ਖੇਡਾਂ ਤੋਂ ਲੈ ਕੇ ਡਾਕਟਰੀ ਤੱਕ ਹਰ ਖਿੱਤੇ ਵਿੱਚ ਚਮਕ ਰਹੀਆਂ ਹਨ ਆਸਟ੍ਰੇਲੀਆ ਦੀਆਂ ਪੰਜਾਬੀ ਮੁਟਿਆਰਾਂ

iwd.png

ਰੁਪਿੰਦਰਦੀਪ ਕੌਰ,ਹਸਰਤ ਗਿੱਲ, ਸੰਤੋਸ਼ ਕੌਰ, ਜੈਸਮੀਨ ਕੌਰ ਰੇਨੀ, ਸੁਖਜੀਤ ਕੌਰ ਖਾਲਸਾ . Credit: Supplied

ਆਸਟ੍ਰੇਲੀਆ ਦੀਆਂ ਪੰਜਾਬੀ ਮੁਟਿਆਰਾਂ ਆਪਣੀਆਂ ਨਿਜੀ ਜ਼ਿੰਮੇਵਾਰੀਆਂ ਦੇ ਨਾਲ ਨਾਲ ਕਈ ਖ਼ਿੱਤਿਆਂ ਵਿੱਚ ਆਪਣੀ ਜਗਾ ਆਪ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤਜ਼ਰਬੇਕਾਰ ਸਲਾਹ ਦੇ ਰਹੀਆਂ ਹਨ। ਅੰਤਰਾਸ਼ਟਰੀ ਮਹਿਲਾ ਦਿਵਸ ਮੌਕੇ ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੇਸ਼ਕਸ਼ ਵਿੱਚ ਮਿਲੋ ਇਹਨਾਂ ਪੰਜ ਔਰਤਾਂ ਨੂੰ ਜੋ ਵੱਖਰੇ-ਵੱਖਰੇ ਖੇਤਰਾਂ ਵਿੱਚ ਮਿਹਨਤ ਅਤੇ ਦ੍ਰਿੜਤਾ ਨਾਲ ਅਨੇਕਾਂ ਮੁਸ਼ਕਿਲਾਂ ਨੂੰ ਪਾਰ ਕਰ ਕੇ ਕਾਮਯਾਬੀ ਦੀਆਂ ਬੁਲੰਦੀਆਂ ਹਾਸਲ ਕਰ ਰਹੀਆਂ ਹਨ।


ਅੰਤਰਾਸ਼ਟਰੀ ਮਹਿਲਾ ਦਿਵਸ 8 ਮਾਰਚ 2025 ਨੂੰ ਹੈ ਜਿਸ ਦਿਨ ਵਿਸ਼ਵ ਭਰ ਵਿੱਚ ਵੱਸਦੀਆਂ ਔਰਤਾਂ ਦੀ ਸਮਾਜਿਕ, ਸਭਿਆਚਾਰਕ, ਸਿਆਸੀ ਅਤੇ ਆਰਥਿਕ ਸਫਲਤਾ ਮਨਾਈ ਜਾਂਦੀ ਹੈ।

ਐਸ ਬੀ ਐਸ ਪੰਜਾਬੀ ਇਸ ਮੌਕੇ ਤੇ ਇਹਨਾਂ 5 ਔਰਤਾਂ ਦੀ ਕਹਾਣੀ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਜੋ ਆਪਣੇ ਪੇਸ਼ੇ, ਪਰਿਵਾਰ, ਸਮਾਜ ਅਤੇ ਹੋਰਨਾ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਹੀਆਂ ਹਨ।

ਖੇਡਾਂ

ਕ੍ਰਿਕਟ ਦੀ ਦੁਨੀਆ ਵਿੱਚ ਛੋਟੀ ਉਮਰ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਮੁਟਿਆਰ - ਹਸਰਤ ਗਿੱਲ
ਅਸੀਂ ਕਈ ਵਾਰੀ ਆਪਣੀ ਕਾਬੀਲੀਅਤ ਉੱਤੇ ਸ਼ੱਕ ਕਰਦੇ ਹਾਂ, ਪਰ ਤੁਹਾਡਾ ਜੋ ਵੀ ਟੀਚਾ ਹੈ ਪੂਰੇ ਆਤਮ ਵਿਸ਼ਵਾਸ ਨਾਲ ਉਸ ਨੂੰ ਪਾਉਣ ਉੱਤੇ ਲੱਗ ਜਾਉ
ਹਸਰਤ ਗਿੱਲ
Hasrat Kaur Gill
Indian Australian Hasrat Kaur Gill named for Australia’s 2025 Women’s World Cup Squad.
LISTEN TO
punjabi_20122024_hasratworldcupsquad 1.mp3 image

2025 'ਚ ਹੋਣ ਵਾਲੇ ਮਹਿਲਾ ਵਰਲਡ ਕੱਪ ਲਈ ਆਸਟ੍ਰੇਲੀਆ ਦੀ ਟੀਮ ਵਿੱਚ ਹਸਰਤ ਗਿੱਲ ਦਾ ਨਾਂ ਸ਼ਾਮਿਲ

SBS Punjabi

01/01/202511:27

ਮੈਡੀਕਲ ਖੇਤਰ

ਪਹਿਲਾਂ ਡਾਕਟਰ ਫਿਰ ਨਰਸ, ਫਿਰ ਇੰਟਰਪ੍ਰਿਨਿਊਰ ਤੇ ਇਸ ਸਭ ਦੇ ਨਾਲ ਨਾਲ ਇੱਕ 8 ਸਾਲਾ ਬੱਚੇ ਦੀ ਮਾਂ - ਸੰਤੋਸ਼ ਕੌਰ
ਜ਼ਿੰਦਗੀ ਦੀਆਂ ਵੱਖ ਵੱਖ ਜਿੰਮੇਵਾਰੀਆਂ ਨਿਭਾਉ ਪਰ ਆਪਣੇ ਆਪ ਲਈ ਆਰਾਮ ਅਤੇ ਸਿਹਤ ਦਾ ਖਿਆਲ ਕਰਨਾ ਜ਼ਰੂਰੀ ਹੈ
ਸੰਤੋਸ਼ ਕੌਰ
Santosh Kaur Smart Heal wound treatment
Santosh Kaur, Founder of Smart Heal App. Credit: Supplied
LISTEN TO
punjabi_12072024_smarthealsantoshkaurwithad2 image

ਹੁਣ ਸਮਾਰਟਫੋਨ ਦੀ ਮਦਦ ਨਾਲ ਜ਼ਖ਼ਮਾਂ ਦਾ ਇਲਾਜ ਹੋਵੇਗਾ ਸੁਖਾਲਾ: ਸੰਤੋਸ਼ ਕੌਰ ਦੀ ਸਮਾਰਟ ਹੀਲ ਐਪ

SBS Punjabi

22/07/202424:10

ਐਸ ਈ ਐਸ (SES)

ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੀ ਲੈਕਚਰਾਰ ਅਤੇ ਐਸ ਈ ਐਸ ਵਲੰਟੀਅਰ - ਰੁਪਿੰਦਰਦੀਪ ਕੌਰ
ਹਰ ਦਿਨ ਵਿੱਚ 24 ਘੈਂਟੇ ਹੀ ਹੁੰਦੇ ਆ ਪਰ ਜੇ ਸਹੀ ਇਸਤੇਮਾਲ ਕਰੋ ਤੇ ਇਹ 24 ਹੀ ਬਹੁਤ ਹਨ
ਰੁਪਿੰਦਰਦੀਪ ਕੌਰ
current_media_website_banner_volunteer.jpg
LISTEN TO
punjabi_11062024_Rupinderdeep SES volunteer - Adelaide.mp3 image

ਪ੍ਰੇਰਣਾਦਾਇਕ ਸਫ਼ਰ: ਐਸ ਈ ਐਸ ਨਾਲ ਵਲੰਟੀਅਰ ਵਜੋਂ ਸੇਵਾ ਨਿਭਾ ਰਹੀ ਹੈ ਡਾ ਰੁਪਿੰਦਰਦੀਪ ਕੌਰ

SBS Punjabi

12/06/202418:19

ਯੂਥ ਵਲੰਟੀਅਰ

ਵਿਭਿੰਨ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਲਈ ਮਾਨਸਿਕ ਸਿਹਤ ਦੇ ਖੇਤਰ ਦੇ ਨਾਲ ਨਾਲ ਨਿਆਸਰੇ ਅਤੇ ਬੇਘਰੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਮੁਟਿਆਰ - ਜੈਸਮੀਨ ਕੌਰ ਰੇਨੀ

23 ਸਾਲਾ ਜੈਸਮੀਨ ਨੂੰ 'ਯੰਗ ਅਸਟ੍ਰੇਲੀਅਨ ਸਿੱਖ ਆਫ ਦਾ ਯੀਅਰ ' (Young Australian Sikh of the Year) ਅਵਾਰਡ ਵੀ ਮਿਲ ਚੁੱਕਾ ਹੈ।
Jasmine Kaur Renny.jpg
LISTEN TO
Punjabi_13082024_Jasmine for young sikh image

'ਕੀ ਸਿਰਫ ਕੇਸ ਧਾਰਨਾ ਹੀ ਸਿੱਖੀ ਹੈ?' ਸਿੱਖ ਹੋਣ ਦੇ ਮਾਇਨੇ ਪੜਚੋਲ ਰਹੀ ਯੰਗ ਸਿੱਖ ਅਵਾਰਡ ਲਈ ਨਾਮਜ਼ਦ ਕੁਈਨਜ਼ਲੈਂਡ ਦੀ ਜੈਸਮੀਨ ਕੌਰ ਰੇਨੀ

SBS Punjabi

29/08/202412:07

ਕਲਾਕਾਰੀ

ਕਵੀ, ਅਦਾਕਾਰ, ਲੇਖਕ ਅਤੇ ਕਲਾਕਾਰ ਅਤੇ 2025 ਵਿੱਚ ਮੈਡਲ ਆਫ ਦਾ ਆਰਡਰ ਆਫ ਆਸਟ੍ਰੇਲੀਆ (OAM) ਨਾਲ ਸਨਮਾਨਿਤ ਹੋਏ - ਸੁਖਜੀਤ ਕੌਰ ਖਾਲਸਾ
ਜੇ ਤੁਸੀਂ ਕਲਾਕਾਰੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੋਕਣ ਵਾਲਾ ਸਿਰਫ ਤੁਹਾਡਾ ਆਪਣਾ ਮਨ ਹੈ
ਸੁਖਜੀਤ ਕੌਰ ਖਾਲਸਾ
SUkhjit Kaur Khalsa
Source: Supplied
LISTEN TO
punjabi_23012025sukhjitfinal image

ਆਸਟ੍ਰੇਲੀਆ ਡੇਅ 'ਤੇ ਪੰਜਾਬਣ ਸੁਖਜੀਤ ਕੌਰ ਖਾਲਸਾ ਨੂੰ ਮਿਲਿਆ OAM ਦਾ ਖਿਤਾਬ

SBS Punjabi

25/01/202510:06
ਸੁਣੋ ਐਸ ਬੀ ਐਸ ਪੰਜਾਬੀ ਦੀ ਅੰਤਰਾਸ਼ਟਰੀ ਮਹਿਲਾ ਦਿਵਸ ਲਈ ਇਹ ਖਾਸ ਪੇਸ਼ਕਸ਼।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS

ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ,ਅਤੇ'ਤੇ ਫਾਲੋ ਕਰੋ।

Share

Recommended for you