ਨਿਊ ਸਾਊਥ ਵੇਲਜ਼ ਸਥਿਤ ਰੀਨਾ* ਨੇ ਜੂਨ 2024 ਵਿੱਚ ਪ੍ਰਿਆ ਨੂੰ ਜਨਮ ਦਿੱਤਾ ਸੀ। ਉਸਦਾ ਪਤੀ ਕ੍ਰਿਸ ਅਤੇ ਉਹ ਬਹੁਤ ਖੁਸ਼ ਸਨ।
ਪਰ ਪ੍ਰਿਆ ਦੇ ਜਨਮ ਤੋਂ ਛੇ ਹਫਤੇ ਬਾਅਦ ਹੀ ਉਸਦੀ ਮੌਤ ਹੋ ਗਈ।
' ਮੁਤਾਬਕ ਰੋਜ਼ਾਨਾ ਦੇ ਕਰੀਬ 6 ਬੱਚੇ ਮ੍ਰਿਤਕ ਪੈਦਾ ਹੁੰਦੇ ਹਨ ਅਤੇ ਕਰੀਬ 2 ਬੱਚੇ ਆਪਣੇ ਜਨਮ ਦੇ 28 ਦਿਨਾਂ ਅੰਦਰ ਮਰ ਜਾਂਦੇ ਹਨ।
ਪ੍ਰਿਆ ਦੀ ਮਾਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਸ ਨੂੰ ਪ੍ਰਿਆ ਦੇ ਜਨਮ ਤੋਂ ਪਹਿਲਾਂ ਤਿੰਨ ਹਫਤਿਆਂ ਤੱਕ ਹਸਪਤਾਲ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਸ ਦੀ ਸਥਿਤੀ ਨਾਜ਼ੁਕ ਸੀ।
ਉਸ ਨੇ ਇੱਕ 'ਪ੍ਰੀ-ਮੈਚਿਓਰ' ਬੱਚੇ ਨੂੰ ਜਨਮ ਦਿੱਤਾ ਸੀ ਪਰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਉਸ ਦੀ ਬੱਚੀ ਛੇ ਹਫਤਿਆਂ ਦੀ ਉਮਰ ‘ਚ ਦੁਨੀਆ ਤੋਂ ਚਲੀ ਗਈ।
ਇਹ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਿਲ ਸੀ।
ਪ੍ਰਿਆ ਦੀ ਮਾਂ ਨੇ ਦੱਸਿਆ ਕਿ ਉਹ ਬੱਚੇ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਅਤੇ ਆਪਣੇ ਆਪ ਨੂੰ ਸੰਭਾਲਣ ਵਿੱਚ ਲੱਗ ਗਈ।
ਫਿਰ ਕੁਝ ਦਿਨਾਂ ਬਾਅਦ ਉਸ ਨੇ ਆਪਣੀ ਕੰਪਨੀ ਨੂੰ ਜਾਣਕਾਰੀ ਦਿੱਤੀ ਕਿ ਉਸ ਦਾ ਬੱਚਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।
ਰੀਨਾ ਨੇ ਦੱਸਿਆ ਕਿ ਉਸ ਦੀ ਕੰਪਨੀ ਤੋਂ ਕੁਝ ਸਾਥੀਆਂ ਨੇ ਉਸ ਨਾਲ ਦੁੱਖ ਸਾਂਝਾ ਕੀਤਾ ਅਤੇ ਉਸਨੂੰ ਹੌਂਸਲਾ ਦਿੱਤਾ ਪਰ ਥੋੜੇ ਹੀ ਦਿਨਾਂ ਬਾਅਦ ਉਸ ਨੂੰ ਕੰਪਨੀ ਵੱਲੋਂ ਇੱਕ ਮੈਸੇਜ ਆਇਆ ਕਿ ਉਸ ਦੀ 'ਮੈਟਰਨਿਟੀ ਲੀਵ' (ਜਣੇਪਾ ਛੁੱਟੀ) ਰੱਦ ਕਰ ਦਿੱਤੀ ਗਈ ਹੈ ਕਿਉਂਕਿ ਉਸ ਦਾ ਬੱਚਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ।
ਉਸ ਨੇ ਪਹਿਲਾਂ ਕੋਈ ਕਾਰਵਾਈ ਕਰਨ ਬਾਰੇ ਨਹੀਂ ਸੋਚਿਆ ਅਤੇ ਉਹ ਕੰਮ ‘ਤੇ ਵਾਪਸ ਚਲੀ ਗਈ ਪਰ ਉਸਨੇ ਦੱਸਿਆ ਕਿ ਉਹ ਆਪਣੀ ਕੰਮ ਵਾਲੀ ਥਾਂ ‘ਤੇ ਲੁੱਕ-ਲੁੱਕ ਕੇ ਰੋਂਦੀ ਸੀ ਕਿਉਂਕਿ ਉਹ ਟੁੱਟੀ ਹੋਈ ਸੀ।
ਜਦੋਂ ਉਸਨੂੰ ਅਹਿਸਾਸ ਹੋਇਆ ਕਿ ਉਸਨੁੰ ਅਜੇ ਕੰਮ ‘ਤੇ ਵਾਪਸ ਆਉਣ ਲਈ ਕੁੱਝ ਸਮਾਂ ਚਾਹੀਦਾ ਹੈ ਤਾਂ ਜੋ ਉਹ ਮਾਨਸਿਕ ਤੌਰ ‘ਤੇ ਤਿਆਰ ਹੋ ਸਕੇ ਤਾਂ ਉਸਨੇ ਆਪਣੀ ਕੰਪਨੀ ਨੂੰ ਆਪਣੀ 'ਮੈਟਰਨਿਟੀ ਲੀਵ' ‘ਚੋਂ ਕੁੱਝ ਹਫਤਿਆਂ ਦੀ ਛੁੱਟੀ ਮਨਜ਼ੂਰ ਕਰਨ ਦੀ ਬੇਨਤੀ ਕੀਤੀ ਤਾਂ ਉਸ ਨੂੰ ਕੋਈ ਜਵਾਬ ਨਾ ਮਿਲਿਆ।
ਹੁਣ ਪ੍ਰਿਆ ਦੀ ਮਾਂ ਉਸ ਕੰਪਨੀ ਵਿੱਚ ਨੌਕਰੀ ਨਹੀਂ ਕਰ ਰਹੀ ਪਰ ਉਸਨੇ ਇੱਕ ਸ਼ੁਰੂ ਕੀਤੀ ਹੈ ਜੋ ਆਪਣੇ ਬੱਚਿਆਂ ਨੂੰ ਗਵਾਉਣ ਵਾਲੀਆਂ ਮਾਵਾਂ ਲਈ ਦੂਜੀਆਂ ਮਾਵਾਂ ਦੇ ਬਰਾਬਰ ਦੇ ਹੱਕ ਦੀ ਮੰਗ ਕਰਦੀ ਹੈ।
ਫਿਲਹਾਲ ਇਸ ‘ਤੇ ਕਰੀਬ 26,000 ਲੋਕ ਆਪਣੇ ਦਸਤਖ਼ਤ ਕਰ ਚੁੱਕੇ ਹਨ ਪਰ ਪ੍ਰਿਆ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੋਰ ਸਮਰਥਨ ਦੀ ਲੋੜ ਹੈ।
ਪਟੀਸ਼ਨ 'ਤੇ ਦਸਤਖ਼ਤ ਕਰਨ ਵਾਲੇ ਇੱਕ ਸਮਰਥਕ ਨੇ ਕਿਹਾ " ਮੈਨੂੰ ਆਪਣੀ ਸਾਲਾਨਾ ਛੁੱਟੀ ਅਤੇ ਨਿੱਜੀ ਛੁੱਟੀ ਦੀ ਵਰਤੋਂ ਕਰਨ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਮੈਂ 17 ਹਫਤਿਆਂ ਦੇ ਗਰਭ ਨੂੰ ਗਵਾ ਦਿੱਤਾ ਸੀ। ਜੋ ਮਾਵਾਂ ਆਪਣੇ ਬੱਚਿਆਂ ਜਾਂ ਗਰਭ ਨੂੰ ਗਵਾਉਂਦੀਆਂ ਹਨ ਉਹਨਾਂ ਲਈ ਬੇਹਤਰ ਸਹਾਇਤਾ ਉਪਲੱਬਧ ਹੋਣੀ ਚਾਹੀਦੀ ਹੈ।"
ਇੱਕ ਨੇ ਲਿਖਿਆ ਕਿ ਜਦੋਂ ਉਸਨੇ ਮ੍ਰਿਤਕ ਬੱਚੇ ਨੂੰ 2025 ਵਿੱਚ ਜਨਮ ਦਿੱਤਾ ਤਾਂ ਉਸਦੀ ਕੰਪਨੀ ਨੇ ਉਸਨੂੰ ਪੂਰੀ ਭੁਗਤਾਨ ਵਾਲੀ ਜਣੇਪਾ ਛੁੱਟੀ ਦਿੱਤੀ ਸੀ ਅਤੇ ਉਹ ਮਾਨਸਿਕ ਤੇ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਆਪਣੇ ਕੰਮ 'ਤੇ ਵਾਪਸ ਗਈ ਸੀ। ੳਸੁਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹਰ ਕੰਪਨੀ ਇਸੇ ਤਰ੍ਹਾਂ ਦੁੱਖੀ ਮਾਪਿਆਂ ਦਾ ਸਾਥ ਦੇਵੇ।

Credit: Change.org website.
ਸਾਲ 2023 ਵਿੱਚ 'ਮੈਟਰਨਟੀ ਲੀਵ ਐਕਟ 1973' ਦੀ ਤੱਥਾਂ 'ਤੇ ਅਧਾਰਿਤ ਸਮੀਖਿਆ ਦੀ ਰਿਪੋਰਟ ਪੇਸ਼ ਕੀਤੀ ਗਈ ਸੀ।
ਵਿੱਚ ਮਾਪਿਆਂ ਦੀ ਛੁੱਟੀ ਦੀ ਯੋਗਤਾ ਅਤੇ ਹੱਕਦਾਰੀ, ਜਨਮ ਦੇਣ ਵਾਲੀਆਂ ਮਾਵਾਂ ਦੀਆਂ ਸਿਹਤ ਲੋੜਾਂ, ਸਾਰੇ ਮਾਪਿਆਂ ਲਈ ਲਚਕਤਾ, ਸੇਵਾਮੁਕਤੀ ਦੇ ਮੁੱਦੇ ਅਤੇ ਪ੍ਰਸ਼ਾਸਨ ਦੀ ਆਸਾਨੀ ਬਾਰੇ ਸਮੀਖਿਆ ਕਰਨਾ ਸ਼ਾਮਲ ਸੀ।
ਇਸ ਸਮੀਖਿਆ 'ਚ 190 ਜਨਤਕ ਜਵਾਬ ਦਾਇਰ ਕੀਤੇ ਗਏਂ ਸਨ ਜੋ ਇਸ ਐਕਟ ਵਿੱਚ ਬਦਲਾਅ ਲਈ ਭਾਰੀ ਗਿਣਤੀ 'ਚ ਵਕਾਲਤ ਕਰਦੇ ਸਨ।
40 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰ ਇਸ ਐਕਟ ਦੀ ਸਮੀਖਿਆ ਕੀਤੀ ਗਈ ਸੀ। ਇਸ ਵਿੱਚ ਨਵੇਂ ਬਣੇ ਮਾਪਿਆਂ ਨੂੰ ਉਪਲੱਬਧ ਸਹਾਇਤਾ ਅਤੇ ਕੰਮਕਾਜ ਨਾਲ ਜੁੜੇ ਹੱਕਾਂ ਦੀ ਜਾਂਚ ਲਈ ਸਰਕਾਰੀ ਅਦਾਰਿਆਂ ਤੋਂ ਮਾਹਿਰਾਂ ਦੀ ਨੁਮਾਇੰਦਗੀ ਵਾਲਾ ਸਮੂਹ ਸ਼ਾਮਲ ਕੀਤਾ ਗਿਆ ਸੀ।
ਸਮੀਖਿਆ ਵਿੱਚ ਇਹ ਪਾਇਆ ਗਿਆ ਕਿ ਐਕਟ ਵਿੱਚ ਬਹੁਤ ਸਾਰੀਆਂ ਖਾਮੀਆਂ ਹਨ ਅਤੇ ਇਸ ਵਿੱਚ ਤਬਦੀਲੀਆਂ ਲਿਆਉਣ ਦੀ ਸਖ਼ਤ ਲੋੜ ਹੈ। ਸਮੀਖਿਆ ਇੱਕ ਨਵੇਂ ਐਕਟ ਦੀ ਵਕਾਲਤ ਕਰਦੀ ਹੈ।
ਇਸ ਸਮੀਖਿਆ ਵਿੱਚ ਫੇਅਰ ਵਰਕ ਐਕਟ 2009 'ਤੇ ਵੀ ਚਰਚਾ ਕੀਤੀ ਗਈ। ਇਸ ਵਿੱਚ ਕਿਹਾ ਗਿਆ ਕਿ ਮ੍ਰਿਤਕ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਉਨ੍ਹਾਂ ਦੇ ਰੁਜ਼ਗਾਰਦਾਤਾ ਵੱਲੋਂ ਦਿੱਤੀ ਜਾਂਦੀ ਭੁਗਤਾਨ ਵਾਲੀ ਦੋ ਹਫਤਿਆਂ ਦੀ ਮੈਟਰਨਟੀ ਲੀਵ ਕਾਫੀ ਹੈ।
ਜਿਹਨਾਂ ਮਾਵਾਂ ਦੇ ਬੱਚਿਆਂ ਦੀ ਜਨਮ ਤੋਂ ਕੁੱਝ ਸਮੇਂ ਅੰਦਰ ਹੀ ਮੌਤ ਹੋ ਜਾਂਦੀ ਹੈ ਉਨ੍ਹਾਂ ਬਾਰੇ ਕੋਈ ਨਵੀਂ ਸਮੀਖਿਆ ਨਹੀਂ ਕੀਤੀ ਗਈ।
'' ਦੀ ਵੈਬਸਾਈਟ ਮੁਤਾਬਕ ਕਾਨੂੰਨੀ ਤੌਰ 'ਤੇ ਬੱਚੇ ਨੂੰ ਜਨਮ ਵੇਲੇ ਜਾਂ ਜਨਮ ਤੋਂ ਕੁੱਝ ਹਫਤਿਆਂ 'ਚ ਗੁਵਾਉਣ ਵਾਲੀ ਮਾਂ ਦੀ ਇੱਕ ਸਾਲ ਤੱਕ ਦੀ ਮੈਟਰਨਟੀ ਛੁੱਟੀ ਰੱਦ ਨਹੀਂ ਕੀਤੀ ਜਾ ਸਕਦੀ ਪਰ ਇਹ ਨੀਤੀ ਸਿਰਫ ਬਿਨਾਂ ਭੁਗਤਾਨ ਵਾਲੀ ਮੈਟਰਨਟੀ ਛੁੱਟੀ 'ਤੇ ਹੀ ਲਾਗੂ ਹੁੰਦੀ ਹੈ।
ਜਿਹੜੀ ਭੁਗਤਾਨ ਵਾਲੀ ਮੈਟਰਨਿਟੀ ਲੀਵ' ਕੰਪਨੀ ਵੱਲੋਂ ਦਿੱਤੀ ਜਾਂਦੀ ਹੈ ਉਸ ਨੂੰ ਲੈ ਕੇ ਹਰ ਕੰਪਨੀ ਦੇ ਆਪੋ-ਆਪਣੇ ਨਿਯਮ ਹਨ।
ਮੈਲਬੌਰਨ ਦੀ ਹਨੀਨਾ ਰਿੰਡ ਯਾਰਨ ਲੀਗਲ ਦੀ ਸੰਸਥਾਪਕ ਅਤੇ ਪ੍ਰਮੁੱਖ ਵਕੀਲ ਹੈ। ਉਹ ਰੁਜ਼ਗਾਰ ਅਤੇ ਕਾਰਜ ਸਥਾਨਾਂ ਦੇ ਮਸਲਿਆਂ ਦੀ ਮਾਹਰ ਵਕੀਲ ਹੈ।
ਉਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕਾਨੂੰਨੀ ਤੋਰ 'ਤੇ ਇੱਕ ਕੰਪਨੀ ਭੁਗਤਾਨ ਵਾਲੀ ਮੈਟਰਨਟੀ ਛੁੱਟੀ ਰੱਦ ਕਰ ਸਕਦੀ ਹੈ ਕਿਉਂਕਿ ਇਹ ਕੰਪਨੀ ਦੀ ਨੀਤੀ 'ਤੇ ਨਿਰਭਰ ਕਰਦਾ ਹੈ।
ਹਨੀਨਾ ਰਿੰਡ 2013 ਵਿੱਚ ਮਾਂ ਬਣਨ ਤੋਂ ਬਾਅਦ ਆਪਣੀ ਕੰਮ ਵਾਲੀ ਥਾਂ 'ਤੇ ਖੁਦ ਭੇਦਭਾਵ ਦਾ ਅਨੁਭਵ ਕਰ ਚੁੱਕੀ ਹੈ। ਜਿਸ ਤੋਂ ਬਾਅਦ ਉਸਨੇ ਖੁਦ ਵਕਾਲਤ ਦੀ ਪੜ੍ਹਾਈ ਕਰ ਕੇ ਫਸਟ ਨੇਸ਼ਨਜ਼ ਦੀਆਂ ਅੋਰਤਾਂ ਅਤੇ ਵੱਖੋ-ਵੱਖ ਸੱਭਿਆਚਾਰਕ ਪਿਛੋਕੜ ਵਾਲੀਆਂ ਔਰਤਾਂ ਲਈ ਮੈਟਰਨੀ ਛੁੱਟੀ ਤੇ ਰੁਜ਼ਗਾਰ ਨਾਲ ਜੁੜੇ ਹੱਕਾਂ ਅਤੇ ਭੇਦਭਾਵ ਖਿਲਾਫ ਕਾਨੂੰਨੀ ਮਹਾਰਤ ਹਾਸਲ ਕੀਤੀ।

Image of Founder and Principal Lawyer of Yarn Legal, Hanina Rind. Credit: Supplied.
ਇਸ ਤੋਂ ਇਲਾਵਾ ਰੁਜ਼ਗਾਰ ਅਤੇ ਕਾਰਜ ਸਥਾਨ ਸੰਬੰਧਾਂ ਲਈ ਫੈਡਰਲ ਮੰਤਰੀ ਮੁਰੈ ਵਾਟ ਨੂੰ ਵੀ ਐਸ ਬੀ ਐਸ ਪੰਜਾਬੀ ਵੱਲੋਂ ਸੰਪਰਕ ਕੀਤਾ ਗਿਆ।
ਜਿਸਦੇ ਜਵਾਬ ਵਿੱਚ ਉਹਨਾਂ ਭੁਗਤਾਨ ਵਾਲੀ ਜਣੇਪਾ ਛੁੱਟੀ ਨੂੰ ਲੈ ਕੇ ਆਪਣੇ ਨਵੇਂ ਚੋਣ ਵਾਅਦੇ ਦਾ ਪ੍ਰੈੱਸ ਰਿਲੀਜ਼ ਸਾਡੇ ਨਾਲ ਸਾਂਝਾ ਕੀਤਾ। ਇਸ ਦੀ ਘੋਸ਼ਣਾ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਦੋ ਦਿਨ ਬਾਅਦ ਕੀਤੀ ਗਈ ਸੀ।

ਇਸ ਘੋਸ਼ਣਾ 'ਤੇ ਰੀਨਾ ਨੇ ਤਸੱਲੀ ਜ਼ਾਹਰ ਕੀਤੀ ਅਤੇ ਕਿਹਾ ਕਿ ਚਾਹੇ ਇਹ ਐਲਾਨ ਦੇਰ ਨਾਲ ਆਇਆ ਹੈ ਪਰ ਇਸ ਨਾਲ ਬਹੁਤ ਚੰਗਾ ਬਦਲਾਅ ਆਵੇਗਾ।
ਉਸਨੇ ਕਿਹਾ ਕਿ ਇਹ ਘੋਸ਼ਣਾ ਉਹਨਾਂ ਦੀ ਪਟੀਸ਼ਨ ਅਤੇ ਉਸ 'ਤੇ ਦਸਤਖ਼ਤ ਕਰਨ ਵਾਲੇ ਹਰ ਇਨਸਾਨ ਦੀ ਜਿੱਤ ਹੈ। ਹਾਲਾਂਕਿ ਉਹਨਾਂ ਇਸ ਗੱਲ 'ਤੇ ਕੁੱਝ ਨਿਰਾਸ਼ਾ ਵੀ ਜ਼ਾਹਰ ਕੀਤੀ ਕਿ ਅਜਿਹੀਆਂ ਕੋਸ਼ਿਸ਼ਾਂ ਪਹਿਲਾਂ ਹੋਣੀਆਂ ਚਾਹੀਦੀਆਂ ਸਨ ਤਾਂ ਜੋ ਉਸਨੂੰ ਇਸ ਤਜ਼ੁਰਬੇ ਵਿੱਚੋਂ ਨਾ ਗੁਜ਼ਰਨਾ ਪੈਂਦਾ।
ਲਿਬਰਲ ਪਾਰਟੀ ਤੋਂ ਸ਼ੈਡੋਅ ਰੁਜ਼ਗਾਰ ਅਤੇ ਕਾਰਜ ਸਥਾਨ ਸੰਬੰਧ ਮੰਤਰੀ ਸੈਨੇਟਰ ਮਾਈਕਲੀਆ ਕੈਸ਼ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਇਹ ਮਾਮਲਾ ਬਹੁਤ ਦੁਖਦਾਈ ਹੈ। ਸਾਡਾ ਦਿਲ ਇਨ੍ਹਾਂ ਮਾਪਿਆਂ ਨਾਲ ਹੈ ਜਿਨ੍ਹਾਂ ਨੇ ਆਪਣਾ ਬੱਚਾ ਗੁਆ ਦਿੱਤਾ।
ਉਹਨਾਂ ਕਿਹਾ "ਡਟਨ ਗੱਠਜੋੜ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਜਿਹੜੇ ਲੋਕ ਭੁਗਤਾਨ ਵਾਲੀ ਜਣੇਪਾ ਛੁੱਟੀ 'ਤੇ ਰਹਿੰਦੇ ਹੋਏ ਬੱਚੇ ਨੂੰ ਗੁਆਉਣ ਦੀ ਤ੍ਰਾਸਦੀ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਦੀ ਛੁੱਟੀ ਰੱਦ ਨਹੀਂ ਕੀਤੀ ਜਾਵੇਗੀ।"
ਹਾਲਾਂਕਿ ਇਸ ਤੋਂ ਪਹਿਲਾਂ 2021 ਵਿੱਚ ਜਦੋਂ ਲੇਬਰ ਪਾਰਟੀ ਵਿਰੋਧੀ ਧਿਰ ਦਾ ਹਿੱਸਾ ਸੀ ਉਦੋਂ ਲੇਬਰ ਵੱਲੋਂ ਅਜਿਹਾ ਹੀ ਇੱਕ ਪੇਸ਼ ਕੀਤਾ ਗਿਆ ਸੀ ਜੋ ਆਪਣੇ ਬੱਚਿਆਂ ਨੂੰ ਗਵਾਉਣ ਵਾਲੇ ਮਾਪਿਆਂ ਲਈ ਬਰਾਬਰ ਭੁਗਤਾਨ ਵਾਲੀ 'ਮੈਟਰਨਿਟੀ ਲੀਵ' ਦੀ ਵਕਾਲਤ ਕਰਦਾ ਸੀ ਪਰ ਇਹ ਕਿਸੇ ਸਿਰੇ ਨਹੀਂ ਲੱਗਿਆ।
ਮ੍ਰਿਤਕ ਬੱਚੇ ਦੇ ਪੈਦਾ ਹੋਣ ਕਾਰਨ ਜਾਂ ਬੱਚੇ ਦੇ ਜਨਮ ਦੇ ਕੁੱਝ ਹਫਤਿਆਂ ਅੰਦਰ ਉਸਦੀ ਮੌਤ ਹੋਣ ਜਾਂ ਗਰਭ ਦਾ ਨੁਕਸਾਨ ਝੱਲਣ ਵਾਲੇ ਮਾਪਿਆਂ ਲਈ ਦੇ ਹੈਲਪਲਾਈਨ ਨੰਬਰ 1300 308 307 'ਤੇ ਸਹਾਇਤਾ ਉਪਲੱਬਧ ਹੈ।
ਇਸ ਤੋਂ ਇਲਾਵਾ ਮਾਨਸਿਕ ਤਣਾਅ ਨਾਲ ਜੂਝ ਰਹੇ ਮਾਪਿਆਂ ਦੀ ਸਹਾਇਤਾ ਲਈ 'ਤੇ ਹੈਲਪਲਾਈਨ 1300 726 306 'ਤੇ ਸੇਵਾ ਉਪਲੱਬਧ ਹੈ।
ਸਰਕਾਰ ਵੱਲੋਂ ਕਈ ਭਾਸ਼ਾਵਾਂ ਵਿੱਚ ਨਵੇਂ ਮਾਪਿਆਂ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਯੋਗ ਮਾਪਿਆਂ ਲਈ ਸਰਕਾਰੀ ਮੈਟਰਨਿਟੀ ਲੀਵ' ਅਤੇ ਬੱਚੇ ਦੇ ਪੈਦਾ ਹੋਣ ਨਾਲ ਜੁੜੇ ਹੋਰ ਭੁਗਤਾਨਾਂ ਬਾਰੇ ਪੂਰੀ ਜਾਣਕਾਰੀ ਦੀ ਵੈਬਸਾਈਟ 'ਤੋਂ ਲਈ ਜਾ ਸਕਦੀ ਹੈ।
*ਇਸ ਮਾਂ ਦਾ ਨਾਂ ਉਸ ਦੀ ਪਹਿਚਾਣ ਲੁਕਾਉਣ ਲਈ ਬਦਲਿਆ ਗਿਆ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।