ਮੈਲਬਰਨ 'ਚ ਬਣੀ ਇਸ ਫਿਲਮ ਦੀਆਂ ਚਾਰੋ ਕਹਾਣੀਆਂ ਤੁਹਾਨੂੰ ਫਿਰ ਤੋਂ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰ ਦੇਣਗੀਆਂ

My Melbourne Website.jpg

Credit: Supplied/SBS Punjabi

'ਇਮਤਿਆਜ਼ ਅਲੀ', 'ਕਬੀਰ ਖਾਨ', 'ਰੀਮਾ ਦਾਸ' ਅਤੇ 'ਓਨੀਰ', ਇਹ ਭਾਰਤੀ ਸਿਨੇਮਾ ਦੇ ਕੁੱਝ ਉਹ ਵੱਡੇ ਨਾਮ ਹਨ ਜਿੰਨਾਂ ਨੇ ਦੁਨੀਆ ਨੂੰ ਬੇਹਤਰੀਨ ਫਿਲਮਾਂ ਦਿੱਤੀਆਂ ਹਨ। ਇਹਨਾਂ ਦਿੱਗਜ ਡਾਇਰੈਕਟਰਸ ਦੇ ਮਾਰਗਦਰਸ਼ਨ ਹੇਠ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਵਿੱਚ 'ਮਾਈ ਮੈਲਬਰਨ' ਫਿਲਮ ਬਣ ਕੇ ਤਿਆਰ ਹੋ ਚੁੱਕੀ ਹੈ। ਇਸ ਫਿਲਮ ਵਿੱਚ 4 ਅਲੱਗ-ਅਲੱਗ ਕਹਾਣੀਆਂ ਹਨ ਅਤੇ ਇਹਨਾਂ ਵਿੱਚੋਂ ਹੀ ਇੱਕ ਕਹਾਣੀ 'ਸਿਤਾਰਾ' ਦਾ ਸਹਿ-ਨਿਰਦੇਸ਼ਨ ਮੈਲਬਰਨ ਦੇ ਪੰਜਾਬੀ ਮੂਲ ਦੇ ਕਲਾਕਾਰ ਪੁਨੀਤ ਗੁਲਾਟੀ ਨੇ ਕੀਤਾ ਹੈ। ਇਸ ਤੋਂ ਇਲਾਵਾ ਫਿਲਮ ਦੀਆਂ ਬਾਕੀ ਤਿੰਨ ਹੋਰ ਕਹਾਣੀਆਂ ਵਿੱਚ ਵੀ ਹੋਰ ਅਲੱਗ-ਅਲੱਗ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਇਸ ਫਿਲਮ ਬਾਰੇ ਜ਼ਿਆਦਾ ਜਾਨਣ ਅਤੇ ਪੁਨੀਤ ਗੁਲਾਟੀ ਦੇ ਇਸ ਫਿਲਮੀ ਸਫਰ ਬਾਰੇ ਜਾਨਣ ਲਈ ਸੁਣੋ ਇਹ ਇੰਟਰਵਿਊ...


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share