ਕਿਤਾਬਾਂ ਤੋਂ ਵੀ ਅੱਗੇ: ਲਾਇਬ੍ਰੇਰੀਆਂ ਕਿਸ ਤਰ੍ਹਾਂ ਭਾਈਚਾਰਿਆਂ ਦਾ ਨਿਰਮਾਣ ਕਰਦੀਆਂ ਹਨ

Group of friendly adults people studying in university library

Many libraries, especially in multicultural areas, run programs for new arrivals, helping them learn English, connect with their community, and understand Australian life. Source: iStockphoto / JackF/Getty Images/iStockphoto

Get the SBS Audio app

Other ways to listen


Published 16 April 2025 9:43am
Updated 22 April 2025 11:19am
By Audrey Bourget
Presented by Maram Ismail, MP Singh
Source: SBS


Share this with family and friends


ਆਸਟ੍ਰੇਲੀਅਨ ਜਨਤਕ ਲਾਇਬ੍ਰੇਰੀਆਂ ਇੱਕ ਵਿਸ਼ੇਸ਼ ਸਥਾਨ ਹੁੰਦੀਆਂ ਹਨ। ਜੀ ਹਾਂ, ਉਹ ਤੁਹਾਨੂੰ ਮੁਫ਼ਤ ਵਿੱਚ ਕਿਤਾਬਾਂ ਉਧਾਰ ਲੈਣ ਦਿੰਦੀਆਂ ਹਨ। ਨਾਲ ਹੀ ਇਹ ਮੁਫ਼ਤ ਵਿੱਚ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਭੰਡਾਰ ਵੀ ਪੇਸ਼ ਕਰਦੀਆਂ ਹਨ, ਅਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਨਾਗਰਿਕਾਂ ਤੱਕ, ਸਾਰਿਆਂ ਦਾ ਸਵਾਗਤ ਕਰਦੀਆਂ ਹਨ ।


Key Points
  • ਆਸਟ੍ਰੇਲੀਆਈ ਜਨਤਕ ਲਾਇਬ੍ਰੇਰੀਆਂ ਮੁਫ਼ਤ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜੋ ਹਰ ਉਮਰ ਦੇ ਲੋਕਾਂ ਨੂੰ ਜੋੜਦੀਆਂ ਹਨ ਅਤੇ ਸਹਾਇਤਾ ਕਰਦੀਆਂ ਹਨ।
  • ਲਾਇਬ੍ਰੇਰੀਆਂ ਨਵੇਂ ਪ੍ਰਵਾਸੀਆਂ ਨੂੰ ਇੱਥੇ ਵਸਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਅੰਗਰੇਜ਼ੀ ਕਲਾਸਾਂ, ਸੱਭਿਆਚਾਰਕ ਪ੍ਰੋਗਰਾਮ ਅਤੇ ਭਾਈਚਾਰਕ-ਨਿਰਮਾਣ ਗਤੀਵਿਧੀਆਂ ਦੀ ਪੇਸ਼ਕਸ਼ ਵੀ ਕਰਦੀਆਂ ਹਨ।
  • ਕੁਝ ਲਾਇਬ੍ਰੇਰੀਆਂ ਹੁਣ ਸਮਾਜਿਕ ਵਰਕਰਾਂ ਨੂੰ ਨਿਯੁਕਤ ਕਰਦੀਆਂ ਹਨ, ਜੋ ਲੋਕਾਂ ਦੀ ਸ਼ਾਮੂਲੀਅਤ ਅਤੇ ਵਿਕਸਿਤ ਭਾਈਚਾਰਕ ਸਥਾਨਾਂ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ​​ਕਰਦੀਆਂ ਹਨ।
ਆਸਟ੍ਰੇਲੀਆ ਭਰ ਵਿੱਚ, ਜਨਤਕ ਲਾਇਬ੍ਰੇਰੀਆਂ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ 40 ਮਿਲੀਅਨ ਤੋਂ ਵੱਧ ਕਿਤਾਬਾਂ ਰੱਖਦੀਆਂ ਹਨ ਪਰ ਉਨ੍ਹਾਂ ਦੀ ਭੂਮਿਕਾ ਕਿਤਾਬਾਂ ਉਧਾਰ ਦੇਣ ਤੋਂ ਕਿਤੇ ਵੱਧ ਹੈ।

ਲਾਇਬ੍ਰੇਰੀਆਂ ਦਾ ਮੁੱਖ ਕੰਮ ਇੱਕ-ਦੂਜੇ ਨਾਲ ਜੋੜਨਾ ਹੁੰਦਾ ਹੈ।

ਉਦਾਹਰਣ ਦੇ ਤੌਰ ਤੇ ਮੈਲਬਰਨ ਦੇ ਪੂਰਬ ਵਿੱਚ ਸਥਿਤ ‘ਵ੍ਹਾਈਟਹੌਰਸ ਮੈਨਿੰਗਮ ਲਾਇਬ੍ਰੇਰੀਆਂ’ ਨੂੰ ਹੀ ਲੈ ਲਓ। ਪਾਈਨਜ਼ ਸ਼ਾਖਾ ਪ੍ਰਬੰਧਕ ਅਤੇ ਸਮਾਜਿਕ ਸਮਾਵੇਸ਼ ਲੀਡ, ਬ੍ਰੌਨਵਿਨ ਅਰਨੋਲਡ ਆਪਣੇ ਪ੍ਰੋਗਰਾਮਾਂ ਦੀ ਸੰਖੇਪ ਜਾਣਕਾਰੀ ਸਾਂਝੀ ਕਰਦੇ ਹਨ।
Wagga_Storytime.jpg
Australian public libraries provide free programs and services that connect and support people of all ages. Credit: The Wagga Wagga City Library
ਹੁਣ, ਉਹ ਨਵੇਂ ਪ੍ਰਵਾਸੀਆਂ ਨੂੰ ਇਹਨਾਂ ਨਾਲ ਜੋੜਨ ਵਿੱਚ ਮਦਦ ਕਰਦੀ ਹੈ।

ਮੈਲਬਰਨ ਵਿੱਚ ਡੌਨਕਾਸਟਰ ਲਾਇਬ੍ਰੇਰੀ ਦੀ ਇੱਕ ਲਾਇਬ੍ਰੇਰੀਅਨ, ਰੰਟੀ ਯੂ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਹ ਪਹਿਲੀ ਵਾਰ ਇੱਕ ਛੋਟੇ ਜਿਹੇ ਚੀਨੀ ਸ਼ਹਿਰ ਤੋਂ ਆਸਟ੍ਰੇਲੀਆ ਆਈ ਸੀ ਅਤੇ ਉਸ ਨੇ ਆਸਟ੍ਰੇਲੀਆਈ ਲਾਇਬ੍ਰੇਰੀਆਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ।

ਬਹੁਤ ਸਾਰੀਆਂ ਲਾਇਬ੍ਰੇਰੀਆਂ, ਖਾਸ ਕਰਕੇ ਬਹੁ-ਸੱਭਿਆਚਾਰਕ ਖੇਤਰਾਂ ਵਿੱਚ, ਨਵੇਂ ਆਉਣ ਵਾਲੇ ਲੋਕਾਂ ਲਈ ਪ੍ਰੋਗਰਾਮ ਚਲਾ ਕੇ, ਉਹਨਾਂ ਨੂੰ ਅੰਗਰੇਜ਼ੀ ਸਿੱਖਣ, ਉਹਨਾਂ ਦੇ ਭਾਈਚਾਰੇ ਨਾਲ ਜੁੜਨ ਅਤੇ ਆਸਟ੍ਰੇਲੀਆਈ ਜੀਵਨ ਨੂੰ ਸਮਝਣ ਵਿੱਚ ਮਦਦ ਕਰਦੀਆਂ ਹਨ।

ਨਿਊ ਸਾਊਥ ਵੇਲਜ਼ ਵਿੱਚ, ਵਾਗਾ ਵਾਗਾ ਸਿਟੀ ਲਾਇਬ੍ਰੇਰੀ ਪ੍ਰਵਾਸੀਆਂ ਲਈ ਇੱਕ ਮਸ਼ਹੂਰ ਭਾਸ਼ਾ ਕੈਫੇ ਚਲਾਉਂਦੀ ਹੈ।
ਰੰਟੀ ਡੌਨਕਾਸਟਰ ਵਿੱਚ ਇੱਕ ਰੀਡਿੰਗ ਗਰੁੱਪ ਚਲਾਉਂਦੇ ਹਨ, ਜੋ ਨਵੇਂ ਆਉਣ ਵਾਲਿਆਂ ਅਤੇ ਲੰਬੇ ਸਮੇਂ ਤੋਂ ਰਹਿ ਰਹੇ ਅਜਿਹੇ ਨਿਵਾਸੀਆਂ ਨੂੰ ਇਕੱਠਾ ਕਰਦਾ ਹੈ ਜੋ ਆਪਣੀ ਅੰਗਰੇਜ਼ੀ ਵਿੱਚ ਸੁਧਾਰ ਕਰਨਾ ਚਾਹੁੰਦੇ ਹਨ।

ਬੱਚਿਆਂ, ਕਿਸ਼ੋਰਾਂ ਅਤੇ ਪਰਿਵਾਰਾਂ ਲਈ ਪ੍ਰੋਗਰਾਮ ਇੱਕ ਹੋਰ ਵੱਡਾ ਖਿਤਾਬ ਹਨ। ਲੀਲਾ ਦਵਾਂਦੇਹ ਲਾਇਬ੍ਰੇਰੀਆਂ ਨੂੰ ਮਾਪਿਆਂ ਲਈ ਇੱਕ ਪਨਾਹਗਾਹ ਵਜੋਂ ਦੇਖਦੀ ਹੈ।

ਬਹੁਤ ਸਾਰੀਆਂ ਲਾਇਬ੍ਰੇਰੀਆਂ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਕਹਾਣੀਆਂ ਦੇ ਸੈਸ਼ਨ ਵੀ ਚਲਾਉਂਦੀਆਂ ਹਨ।

Wagga_YMG_Karate Session.jpg
Libraries play a crucial role in helping new migrants settle in, offering English classes, cultural programs, and community-building activities. Credit: Wagga YMG Karate Session/ The Wagga Wagga City Library.
ਦੁਪਹਿਰ ਵੇਲੇ ਲਾਇਬ੍ਰੇਰੀਆਂ ਵਿਦਿਆਰਥੀਆਂ ਨਾਲ ਭਰੀਆਂ ਹੁੰਦੀਆਂ ਹਨ, ਜਿੱਥੇ ਉਹ ਮੁਫ਼ਤ ਵਾਈ-ਫਾਈ ਅਤੇ ਅਧਿਐਨ ਸਰੋਤਾਂ ਦਾ ਲਾਭ ਉਠਾਉਂਦੇ ਹਨ।

ਉਹ ਤਕਨਾਲੋਜੀ ਵਰਕਸ਼ਾਪਾਂ, ਬੁੱਕ ਕਲੱਬਾਂ ਅਤੇ ਕਰੀਅਰ ਸਹਾਇਤਾ ਸੈਸ਼ਨਾਂ ਨਾਲ ਬਾਲਗਾਂ ਅਤੇ ਬਜ਼ੁਰਗਾਂ ਨੂੰ ਵੀ ਜੋੜਦੇ ਹਨ।
Wagga_YouthMulticulturalGroup_Guitar.jpg
Some libraries now employ social workers, reinforcing their role as inclusive and evolving community spaces. Credit: The Wagga Wagga City Library
ਲਾਇਬ੍ਰੇਰੀਆਂ ਭਾਈਚਾਰਿਆਂ ਲਈ ਪਹਿਲਾਂ ਨਾਲੋਂ ਜ਼ਿਆਦਾ ਕੇਂਦਰੀ ਬਣ ਜਾਣ ਦੇ ਨਾਲ, ਕੁਝ ਹੁਣ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦਾ ਸਮਰਥਨ ਕਰਨ ਲਈ ਸਮਾਜਿਕ ਵਰਕਰਾਂ ਨੂੰ ਵੀ ਨਿਯੁਕਤ ਕਰਦੀਆਂ ਹਨ।

ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਹੋਰ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਂਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ? ਸਾਨੂੰ australiaexplained@sbs.com.au 'ਤੇ ਈਮੇਲ ਭੇਜੋ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share