ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਮਾਈਗ੍ਰੇਸ਼ਨ ਲਗਾਤਾਰ ਘਟਣ ਦੇ ਬਾਵਜੂਦ ਵੀ ਇਹ ਚੋਣਾਂ ਲਈ ਕਿਉਂ ਹੈ ਮੁੱਦਾ? ਘੱਟ ਮਾਈਗ੍ਰੇਸ਼ਨ ਦੇ ਕੀ ਹੋ ਸਕਦੇ ਹਨ ਅਸਰ?

Source: AAP and Image supplied by Professor Alan Gamlen
ਰਾਜਨੀਤਿਕ ਪਾਰਟੀਆਂ ਮਾਈਗ੍ਰੇਸ਼ਨ ਨੂੰ ਘੱਟ ਕਰਨ ਦੀ ਗੱਲ ਕਰ ਰਹੀਆਂ ਹਨ ਪਰ ਅੰਕੜਿਆਂ ਮੁਤਾਬਿਕ ਇਹ ਪਹਿਲਾਂ ਹੀ ਘੱਟ ਹੋ ਰਹੀ ਹੈ। ਆਸਟ੍ਰੇਲੀਅਨ ਬਿਉਰੋ ਆਫ ਸਟੈਟਿਸਟਿਕਸ ਦੇ ਮੁਤਾਬਿਕ 2022-23 ਵਿੱਚ ਜਿੱਥੇ ਆਸਟ੍ਰੇਲੀਆ ਵਿਚ ਮਾਈਗ੍ਰੇਸ਼ਨ ਦਾ ਅੰਕੜਾ 535,520 ਸੀ, ਉੱਥੇ ਹੀ 2023-24 ਵਿੱਚ ਇਹ ਅੰਕੜਾ 445,640 ਸੀ ਮਤਲਬ ਕਰੀਬ 90 ਹਜ਼ਾਰ ਘੱਟ। ਐਲਨ ਗੈਮਲੇਨ ਇੱਕ ਸਮਾਜਿਕ ਵਿਗਿਆਨੀ ਹਨ ਅਤੇ ਉਹ ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ ਮਾਈਗ੍ਰੇਸ਼ਨ ਹੱਬ ਦੇ ਸੰਸਥਾਪਕ ਨਿਰਦੇਸ਼ਕ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸ ਤੇਜ਼ੀ ਨਾਲ ਘੱਟ ਰਿਹਾ ਹੈ, ਪਰ ਚੋਣ ਰਾਜਨੀਤੀ ਇੱਕ ਵੱਖਰੀ ਕਹਾਣੀ ਕਹਿ ਰਹੀ ਹੈ। ਇਸ ਨਾਲ ਜੁੜੀ ਇਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
Share