37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ: '1.5 ਤੋਂ 2 ਲੱਖ ਭਾਈਚਾਰੇ ਦੀ ਭਾਰੀ ਸ਼ਮੂਲੀਅਤ ਦਾ ਅਨੁਮਾਨ'

Australian Sikh Games (Presentation) (4).jpg

37ਵੀਆਂ ਸਿੱਖ ਖੇਡਾਂ ਦੌਰਾਨ ਹੋ ਸਕਦਾ ਹੈ ਰਿਕਾਰਡ ਤੋੜ ਇਕੱਠ।

ਇਸ ਸਾਲ 18 ਤੋਂ 20 ਅਪ੍ਰੈਲ ਦੌਰਾਨ ਸਿਡਨੀ ਵਿੱਚ ਹੋਣ ਜਾ ਰਹੀਆਂ 37ਵੀਆਂ ਸਿੱਖ ਖੇਡਾਂ ਵਿੱਚ ਅੰਦਾਜ਼ਨ 365 ਟੀਮਾਂ, 6000 ਖਿਡਾਰੀਆਂ ਅਤੇ 2 ਲੱਖ ਦੇ ਕਰੀਬ ਦਰਸ਼ਕਾਂ ਦੇ ਭਾਗ ਲੈਣ ਦੀ ਉਮੀਦ ਹੈ। ਪ੍ਰਬੰਧਕਾਂ ਨੇ ਗੁਰਦੁਆਰਿਆਂ ਤੋਂ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਪ੍ਰਦਾਨ ਕੀਤੀ ਹੈ ਅਤੇ ਭਾਈਚਾਰੇ ਨੂੰ ਸਮਾਗਮ ਦੌਰਾਨ ਅਨੁਸ਼ਾਸਨ ਅਤੇ ਸਾਫ਼-ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ ਹੈ।


ਸਿਡਨੀ ਵਿੱਚ 37ਵੀਆਂ ਸਿੱਖ ਖੇਡਾਂ: ਇੱਕ ਵਿਸ਼ਾਲ ਸਮਾਗਮ

ਸਿਡਨੀ ਵਿੱਚ 37ਵੀਆਂ ਸਿੱਖ ਖੇਡਾਂ ਦੀ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਜਾਰੀ ਹਨ। ਖੇਡਾਂ ਦੀ ਨੈਸ਼ਨਲ ਬਾਡੀ ਦੇ ਆਨਰੇਰੀ ਮੈਂਬਰ ਅਤੇ ਸਟੇਟ ਕਮੇਟੀ ਦੇ ਜੋਆਇੰਟ ਸਕੱਤਰ ਜਸਬੀਰ ਸਿੰਘ ਰੰਧਾਵਾ ਨੇ ਖੇਡਾਂ ਦੇ ਪਿਛੋਕੜ ਬਾਰੇ ਚਾਨਣਾ ਪਾਇਆ ਅਤੇ ਸਮਾਗਮ ਦੇ ਇਤਿਹਾਸ ਨੂੰ ਸਾਂਝਾ ਕੀਤਾ।

ਇਸ ਵਾਰ ਦੀਆਂ ਖੇਡਾਂ ਵਿੱਚ 365 ਟੀਮਾਂ ਰਜਿਸਟਰ ਹੋ ਚੁਕੀਆਂ ਹਨ, ਜਿਨ੍ਹਾਂ ਵਿੱਚ 182 ਟੀਮਾਂ ਫੁਟਬਾਲ ਦੀਆਂ ਹਨ। ਲਗਭਗ 6,000 ਖਿਡਾਰੀ ਅਲੱਗ-ਅਲੱਗ ਖੇਡਾਂ ਵਿੱਚ ਭਾਗ ਲੈਣਗੇ। ਇਹ ਇੱਕ ਬਹੁਤ ਵੱਡਾ ਸਮਾਗਮ ਹੈ ਜਿਸ ਵਿੱਚ ਦੇਸ਼ ਵਿਦੇਸ਼ਾਂ ਤੋਂ ਆਉਣ ਵਾਲੇ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨਗੇ।
ਸ਼੍ਰੀ ਰੰਧਾਵਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ, "ਖੇਡਾਂ ਵਿੱਚ ਜਿੱਤ ਹਾਰ ਤੋਂ ਉੱਪਰ ਉੱਠ ਕੇ ਖੇਡਾਂ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ।"

"ਖੇਡਾਂ ਦਾ ਮਕਸਦ ਸਿਰਫ਼ ਜਿੱਤ ਪ੍ਰਾਪਤ ਕਰਨਾ ਨਹੀਂ, ਸਗੋਂ ਖੇਡਾਂ ਦੀ ਪ੍ਰੇਰਨਾ ਅਤੇ ਉਨ੍ਹਾਂ ਵਿੱਚ ਸਹਿਯੋਗ ਦੇ ਭਾਵ ਨੂੰ ਅੱਗੇ ਵਧਾਉਣਾ ਹੈ।"

ਇਸ ਸਮਾਗਮ ਵਿੱਚ ਖੇਡਾਂ ਦੇ ਇਲਾਵਾ ਸਿੱਖੀ ਅਤੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਹੋਰ ਵੀ ਬਹੁਤ ਕੁਝ ਹੋਵੇਗਾ ਜਿਨ੍ਹਾਂ ਵਿੱਚ ਸਿੱਖ ਫੋਰਮ, ਪੰਜਾਬੀ ਸੱਥ ਅਤੇ ਕਲਾ ਪ੍ਰਦਰਸ਼ਨੀਆਂ ਆਦਿ ਇਸ ਇਵੈਂਟ ਦਾ ਹਿੱਸਾ ਹੋਣਗੀਆਂ।

ਖੇਡਾਂ ਦੀ ਸਟੇਟ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਸਿੱਧੂ ਨੇ ਭਾਈਚਾਰੇ ਨੂੰ ਸਹਿਯੋਗ ਕਰਨ ਲਈ ਅਪੀਲ ਕੀਤੀ ਅਤੇ ਕਿਹਾ, "ਖੇਡਾਂ ਦੌਰਾਨ ਡਿਸਿਪਲਿਨ ਅਤੇ ਸਫਾਈ ਬਣਾਈ ਰੱਖਣੀ ਬਹੁਤ ਜਰੂਰੀ ਹੈ।"

ਇਹ ਸਮਾਗਮ ਸਿਰਫ ਖਿਡਾਰੀਆਂ ਲਈ ਨਹੀਂ, ਸਗੋਂ ਹਰ ਉਮਰ ਅਤੇ ਹਰ ਵਰਗ ਲਈ ਇੱਕ ਮੌਕਾ ਹੈ ਜਿੱਥੇ ਸਿੱਖੀ ਅਤੇ ਪੰਜਾਬੀ ਸੰਸਕ੍ਰਿਤੀ ਨੂੰ ਸਹਿਯੋਗ ਮਿਲਦਾ ਹੈ।
ਪ੍ਰਬੰਧਕਾਂ ਨੇ ਖੇਡਾਂ ਦੇਖਣ ਆਉਣ ਵਾਲਿਆਂ ਅਤੇ ਖਿਡਾਰੀਆਂ ਲਈ ਟਰਾਂਸਪੋਰਟ ਦੀ ਉਚਿਤ ਸਹੂਲਤ ਪ੍ਰਦਾਨ ਕੀਤੀ ਹੈ। ਕਮੇਟੀ ਦੇ ਵਕਤਾ ਰਣਜੀਤ ਸਿੰਘ ਖੈੜਾ ਨੇ ਕਿਹਾ, "ਖੇਡਾਂ ਦੇਖਣ ਆਉਣ ਵਾਲਿਆਂ ਅਤੇ ਖਿਡਾਰੀਆਂ ਲਈ ਉਚਿਤ ਟਰਾਂਸਪੋਰਟ ਦਾ ਇੰਤਜ਼ਾਮ ਕੀਤਾ ਗਿਆ ਹੈ।" ਉਹਨਾਂ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਾਰਾਂ ਘਰ ਛੱਡ ਕੇ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਦਾ ਲਾਭ ਲੈਣ ਜੋ ਕਿ ਸਿਡਨੀ ਦੇ ਸਾਰੇ ਗੁਰਦੁਆਰਾ ਸਾਹਿਬ ਤੋਂ ਵੀ ਚਲਣਗੀਆਂ।

ਇਸ ਵਾਰ ਦੀਆਂ ਸਿੱਖ ਖੇਡਾਂ ਦਾ ਮਹੱਤਵ ਕਈ ਹਿੱਸਿਆਂ ਵਿੱਚ ਹੈ – ਖੇਡਾਂ, ਸਿੱਖੀ ਦੇ ਪ੍ਰਸਾਰ ਅਤੇ ਸਾਥੀ-ਪ੍ਰੇਮ ਦੀ ਭਾਵਨਾ।

ਸਿਡਨੀ ਦੀਆਂ 37ਵੀਂਆਂ ਸਿੱਖ ਖੇਡਾਂ ਬਾਰੇ ਵਿਸਥਾਰਿਤ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ...

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you