ਫਾਤਿਮਾ ਅਲ ਅਸਾਦ ਦੋ ਬੱਚਿਆਂ ਦੀ ਮਾਂ ਹੈ ਪਰ ਉਸਦਾ ਪਾਲਣ-ਪੋਸ਼ਣ ਦਾ ਇਹ ਸਫਰ ਆਸਾਨ ਨਹੀਂ ਸੀ।
ਉਹ ਆਪਣੇ ਦੋ ਬੱਚੇ ਗਵਾ ਚੁੱਕੀ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਇਹ ਸਮਝਣ ਵਿੱਚ ਹੀ ਬਹੁਤ ਸਾਰਾ ਸਮਾਂ ਲੱਗ ਗਿਆ ਕਿ ਅਸਲ ਵਿੱਚ ਉਸ ਨਾਲ ਹੋਇਆ ਕੀ ਹੈ।
ਫਾਤਿਮਾ ਕਹਿੰਦੀ ਹੈ ਕਿ ਉਸਦੇ ਮੁਤਾਬਕ ਬਹੁਤੇ ਲੋਕਾਂ ਨੂੰ ਇਹੀ ਲੱਗਦਾ ਹੈ ਕਿ ਉਹ ਮਦਦ ਲਈ ਬੋਲ ਹੀ ਨਹੀਂ ਸਕਦੇ।
ਗਿਜੇਟ ਫਾਊਂਡੇਸ਼ਨ ਆਸਟ੍ਰੇਲੀਆ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਹਰ ਰੋਜ਼ ਛੇ ਬੱਚੇ ਮਰ ਜਾਂਦੇ ਹਨ, ਦੋ ਬੱਚੇ ਨਵਜੰਮੇ ਸਮੇਂ ਦੌਰਾਨ ਮਰ ਜਾਂਦੇ ਹਨ... ਅਤੇ ਹਰ ਪੰਜ ਮਿੰਟ ਵਿੱਚ ਕਿਸੇ ਦਾ ਗਰਭਪਾਤ ਹੁੰਦਾ ਹੈ।
ਗਿਜੇਟ ਫਾਊਂਡੇਸ਼ਨ ਆਸਟ੍ਰੇਲੀਆ ਤੋਂ ਡਾਕਟਰ ਐਰਿਨ ਸੀਟੋ ਦਾ ਕਹਿਣਾ ਹੈ ਕਿ ਇਸ ਨਾਲ ਮਾਨਸਿਕ ਸਿਹਤ 'ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਇਹ ਸਾਰੀਆਂ ਸਮੱਸਿਆਵਾਂ ਇਸ ਗੱਲ ਨੂੰ ਉਜਾਗਰ ਕਰਦੀਆਂ ਹਨ ਕਿ ਸਹਾਇਤਾ ਦਾ ਕੀ ਮਹੱਤਵ ਹੈ। ਫਾਤਿਮਾ ਵਿਅਕਤੀਗਤ ਸੋਗ ਸਹਾਇਤਾ ਨੂੰ ਜੀਵਨ-ਰੱਖਿਅਕ ਦੱਸਦੀ ਹੈ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।