ਅਰਵਿੰਦਰ ਕੌਰ ਸਾਲ 2001 ਵਿੱਚ ਮੈਲਬਰਨ ਆ ਕੇ ਵਸੇ ਸਨ ਅਤੇ ਹੁਣ ਤਕਰੀਬਨ 24 ਸਾਲ ਬਾਅਦ ਉਹ ਆਸਟ੍ਰੇਲੀਆ ਦੇ ਪਹਿਲੇ ਫੀਮੇਲ ਪੰਜਾਬੀ ਫੀਚਰ ਫਿਲਮ ਡਾਇਰੈਕਟਰ ਬਣ ਚੁੱਕੇ ਹਨ।
ਉਹਨਾਂ ਵੱਲੋਂ ਬਣਾਈ ਫਿਲਮ 'ਪਿਆਰ ਤਾਂ ਹੈ ਨਾ' 1 ਫਰਵਰੀ 2025 ਨੂੰ ਸਿਨੇਮਾ ਘਰਾਂ ਵਿੱਚ ਲੱਗੇਗੀ। ਪਿਆਰ ਦਾ ਸੰਦੇਸ਼ ਦੇਣ ਵਾਲੀ ਇਹ ਪੰਜਾਬੀ ਫਿਲਮ ਇਹ ਵੀ ਸਿਖਾਉਂਦੀ ਹੈ ਕਿ ਆਪਸੀ ਗਲਤਫਹਿਮੀਆਂ ਨੂੰ ਕਿਵੇਂ ਦੂਰ ਕੀਤਾ ਜਾਵੇ।
ਖਾਸ ਗੱਲ ਹੈ ਕਿ ਇਹ ਫਿਲਮ ਪੂਰੀ ਤਰਾਂ ਮੈਲਬਰਨ ਦੇ ਲੋਕਲ ਅਦਾਕਾਰਾਂ ਅਤੇ ਆਰਟਿਸਟਾਂ ਦੇ ਮੈਲਬਰਨ ਵਿੱਚ ਹੀ ਬਣਾਈ ਗਈ ਹੈ
ਐਸ ਬੀ ਐਸ ਪੰਜਾਬੀ ਦੇ ਨਾਲ ਨਿਰਦੇਸ਼ਕ ਅਰਵਿੰਦਰ ਕੌਰ ਦੀ ਇਹ ਗੱਲਬਾਤ ਸੁਣੋ ..
LISTEN TO

ਮੈਲਬਰਨ ਦੀ ਮਹਿਲਾ ਨਿਰਦੇਸ਼ਕ ਅਰਵਿੰਦਰ ਕੌਰ ਨੇ ਪਹਿਲੀ ਪੰਜਾਬੀ ਫੀਚਰ ਫਿਲਮ ਡਾਇਰੈਕਟ ਕਰ ਕੇ ਮਾਣ ਹਾਸਲ ਕੀਤਾ
SBS Punjabi
30/01/202507:56
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ ।