Key Points
- ਜਨਮ ਤੋਂ ਬਾਅਦ ਦਾ ਡਿਪਰੈਸ਼ਨ 'ਬੇਬੀ ਬਲੂਜ਼' ਨਾਲੋਂ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਵਧੇਰੇ ਗੰਭੀਰ ਲੱਛਣ ਪੇਸ਼ ਕਰ ਸਕਦਾ ਹੈ।
- 5 ਵਿੱਚੋਂ 1 ਨਵੀਆਂ ਮਾਂਵਾਂ ਅਤੇ 10 ਵਿੱਚੋਂ 1 ਨਵੇਂ ਪਿਤਾ ਜਨਮ ਤੋਂ ਬਾਅਦ ਦੇ ਡਿਪਰੈਸ਼ਨ ਤੋਂ ਪ੍ਰਭਾਵਿਤ ਹੁੰਦੇ ਹਨ।
- ਇਲਾਜ ਵਿੱਚ ਮਨੋਵਿਗਿਆਨਕ ਥੈਰੇਪੀ ਜਾਂ ਐਂਟੀ ਡਿਪ੍ਰੈਸੈਂਟ ਦਵਾਈਆਂ ਸ਼ਾਮਲ ਹੋ ਸਕਦੀਆਂ ਹਨ, ਅਤੇ ਇੱਕ ਸਹਾਇਕ ਵਾਤਾਵਰਣ ਨਵੇਂ ਮਾਪਿਆਂ ਦੀ ਮਦਦ ਕਰ ਸਕਦਾ ਹੈ ਜਿਸਦੀ ਉਹਨਾਂ ਨੂੰ ਠੀਕ ਹੋਣ ਲਈ ਲੋੜ ਹੈ।
ਨਵੀਆਂ ਬਣੀਆਂ ਮਾਵਾਂ ਬੱਚੇ ਦੇ ਜਨਮ ਦੇ ਸ਼ੁਰੂਆਤੀ ਦਿਨਾਂ ਵਿੱਚ ‘ਬੇਬੀ ਬਲੂਜ਼’ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੀਆਂ ਹਨ।
ਇਹ ਭਾਵਨਾਵਾਂ ਆਮ ਤੌਰ ‘ਤੇ ਹਾਰਮੋਨਲ ਤਬਦੀਲੀਆਂ ਕਾਰਨ ਹੁੰਦੀਆਂ ਹਨ ਅਤੇ ਇਸ ਦੇ ਲੱਛਣਾਂ ਵਿੱਚ ਮਨੋਦਸ਼ਾ, ਚਿੰਤਾ, ਹੰਝੂ ਆਉਣਾ ਅਤੇ ਸੌਣ ਵਿੱਚ ਮੁਸ਼ਕਲ ਸ਼ਾਮਲ ਹੋ ਸਕਦੀ ਹੈ। ਹਾਲਾਂਕਿ ਇਹ ਚੁਣੌਤੀਪੂਰਣ ਭਾਵਨਾਵਾਂ ਜ਼ਿਆਦਾਤਰ ਬਿਨਾਂ ਡਾਕਟਰੀ ਇਲਾਜ ਦੀ ਲੋੜ ਤੋਂ ਜਲਦੀ ਹੀ ਠੀਕ ਹੋ ਜਾਂਦੀਆਂ ਹਨ।
ਪਰ ਜੇਕਰ ਤੁਹਾਡੇ ਲੱਛਣ ਜਾਰੀ ਰਹਿੰਦੇ ਹਨ ਜਾਂ ਤੁਹਾਡੇ ਅਤੇ ਤੁਹਾਡੇ ਨਵੇਂ ਜੰਮੇ ਬੱਚੇ ਨਾਲ ਜੁੜੇ ਆਮ ਕੰਮ ਕਰਨ ਦੀ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਇਹ ਪੋਸਟਨੈਟਲ ਡਿਪਰੈਸ਼ਨ ਹੋ ਸਕਦਾ ਹੈ।
ਜੁਲੀ ਬੋਰਨਿਨਕੋਫ ਇੱਕ ਕਲੀਨਿਕਲ ਮਨੋਵਿਗਿਆਨੀ ਹੈ ਅਤੇ ਦੀ ਸੀ.ਈ.ਓ ਹੈ।
ਉਹਨਾਂ ਦਾ ਕਹਿਣਾ ਹੈ ਕਿ ਪੇਰੀਨੈਟਲ ਡਿਪਰੈਸ਼ਨ ਬੱਚੇ ਦੇ ਜਨਮ ਤੋਂ ਪਹਿਲਾਂ ਜਾਂ ਬੱਚੇ ਦੇ ਜਨਮ ਤੋਂ ਬਾਅਦ ਹੋ ਸਕਦਾ ਹੈ।
ਇਸਦੇ ਲੱਛਣ ਆਮ ਤੌਰ ‘ਤੇ ਉਮਰ ਦੇ ਕਿਸੇ ਵੀ ਪੜਾਅ ‘ਤੇ ਡਿਪਰੈਸ਼ਨ ਦਾ ਸਾਹਮਣਾ ਕਰ ਰਹੇ ਵਿਅਕਤੀ ਦੇ ਲੱਛਣਾਂ ਵਰਗੇ ਹੀ ਹੁੰਦੇ ਹਨ।

People who have experienced depression before are more likely to develop perinatal depression, Ms Borninkhof explains. Presenting with both anxiety and depression together is also common. Credit: SDI Productions/Getty Images
“ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਲੋਕਾਂ ਦਾ ਪਰਿਵਾਰਕ ਇਤਿਹਾਸ ਹੈ ਉਨ੍ਹਾਂ ਨੂੰ ਵੱਧ ਜੋਖਮ ਹੋ ਸਕਦਾ ਹੈ। ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਦੌਰਾਨ ਮਹੱਤਵਪੂਰਨ ਸਦਮੇ ਦਾ ਅਨੁਭਵ ਕੀਤਾ ਹੈ, ਉਹਨਾਂ ਨੂੰ ਵੀ ਇਸ ਸਮੇਂ ਉਦਾਸੀ ਜਾਂ ਚਿੰਤਾ ਦਾ ਅਨੁਭਵ ਕਰਨ ਦੀ ਸੰਭਾਵਨਾ ਹੈ।"
ਤਿੰਨ ਸਾਲਾ ਅਜ਼ਾਈ ਦੀ ਮਾਂ ਸਾਰਾਹ ਬਾਰੀ ਲਈ, ਗਰਭ ਅਵਸਥਾ ਇੱਕ ਯਾਤਰਾ ਦੀ ਤਿਆਰੀ ਕਰਨ ਵਰਗੇ ਉਤਸ਼ਾਹ ਵਾਲੀ ਭਾਵਨਾ ਨਾਲ ਭਰੀ ਹੋਈ ਸੀ।
ਪਰ ਉਹ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਸਦੀ ਇਹ ਤਿਆਰੀ ਦੇ ਉਤਸ਼ਾਹ ਦੀ ਭਾਵਨਾ ਉਸਦੇ ਪੁੱਤਰ ਦੇ ਜਨਮ ਲੈਂਦਿਆਂ ਹੀ ਬੇਬੀ ਬਲੂਜ਼ ਵਿੱਚ ਬਦਲ ਗਈ ਅਤੇ ਕਈ ਹਫ਼ਤਿਆਂ ਤੱਕ ਉਸ ਲਈ ਇਹ ਚੁਣੌਤੀਪੂਰਣ ਭਾਵਨਾ ਕਾਇਮ ਰਹੀ।
ਜਦੋਂ ਉਸਨੇ ਆਪਣੇ ਜਨਰਲ ਪਰੈਕਟੀਸ਼ਨਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸਨੂੰ 'ਪੇਰੀਨੈਟਲ ਡਿਪਰੈਸ਼ਨ ਦੇ 'ਕਲਾਸਿਕ ਕੇਸ' ਵਜੋਂ ਡਾਈਗਨੋਜ਼ ਕੀਤਾ ਗਿਆ।
ਸਾਰਾਹ ਦਾ ਜਨਮ ਬੰਗਲਾਦੇਸ਼ ਵਿੱਚ ਹੋਇਆ ਸੀ ਅਤੇ ਉਹ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਉਸਦੇ ਮਾਮਲੇ ਵਿੱਚ ਉਸਦੇ ਆਸਟ੍ਰੇਲੀਆ ਤੋਂ ਬਾਹਰ ਰਹਿੰਦੇ ਪਿਤਾ ਨੇ ਉਸਨੂੰ ਮਦਦ ਲੱਭਣ ਲਈ ਪ੍ਰੇਰਿਤ ਕੀਤਾ ਸੀ ਅਤੇ ਉਸਦੇ ਮਾਂ-ਬਾਪ ਉਸਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਸਮਝ ਰਹੇ ਸਨ। ਪਰ ਉਸਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਅਜੇ ਵੀ ਪੇਰੀਨੈਟਲ ਡਿਪਰੈਸ਼ਨ ਨੂੰ ਲੈ ਕੇ ਕਈ ਗਲ਼ਤ ਧਾਰਨਾਵਾਂ ਹਨ ਅਤੇ ਇਹ ਕਿਸੇ ਖਾਸ ਨਸਲ ਜਾਂ ਸੱਭਿਆਚਾਰ ਤੱਕ ਸੀਮਿਤ ਨਹੀਂ ਹਨ।

Regardless of ethnicity or culture, reaching out for help during perinatal depression can be hard for some people. Credit: FatCamera/Getty Images
ਉਸਦਾ ਕਹਿਣਾ ਹੈ ਕਿ ਪੇਰੀਨੈਟਲ ਡਿਪਰੈਸ਼ਨ ਨਾਲ ਜੁੜੀਆਂ ਆਮ ਧਾਰਨਾਵਾਂ ਵਿੱਚੋਂ ਇੱਕ ਇਹ ਹੈ ਕਿ ਇਹ ਸਿਰਫ ਔਰਤਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ।

“Everyone's experience is different. And it doesn't matter whether you're a father or a mother. Perinatal depression impacts both,” says Dr Barnfield. Source: Moment RF / Vera Vita/Getty Images
ਡਾ. ਬਰਨਫੀਲਡ ਮੁਤਾਬਕ ਜੋੜਿਆਂ ਨੂੰ ਆਪਸ ਵਿੱਚ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਕੋਈ ਇੱਕ ਸਾਥੀ ਹੀ ਉਦਾਸੀ ਮਹਿਸੂਸ ਕਰ ਰਿਹਾ ਹੋਵੇ।
ਪੋਸਟਨੈਟਲ ਡਿਪਰੈਸ਼ਨ ਦਾ ਇਲਾਜ ਸੰਭਵ ਹੈ। ਤੁਹਾਡਾ ਡਾਕਟਰ ਤੁਹਾਨੂੰ ਦੇਖ ਕੇ ਲੋੜ ਦੇ ਹਿਸਾਬ ਨਾਲ ਢੁੱਕਵੇਂ ਇਲਾਜ ਦੀ ਸਿਫਾਰਸ਼ ਕਰੇਗਾ।
ਆਪਣੇ ਤਜ਼ੁਰਬੇ ਤੋਂ ਗੱਲ ਕਰਦਿਆਂ ਸਾਰਾਹ ਕਹਿੰਦੀ ਹੈ ਕਿ ਹਰ ਮਾਂ ਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਹਨ੍ਹੇਰੀ ਸੁਰੰਗ ਦੇ ਖਤਮ ਤੋਂ ਬਾਅਦ ਰੋਸ਼ਨੀ ਵੀ ਆਉਂਦੀ ਹੈ।
ਉਸਦੇ ਇਲਾਜ ਵਿੱਚ ਐਂਟੀ ਡਿਪਰੈਸ਼ਨ ਦਵਾਈ ਸ਼ਾਮਲ ਸੀ। ਆਪਣੀ ਰਿਕਵਰੀ ਪ੍ਰਕਿਰਿਆ ਦੇ ਬਾਰੇ ਗੱਲ ਕਰਦਿਆਂ ਉਸਨੇ ਉਸ ਪਲ ਦਾ ਜ਼ਿਕਰ ਕੀਤਾ ਜਦੋਂ ਇਲਾਜ ਕਾਰਨ ਉਸਦੇ ਮੂਡ ਵਿੱਚ ਵੱਡਾ ਸੁਧਾਰ ਆਇਆ।

silhouette asian new parents couple are having conflict and argument nearby windows at home while woman holding their baby Credit: PonyWang/Getty Images
ਸ਼੍ਰੀਮਤੀ ਬੋਰਨਿਨਕੋਫ ਵੀ ਇਸ ਨਾਲ ਸਹਿਮਤ ਹੈ।
ਉਹ ਕਹਿੰਦੇ ਹਨ ਕਿ ਆਪਣੀ ਹੈਲਪਲਾਈਨ ‘ਤੇ ਕਾਲ ਕਰਨ ਵਾਲਿਆਂ ਨੂੰ ਉਹ ਇਹੀ ਸਲਾਹ ਦਿੰਦੇ ਹਨ ਕਿ ਪੇਰੀਨੈਟਲ ਡਿਪਰੈਸ਼ਨ ਹੋਣ ਦੀ ਸੰਭਾਵਨਾ ‘ਤੇ ਹੀ ਕੰਮ ਕਰਨ ਬਾਰੇ ਸੋਚਣਾ ਉਹਨਾਂ ਹੀ ਜ਼ਰੂਰੀ ਹੈ ਜਿੰਨ੍ਹਾਂ ਕਿ ਡਿਪਰੈਸ਼ਨ ਹੋਣ ‘ਤੇ ਮਦਦ ਲੱਭਣੀ ਜ਼ਰੂਰੀ ਹੈ।
Reach out for help when needed:
- For help with perinatal anxiety and depression, call PANDA (Perinatal Anxiety & Depression Australia) on 1300 726 306 or visit for resources translated into 40 languages.
- For information and free individual psychological counselling sessions (a maximum of 10 sessions) for expectant and new parents, delivered face-to-face from various locations in NSW, QLD and VIC, or telehealth sessions, visit the .
- For LGBTIQ+ support with mental health, contact QLife on 1800 184 527 or visit .
- For 24/7 crisis support, call on 13 11 14.
- For telephone and online counselling services specific to men, call Mensline on 1300 78 99 78 or visit