ਖਬਰਾਂ ਫਟਾਫੱਟ: ਚੱਕਰਵਾਤ 'ਅਲਫ੍ਰੇਡ' ਕਾਰਨ ਹਾਈ ਅਲਰਟ, ਯੂਰਪੀ ਨੇਤਾਵਾਂ ਵੱਲੋਂ ਯੂਕਰੇਨ ਦਾ ਸਮਰਥਨ ਅਤੇ ਹੋਰ ਵੱਡੀਆਂ ਖ਼ਬਰਾਂ

Cyclone Alfred 2.jpg

Millions of people are bracing for the impacts of Tropical Cyclone Alfred. Credit: AAP / Jason O'Brien

ਆਸਟ੍ਰੇਲੀਆ, ਭਾਰਤ ਅਤੇ ਕੌਮਾਂਤਰੀ ਖ਼ਬਰਾਂ ਜੋ ਇਸ ਹਫ਼ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਉਹਨਾਂ ਦੀ ਗੱਲ ਇਸ ਨਿਊਜ਼ ਬੁਲਿਟਿਨ ਵਿੱਚ ਕਰ ਰਹੇ ਹਾਂ। ਪਿਛਲੇ 50 ਸਾਲਾਂ ਦੌਰਾਨ ਆਸਟ੍ਰੇਲੀਆ ਦੇ ਤੱਟਾਂ 'ਤੇ ਪਹੁੰਚ ਰਹੇ ਸਭ ਤੋਂ ਭਿਆਨਕ ਚੱਕਰਵਾਤੀ ਤੂਫਾਨ ਅਲਫ੍ਰੇਡ ਕਾਰਨ ਲੱਖਾਂ ਲੋਕ ਅਲਰਟ 'ਤੇ ਹਨ। ਓਧਰ ਯੂਰਪੀ ਯੂਨੀਅਨ ਦੀ ਐਮਰਜੈਂਸੀ ਮੀਟਿੰਗ ਵਿੱਚ ਰੱਖਿਆ ਖਰਚਿਆਂ ਨੂੰ ਵਧਾਉਣ ਦੀਆਂ ਯੋਜਨਾਵਾਂ ਦਾ ਸਮਰਥਨ ਕੀਤਾ ਗਿਆ ਹੈ। ਚੈਂਪੀਅਨਜ਼ ਟ੍ਰਾਫੀ ਦੇ ਸੈਮੀਫਾਈਨਲ 'ਚ ਮਿਲੀ ਹਾਰ ਤੋਂ ਤੁਰੰਤ ਬਾਅਦ ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਵੱਲੋਂ ਇਕ ਦਿਨਾਂ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਵਿੱਚ ਕਿਸਾਨਾਂ ਨੇ ਸੂਬੇ ਵਿੱਚੋਂ ਧਰਨੇ ਚੁੱਕਣ ਦਾ ਫੈਸਲਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ....



  1. ਕੁਈਨਜ਼ਲੈਂਡ ਵਾਸੀ ਟ੍ਰੋਪੀਕਲ ਚੱਕਰਵਾਤ ਅਲਫ੍ਰੇਡ ਲਈ ਆਪਣੀਆਂ ਅੰਤਿਮ ਤਿਆਰੀਆਂ ਕਰ ਰਹੇ ਹਨ, ਜਿਸਦੇ ਹੁਣ ਸ਼ਨੀਵਾਰ ਸਵੇਰੇ ਤੱਟ ਪਾਰ ਕਰਨ ਦੀ ਭਵਿਖਬਾਣੀ ਕੀਤੀ ਗਈ ਹੈ।
  2. ਯੂਕਰੇਨ ਦੇ ਨਾਲ ਖੜੇ ਰਹਿਣ ਦਾ ਵਾਅਦਾ ਕਰਦੇ ਹੋਏ ਯੂਰਪੀ ਨੇਤਾਵਾਂ ਨੇ ਰੱਖਿਆ 'ਤੇ ਵਧੇਰੇ ਖਰਚ ਕਰਨ ਦੀ ਯੋਜਨਾ ਦਾ ਸਮਰਥਨ ਕੀਤਾ ਹੈ।
  3. ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਤੋਂ ਆਉਣ ਵਾਲੀਆਂ ਜ਼ਿਆਦਾਤਰ ਵਸਤਾਂ 'ਤੇ 25 ਪ੍ਰਤੀਸ਼ਤ ਟੈਰਿਫ ਇੱਕ ਮਹੀਨੇ ਲਈ ਮੁਲਤਵੀ ਕਰ ਦਿੱਤਾ ਹੈ।
  4. ਓਡੀਆਈ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਸਟੀਵ ਸਮਿਥ ਕਹਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਅਗਲੀ ਪੀੜ੍ਹੀ ਲਈ ਜਗ੍ਹਾ ਬਣਾਉਣ ਦਾ ਸਹੀ ਸਮਾਂ ਹੈ।
  5. ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਭਰ ਚੋਂ ਧਰਨੇ ਚੁੱਕ ਕੇ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਮੇਤ ਹੋਰ ਵੀ ਕਈ ਵੱਡੇ ਫੈਸਲੇ ਲਏ ਹਨ।

ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ..
LISTEN TO
Punjabi_07032025_WeeklyNewsWrap.mp3 image

ਖਬਰਾਂ ਫਟਾਫੱਟ: ਚੱਕਰਵਾਤ 'ਅਲਫ੍ਰੇਡ' ਕਾਰਨ ਹਾਈ ਅਲਰਟ, ਯੂਰਪੀ ਨੇਤਾਵਾਂ ਵੱਲੋਂ ਯੂਕਰੇਨ ਦਾ ਸਮਰਥਨ ਅਤੇ ਹੋਰ ਵੱਡੀਆਂ ਖ਼ਬਰਾਂ

SBS Punjabi

07/03/202504:41

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you