ਫੈਸ਼ਨ ਉਦਯੋਗ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ।
ਆਸਟ੍ਰੇਲੀਅਨ ਫੈਸ਼ਨ ਕੌਂਸਲ ਦੀ ਰਿਪੋਰਟ ਹੈ ਕਿ ਅਸੀਂ ਹਰ ਸਾਲ ਔਸਤਨ 56 ਨਵੇਂ ਕੱਪੜੇ ਖਰੀਦਦੇ ਹਾਂ।
ਫਾਸਟ ਫੈਸ਼ਨ, ਉਹ ਸਸਤੇ ਅਤੇ ਡਿਸਪੋਸੇਬਲ ਕੱਪੜੇ ਹਨ ਜੋ ਨਵੇਂ ਰੁਝਾਨਾਂ ਨੂੰ ਜਾਰੀ ਰੱਖਣ ਲਈ ਪੁੰਜ-ਮਾਰਕੀਟ ਦੇ ਰਿਟੇਲਰਾਂ ਦੁਆਰਾ ਤੇਜ਼ੀ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਗਾਹਕਾਂ ਨੂੰ ਨਵੀਂ ਦਿੱਖ ਲਈ ਨਿਯਮਿਤ ਤੌਰ 'ਤੇ ਖਰੀਦਦਾਰੀ ਕਰਨ ਲਈ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਜਾਂਦੇ ਹਨ - ਜਿਸਦਾ ਮਤਲਬ ਹੈ ਕਿ ਅਸੀਂ ਹੋਰ ਕੱਪੜੇ ਖਰੀਦਦੇ ਹਾਂ ਕਿਉਂਕਿ ਉਹ ਜਲਦੀ ਖਰਾਬ ਹੋ ਜਾਂਦੇ ਹਨ।
ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਕੱਪੜਿਆਂ ਦਾ ਜ਼ਿੰਮੇਵਾਰ ਤਰੀਕੇ ਨਾਲ ਨਿਪਟਾਰਾ ਕਰੀਏ। ਇਸਦਾ ਮਤਲਬ ਹੈ ਕਿ ਇਸਨੂੰ ਲੈਂਡਫਿਲ ਤੋਂ ਬਾਹਰ ਰੱਖਣਾ ਅਤੇ ਇਸਦੀ ਬਜਾਏ, ਉਨ੍ਹਾਂ ਦੀ ਦੁਬਾਰਾ ਵਰਤੋਂ ਕਰਨ ਜਾਂ ਰੀਸਾਈਕਲ ਕਰਨ ਦਾ ਪ੍ਰਬੰਧ ਕਰਨਾ।
ਪਰ ਪਲੈਨੇਟ ਆਰਕ ਦੀ ਸੀਈਓ ਰਬੈਕਾ ਗਿਲਿੰਗ ਦਾ ਕਹਿਣਾ ਹੈ ਕਿ ਇਸਦਾ ਸਾਰਥਕ ਹੱਲ ਤੁਹਾਡਾ ਰੀਸਾਈਕਲਿੰਗ ਬਿਨ ਨਹੀਂ ਹੈ।

Source: Moment RF / Andrew Merry/Getty Images
ਤੁਸੀਂ ਇੱਕ ਔਨਲਾਈਨ ਕਲੈਕਸ਼ਨ ਸੇਵਾ ਬੁੱਕ ਕਰ ਸਕਦੇ ਹੋ। ਕੋਈ ਕਾਰੋਬਾਰ ਇੱਕ ਫ਼ੀਸ ਬਦਲੇ ਤੁਹਾਡੇ ਅਣਚਾਹੇ ਕੱਪੜਿਆਂ ਨੂੰ ਲੈ ਜਾਵੇਗਾ ਅਤੇ ਉਨ੍ਹਾਂ ਨੂੰ ਰੀਸਾਈਕਲ ਕਰਨ ਜਾਂ ਮੁੜ ਵਰਤੋਂ ਵਿੱਚ ਲਿਆਉਣ ਦਾ ਪ੍ਰਬੰਧ ਕਰੇਗਾ।
ਵਿਚਾਰ ਕਰਨ ਯੋਗ ਇੱਕ ਹੋਰ ਵਿਕਲਪ, ਚੈਰਿਟੀ ਲਈ ਅਣਚਾਹੇ ਕੱਪੜੇ ਦਾਨ ਕਰਨਾ ਹੈ। ਤੁਹਾਡੇ ਕੱਪੜੇ ਕਿਸੇ ਚੈਰਿਟੀ ਦੁਕਾਨ ਨੂੰ ਦੇਣ ਦੀ ਕੋਈ ਕੀਮਤ ਨਹੀਂ ਹੈ ਜਿਸ ਨੂੰ ਕਿ 'ਓਪ ਸ਼ਾਪ' ਵੀ ਕਿਹਾ ਜਾਂਦਾ ਹੈ - ਜਾਂ ਤੁਸੀਂ ਉਹਨਾਂ ਨੂੰ ਤੁਹਾਡੇ ਸਬਰਬ ਵਿੱਚ ਲੱਗੇ ਵਿੱਚ ਚੈਰਿਟੀ ਬਿਨ ਵਿੱਚ ਵੀ ਰੱਖ ਸਕਦੇ ਹੋ।
ਪੂਰੇ ਆਸਟ੍ਰੇਲੀਆ ਵਿੱਚ 'ਓਪ ਸ਼ਾਪ' ਦਾਨ ਕੀਤੇ ਕੱਪੜੇ ਵੇਚ ਕੇ ਲੋੜਵੰਦਾਂ ਲਈ ਲਗਭਗ ਇੱਕ ਬਿਲੀਅਨ ਡਾਲਰ ਦੀ ਆਮਦਨ ਪੈਦਾ ਕਰਦੀਆਂ ਹਨ।
ਓਮਰ ਸੋਕਰ ਚੈਰੀਟੇਬਲ ਰੀਸਾਈਕਲਿੰਗ ਆਸਟ੍ਰੇਲੀਆ ਦਾ ਸੀ.ਈ.ਓ. ਹੈ।
ਉਹ ਕਿਸੇ ਚੈਰਿਟੀ ਸ਼ਾਪ ਜਾਂ ਕੱਪੜਿਆਂ ਦੇ ਬਿਨ ਵਿੱਚ ਭੇਜਣਯੋਗ ਕੱਪੜੇ ਨਿਰਧਾਰਿਤ ਕਰਨ ਲਈ ਇੱਕ ਸਧਾਰਨ ਟੈਸਟ ਕਰਨ ਦੀ ਪੇਸ਼ਕਸ਼ ਕਰਦਾ ਹੈ।

Workers sorting out clothing at the St Vincent de Paul Society, a major charity recycling clothes, in Sydney. Source: AFP / PETER PARKS/AFP via Getty Images
ਜੇਕਰ ਤੁਹਾਡੇ ਅਣਚਾਹੇ ਕੱਪੜੇ ਦਾਨ ਲਈ ਫ੍ਰੈਂਡ-ਟੈਸਟ ਪਾਸ ਨਹੀਂ ਕਰਦੇ ਹਨ, ਤਾਂ ਅਗਲਾ ਵਿਕਲਪ ਇਸਨੂੰ ਰੀਸਾਈਕਲਿੰਗ ਲਈ ਛੱਡਣਾ ਹੈ।
ਕੁਝ ਪ੍ਰਮੁੱਖ ਕਪੜਿਆਂ ਦੇ ਰਿਟੇਲਰ ਤੁਹਾਡੇ ਅਣਚਾਹੇ ਕੱਪੜਿਆਂ ਲਈ ਰੀਸਾਈਕਲਿੰਗ ਪ੍ਰੋਗਰਾਮ ਵੀ ਚਲਾਉਂਦੇ ਹਨ। ਕੁਝ ਤਾਂ ਜੁੱਤੀਆਂ, ਲਿਨਨ ਅਤੇ ਸਹਾਇਕ ਉਪਕਰਣ ਵੀ ਲੈਣਗੇ, ਪਲੈਨੇਟ ਆਰਕ ਤੋਂ ਰੇਬੇਕਾ ਗਿਲਿੰਗ ਦੱਸਦੀ ਹੈ।
ਤੁਹਾਡੇ ਨੇੜੇ ਪੁਰਾਣੀਆਂ ਚੀਜ਼ਾਂ ਨੂੰ ਸਵੀਕਾਰ ਕਰਨ ਵਾਲਾ ਇੱਕ ਸਟੋਰ ਲੱਭਣ ਲਈ ਤੁਸੀਂ recyclingnearyou.com.au ' ਤੇ ਜਾਓ ਅਤੇ 'ਕੱਪੜੇ ਅਤੇ ਟੈਕਸਟਾਈਲ' ਨੂੰ ਚੁਣੋ। ਇੱਥੇ ਤੁਸੀਂ ਆਪਣੇ ਪੋਸਟਕੋਡ ਦੀ ਖੋਜ ਕਰ ਸਕਦੇ ਹੋ।
ਤੁਹਾਡੀ ਕੌਂਸਲ ਕੋਲ ਅਣਚਾਹੇ ਕੱਪੜਿਆਂ ਲਈ ਡਰਾਪ ਆਫ਼ ਦੀ ਸਹੂਲਤ ਵੀ ਹੋ ਸਕਦੀ ਹੈ।

Ol hangem ol klos long hanga. i gat ol diferen kaen klos mo hanga long wan klos exchange parti. Source: Moment RF / Marissa Powell/Getty Images
ਜਿਵੇਂ ਕਿ ਕੱਪੜਿਆਂ ਦੀ ਅਦਲਾ-ਬਦਲੀ ਵਿੱਚ ਤੇਜ਼ੀ ਆ ਰਹੀ ਹੈ, ਕਾਰੋਬਾਰ, ਸੰਸਥਾਵਾਂ, ਅਤੇ ਕੌਂਸਲਾਂ ਹੁਣ ਪੇਸ਼ਾਵਰ ਈਵੈਂਟ ਮੇਜ਼ਬਾਨਾਂ ਜਿਵੇਂ ਕਿ ਦਿ ਕਲੋਥਿੰਗ ਐਕਸਚੇਂਜ ਨਾਲ ਕੰਮ ਕਰ ਰਹੀਆਂ ਹਨ।
ਐਡਮ ਵਰਲਿੰਗ ਸਿਡਨੀ ਸਿਟੀ ਲਈ ਕੌਂਸਲਰ ਹੈ।
ਤੁਸੀਂ Clothingexchange.com.au 'ਤੇ ਇਹਨਾਂ ਵਰਗੇ ਆਉਣ ਵਾਲੇ ਸਵੈਪ ਲੱਭ ਸਕਦੇ ਹੋ।
ਇਹ ਇਵੈਂਟ ਉਹਨਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹਨ ਜੋ ਉਹਨਾਂ ਦੀ ਅਲਮਾਰੀ ਨੂੰ ਸਾਫ਼ ਕਰਨ ਲਈ ਰਚਨਾਤਮਕ ਅਤੇ ਜ਼ਿੰਮੇਵਾਰ ਤਰੀਕੇ ਲੱਭ ਰਹੇ ਹਨ।
ਚੈਰੀਟੇਬਲ ਰੀਸਾਈਕਲਿੰਗ ਆਸਟ੍ਰੇਲੀਆ ਇੱਕ 'ਸਰਕੂਲਰ ਅਰਥਵਿਵਸਥਾ' ਦੀ ਪੈਰਵਾਈ ਕਰਦੀ ਹੈ ਜਿਸ ਵਿੱਚ ਅਸੀਂ ਖਪਤ ਨੂੰ ਘੱਟ ਕਰਦੇ ਹਾਂ, ਅਤੇ ਜਦੋਂ ਵੀ ਅਸੀਂ ਕਰ ਸਕਦੇ ਹਾਂ ਮੁੜ ਵਰਤੋਂ ਅਤੇ ਰੀਸਾਈਕਲ ਕਰਦੇ ਹਾਂ।