ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਲਈ ਮੁਫਤ ਸੇਵਾਵਾਂ ਉਪਲਬਧ ਹਨ

mental health

An alone young man Source: Pexels

ਬੇਸ਼ਕ, ਕਈ ਭਾਈਚਾਰਿਆਂ ਵਿੱਚ, ਮਾਨਸਿਕ ਸਿਹਤ ਨਾਲ ਜੁੜੀਆਂ ਸੇਵਾਵਾਂ ਨੂੰ ਬਹੁਤ ਹੀ ਝਿਜਕ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਪਰ ਫੇਰ ਵੀ ਜਰੂਰੀ ਹੈ ਕਿ ਇਹ ਸੇਵਾਵਾਂ ਉਪਲਬਧ ਹੋਣ, ਅਤੇ ਉਹ ਵੀ ਬਿਲਕੁਲ ਮੁਫਤ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ।


ਕਿਸੇ ਨਵੇਂ ਦੇਸ਼ ਵਿੱਚ ਆਪਣੇ ਆਪ ਨੂੰ ਸਥਾਪਤ ਕਰਨਾ ਬਹੁਤ ਚੁਣੌਤੀਆਂ ਭਰਿਆ ਹੁੰਦਾ ਹੈ। ਉਚਿਤ ਰਿਹਾਇਸ਼ ਦੇ ਬੰਦੋਬਸਤ ਤੋਂ ਲੈ ਕਿ ਪੜਾਈ ਦੇ ਨਾਲ ਨਾਲ ਨੌਕਰੀ ਪ੍ਰਾਪਤ ਕਰਨਾ ਆਦਿ, ਬਹੁਤ ਹੀ ਤਣਾਅ ਭਰਿਆ ਸਾਬਤ ਹੁੰਦਾ ਹੈ ਅਤੇ ਇਸ ਨਾਲ ਮਾਨਸਿਕ ਸਿਹਤ ਵੀ ਸਹਿਜੇ ਹੀ ਪ੍ਰਭਾਵਤ ਹੁੰਦੀ ਹੈ। ਮਾਨਸਿਕ ਸਿਹਤ ਵਾਸਤੇ ਮਦਦ ਆਸਟ੍ਰੇਲੀਆ ਵਿੱਚ ਕਿਥੋਂ ਤੇ ਕਿਸ ਤਰਾਂ ਪ੍ਰਾਪਤ ਹੋ ਸਕਦੀ ਹੈ, ਬਾਰੇ ਪੇਸ਼ ਹੈ ਇਹ ਲਾਹੇਵੰਦ ਜਾਣਕਾਰੀ।
man_depressed.jpg?itok=Nil_uySJ&mtime=1538384453
ਹਰ ਸਾਲ ਪੰਜਾਂ ਵਿੱਚੋਂ ਇੱਕ ਆਸਟ੍ਰੇਲੀਅਨ ਨੂੰ ਮਾਨਸਿਕ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰੂਥ ਦਾਸ, ਮੈਂਟਲ ਹੈਲਥ ਆਸਟ੍ਰੇਲੀਆ ਵਾਸਤੇ ਕੰਮ ਕਰਦੀ ਹੈ ਅਤੇ ਦਸਦੀ ਹੈ ਕਿ ਕਿਸ ਤਰਾਂ ਨਾਲ ਮਾਨਸਿਕ ਸਿਹਤ ਵਾਲੇ ਮਸਲੇ ਪੈਦਾ ਹੁੰਦੇ ਹਨ ਅਤੇ ਇਹ ਸਾਬਤ ਹੁੰਦੇ ਹਨ ਬਾਕੀ ਦੇ ਹੋਰ ਵੀ ਕਈ ਸਾਰੇ ਅਹਿਮ ਸਿਹਤ ਮਸਲਿਆਂ ਦੇ।

ਇਸੇ ਤਰਾਂ ਬਿਓਂਡ-ਬਲੂ ਨਾਮਕ ਮਾਨਸਿਕ ਸਿਹਤ ਦੇ ਮਸਲਿਆਂ ਵਾਸਤੇ ਕੰਮ ਕਰਨ ਵਾਲੀ ਸੰਸਥਾ ਵਿੱਚ ਕਮਿਊਨਿਟੀ ਸੁਪੋਰਟ ਸਰਵਿਸਸ ਦੀ ਮੁਖੀ ਹੈ ਬਰਾਨਵਿਨ ਹਾਲ। ਉਹ ਵੀ ਇਹ ਮੰਨਦੀ ਹੈ ਕਿ ਨਵੇਂ ਸਭਿਆਚਾਰ ਵਿੱਚ ਆ ਕੇ ਆਪਣੇ ਆਪ ਨੂੰ ਢਾਲਣਾ, ਮਾਨਸਿਕ ਸਿਹਤ ਉੱਤੇ ਅਸਰ ਪਾ ਸਕਦਾ ਹੈ।

ਅਤੇ ਖਾਸ ਕਰਕੇ ਆਸਟ੍ਰੇਲੀਆ ਵਿੱਚ ਨਵੇਂ ਆਏ ਪ੍ਰਵਾਸੀਆਂ ਲਈ ਤਾਂ ਕੋਈ ਠੋਸ ਸੂਪੋਰਟ ਸਿਸਟਮ ਵੀ ਉਪਲਬਧ ਨਹੀਂ ਹੁੰਦਾ।
gp.jpg?itok=2TXzlMZ-&mtime=1538384547
ਬੇਸ਼ਕ, ਕਈ ਭਾਈਚਾਰਿਆਂ ਵਿੱਚ, ਮਾਨਸਿਕ ਸਿਹਤ ਨਾਲ ਜੁੜੀਆਂ ਸੇਵਾਵਾਂ ਨੂੰ ਬਹੁਤ ਹੀ ਝਿਜਕ ਨਾਲ ਇਸਤੇਮਾਲ ਕੀਤਾ ਜਾਂਦਾ ਹੈ, ਪਰ ਫੇਰ ਵੀ ਜਰੂਰੀ ਹੈ ਕਿ ਇਹ ਸੇਵਾਵਾਂ ਉਪਲਬਧ ਹੋਣ, ਅਤੇ ਉਹ ਵੀ ਬਿਲਕੁਲ ਮੁਫਤ ਅਤੇ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ। ਰੂਥ ਦਾਸ ਸਲਾਹ ਦਿੰਦੀ ਹੈ ਕਿ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਆਪਣੇ ਜੀ ਪੀ ਕੋਲ ਜਾਣਾ।

ਇਸ ਗਲ ਤੇ ਵੀ ਬਹੁਤ ਜਿਆਦਾ ਨਿਰਭਰ ਹੁੰਦਾ ਹੈ ਕਿ ਤੁਸੀਂ ਆਸਟ੍ਰੇਲੀਆ ਦੇ ਕਿਸ ਖਿੱਤੇ ਵਿੱਚ ਰਹਿ ਰਹੇ ਹੋ ਅਤੇ ਉਸ ਜਗਾ ਤੇ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਲੋਗ ਹੀ ਤੁਹਾਡੀ ਸਥਿਤੀ ਨੂੰ ਚੰਗੀ ਤਰਾਂ ਨਾਲ ਸਮਝ ਸਕਣ ਅਤੇ ਲੋੜੀਂਦੀ ਮਦਦ ਵੀ ਪ੍ਰਦਾਨ ਕਰਨ ਦੇ ਯੋਗ ਹੋਣ।

The beyondblue website has .
man-1868730_1280.jpg?itok=RfbMtsYO&mtime=1538384687
ਅਗਰ ਤੁਸੀਂ ਆਪਣੀ ਮਾਨਸਿਕ ਸਥਿਤੀ ਬਾਰੇ ਤੁਰੰਤ ਹੀ ਕਿਸੇ ਨਾਲ ਗਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਬਿਓਂਡ-ਬਲੂ ਨਾਮੀ ਸੰਸਥਾ ਨੂੰ 1300 22 46 36 ਉੱਤੇ ਮੁਫਤ ਫੋਨ ਕਰ ਸਕਦੇ ਹੋ। ਜਾਂ ਤੁਸੀਂ ਲਾਈਫਲਾਈਨ ਨਾਲ ਵੀ 13 11 14 ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰਾਂ ਇਹਨਾਂ ਸੰਸਥਾਵਾਂ ਦੀ ਆਨ-ਲਾਈਨ ਸੇਵਾ ਉਤੇ ਵੀ ਤੁਸੀਂ ਸਾਰਾ ਸਮਾਂ ਹੀ ਕਿਸੇ ਮਾਹਰ ਨਾਲ ਚੈਟ ਆਦਿ ਕਰ ਸਕਦੇ ਹੋ। ਬਿਓਂਡ-ਬਲੂ ਸੰਸਥਾ ਦੀ ਬਰਾਨਵਿਨ ਹਾਲ ਆਖਦੀ ਹੈ ਕਿ ਤੁਸੀਂ ਆਪਣੀ ਨਿਜੀ ਸਥਿਤੀ ਬਾਰੇ ਜਾਂ ਫੇਰ ਕਿਸੇ ਹੋਰ ਦੀ ਮਦਦ ਕਰਨ ਵਾਸਤੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ।

ਲ਼ਾਈਫਲਾਈਨ ਦੀ ਰਿਸਰਚ ਅਤੇ ਸਟਰੇਟਿਜੀ ਵਿਭਾਗ ਦੇ ਡਾਇਰੈਕਟਰ ਹਨ ਐਲਨ ਵੁਡਵਾਰਡ। ਉਹ ਦਸਦੇ ਹਨ ਕਿ ਲਾਈਫਲਾਈਨ ਨੂੰ ਜਿਹੜੇ ਲੋਕਾਂ ਵਲੋਂ ਮਦਦ ਲਈ ਫੋਨ ਕੀਤੇ ਜਾਂਦੇ ਹਨ ਉਹਨਾਂ ਵਿੱਚ ਦੱਸਾਂ ਵਿੱਚ ਇੱਕ ਵਿਅਕਤੀ ਦੀ ਮੁਢਲੀ ਭਾਸ਼ਾ ਅੰਗਰੇਜੀ ਨਹੀਂ ਹੁੰਦੀ ਹੈ। ਇਸ ਲਈ ਜਰੂਰੀ ਹੈ ਕਿ ਅਗਰ ਉਹਨਾ ਨੂੰ ਆਪਣੀ ਮੂਲ ਭਾਸ਼ਾ ਵਿੱਚ ਮਦਦ ਚਾਹੀਦੀ ਹੈ ਤਾਂ ਉਹ ਪਹਿਲਾਂ ਟਰਾਂਸਲੇਟਿੰਗ ਅਤੇ ਇੰਟਰਪਰੇਟਿੰਗ ਸਰਵਿਸ ਨੂੰ ਫੋਨ ਕਰ ਲਿਆ ਕਰਨ।

ਵੁੱਡਵਾਰਡ ਆਖਦੀ ਹੈ ਕਿ ਇਹ ਜਿਆਦਾ ਮਾਇਨੇ ਨਹੀਂ ਰਖਦਾ ਕਿ ਤੁਸੀਂ ਕਿਸ ਪ੍ਰਕਾਰ ਨਾਲ ਮਦਦ ਮੰਗਦੇ ਹੋ ਬਲਿਕ ਇਹ ਜਿਆਦਾ ਮਾਇਨੇ ਰਖਦਾ ਹੈ ਕਿ ਤੁਸੀਂ ਮਦਦ ਮੰਗਣ ਲਈ ਬੇਝਿਕ ਹੋ ਕਿ ਅੱਗੇ ਜਰੂਰ ਆਵੋ।

ਅਗਰ ਤੁਹਾਨੂੰ ਕਿਸੇ ਮਾਨਸਿਕ ਮਸਲੇ ਲਈ ਮਦਦ ਚਾਹੀਦੀ ਹੈ ਤਾਂ ਤੁਸੀਂ ਪਹਿਲੀ ਫੁਰਸਤ ਵਿੱਚ ਹੀ ਆਪਣੇ ਜੀਪੀ ਨਾਲ ਮੁਲਾਕਾਤ ਕਰੋ ਜਾਂ ਫੇਰ ਬਿਓਂਡ-ਬਲੂ ਸੰਸਥਾ ਨੂੰ 1300 22 46 36 ਉੱਤੇ ਜਾਂ ਲਾਈਫਲਾਈਨ ਨੂੰ 13 11 14 ਉੱਤੇ ਤੁਰੰਤ ਹੀ ਫੋਨ ਕਰੋ।

ਜਿਕਰਯੋਗ ਹੈ ਕਿ, ਐਸ ਬੀ ਐਸ ਵਲੋਂ ਦੋ ਭਾਗਾਂ ਵਿੱਚ ਨਸ਼ਰ ਕੀਤੀ ਜਾਣ ਵਾਲੀ ਇੱਕ ਨਵੀ ਡਾਕੂਮੈਂਟਰੀ ‘ਹਾਊ ਮੈਡ ਆਰ ਯੂ?’ ਮਿਤੀ 11 ਅਕਤੂਬਰ ਨੂੰ 8.30 ਸ਼ਾਮ ਤੋਂ ਐਸ ਬੀ ਐਸ ਅਤੇ ਐਸ ਬੀ ਐਸ ਆਨ ਡਿਮਾਂਡ ਤੇ ਦੋ ਭਾਗਾਂ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਮਾਨਸਿਕ ਸਿਹਤ ਦੇ ਮਸਲਿਆਂ ਨੂੰ ਇੱਕ ਬਹੁਤ ਹੀ ਨਿਵੇਕਲੇ ਅਤੇ ਰੋਚਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਜਰੂਰ ਲਾਭ ਉਠਾਇਓ ।

You can also call a free helpline like at 1300 22 4636 or at 13 11 14. If you need an interpreter, call the Translating and Interpreting Service first at 13 14 50.

Share