲਟ ਪੇਪਰ ਮਿਲੇਗਾ।
ਹਰਾ ਬੈਲਟ ਪੇਪਰ
ਪ੍ਰਤੀਨਿਧੀ ਸਭਾ (ਸੰਸਦ ਦੇ ਹੇਠਲੇ ਸਦਨ) ਵਿੱਚ 151 ਸੀਟਾਂ ਹਨ, ਜੋ ਹਰੇਕ ਵੋਟਰ ਦੀ ਨੁਮਾਇੰਦਗੀ ਕਰਦੀਆਂ ਹਨ। ਜਿਹੜੀ ਪਾਰਟੀ ਹੇਠਲੇ ਸਦਨ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਦੀ ਹੈ ਉਹ ਸਰਕਾਰ ਬਣਾਉਂਦੀ ਹੈ। ਗ੍ਰੀਨ ਬੈਲਟ 'ਤੇ ਵੋਟ ਪਾਉਣ ਲਈ ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਦੇ ਅੱਗੇ ਨੰਬਰ '1' ਲਿਖਦੇ ਹੋ, ਫਿਰ ਆਪਣੀ ਦੂਜੀ ਪਸੰਦ ਦੇ ਅੱਗੇ '2' ਲਿਖਦੇ ਹੋ ਅਤੇ ਉਦੋਂ ਤੱਕ ਜਾਰੀ ਰੱਖੋ ਜਦੋਂ ਤੱਕ ਸਾਰੇ ਬਕਸੇ ਭਰ ਨਹੀਂ ਜਾਂਦੇ।
ਚਿੱਟਾ ਬੈਲਟ ਪੇਪਰ
ਸੈਨੇਟ (ਉੱਚ ਸਦਨ) ਦੀਆਂ 76 ਸੀਟਾਂ ਵਿੱਚੋਂ ਤੁਸੀਂ ਆਪਣੇ ਰਾਜ ਜਾਂ ਖੇਤਰ ਤੋਂ ਸੈਨੇਟਰ ਚੁਣਨ ਲਈ ਵੋਟ ਪਾਓਗੇ।

A ballot box is seen inside the voting centre at Collingwood in Melbourne, Saturday, October 14, 2023. Credit: CON CHRONIS/AAPIMAGE
ਜੇ ਤੁਸੀਂ ਵੋਟ ਨਹੀਂ ਦਿੰਦੇ ਤਾਂ ਕੀ ਹੁੰਦਾ ਹੈ?
ਵੋਟਿੰਗ ਲਾਜ਼ਮੀ ਹੈ। ਵੋਟ ਨਾ ਪਾਉਣ ਦੇ ਜਾਇਜ਼ ਕਾਰਨ AEC ਦੀ ਮਰਜ਼ੀ 'ਤੇ ਹਨ ਜੋ ਤੁਹਾਡੇ ਵਿਸ਼ੇਸ਼ ਹਾਲਾਤਾਂ ਦਾ ਮੁਲਾਂਕਣ ਕਰੇਗਾ। ਏਈਸੀ ਸਮਝਦਾ ਹੈ ਕਿ ਕੁਝ ਲੋਕ ਜੋ ਵਿਦੇਸ਼ਾਂ ਵਿੱਚ ਹਨ ਉਹ ਵੋਟ ਪਾਉਣ ਦੇ ਯੋਗ ਨਹੀਂ ਹੋ ਸਕਦੇ।
ਜੇ ਤੁਹਾਡੇ ਕੋਲ ਕੋਈ ਜਾਇਜ਼ ਕਾਰਨ ਹੈ, ਤਾਂ ਇਹ ਠੀਕ ਹੈ। ਨਹੀਂ ਤਾਂ, ਤੁਸੀਂ $ 20 ਦਾ ਜੁਰਮਾਨਾ ਅਦਾ ਕਰਦੇ ਹੋ। ਜੇ ਤੁਸੀਂ ਆਪਣਾ ਕਾਰਨ ਨਹੀਂ ਦੱਸਦੇ ਤਾਂ ਤੁਸੀਂ 170 ਡਾਲਰ ਦੀ ਫੀਸ ਅਤੇ ਅਦਾਲਤੀ ਖਰਚਿਆਂ ਦਾ ਸਾਹਮਣਾ ਵੀ ਕਰ ਸਕਦੇ ਹੋ।
AEC ਡਿਸਇਨਫੋਰਮੇਸ਼ਨ ਰਜਿਸਟਰ
ਏਈਸੀ ਸੁਤੰਤਰ ਅਤੇ ਨਿਰਪੱਖ ਹੈ, ਅਤੇ ਚੋਣ ਪ੍ਰਕਿਰਿਆ ਬਹੁਤ ਮਜ਼ਬੂਤ ਹੈ। ਏ.ਈ.ਸੀ. ਨੇ ਆਸਟ੍ਰੇਲੀਅਨ ਚੋਣ ਪ੍ਰਕਿਰਿਆ ਦੇ ਆਲੇ-ਦੁਆਲੇ ਗੁੰਮਰਾਹਕੁੰਨ ਅਤੇ ਧੋਖੇਬਾਜ਼ ਜਾਣਕਾਰੀ ਨੂੰ ਹੱਲ ਕਰਨ ਲਈ ਆਪਣਾ ਲਾਂਚ ਕੀਤਾ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Do you have any questions or topic ideas? Send us an email to australiaexplained@sbs.com.au