29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਸਿੱਖ ਖੇਡਾਂ ਦੌਰਾਨ ਜਿੱਥੇ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਭਾਈਚਾਰਾ ਦੇ ਪਹੁੰਚਣ ਦੀ ਉਮੀਦ ਹੈ ਉੱਥੇ ਵਿਦੇਸ਼ਾਂ ਤੋਂ ਵੀ ਭਾਰੀ ਸ਼ਮੂਲੀਅਤ ਹੋਣ ਦੀ ਆਸ ਹੈ।
ਇੰਨ੍ਹਾ ਦੇ ਸੰਚਾਲਕਾਂ ਵਿੱਚ ਸ਼ਾਮਲ'ਵੁਮੈਨ ਲੀਡ' ਈਸ਼ਾ ਨਾਗਰਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ, "ਸਫਲ ਔਰਤਾਂ ਨੂੰ ਮਿਲਣ ਦਾ, ਜਾਨਣ ਦਾ ਤੇ ਉਨ੍ਹਾਂ ਤੋਂ ਕੁੱਝ ਸਿੱਖਣ ਦਾ ਇਹ ਇੱਕ ਖਾਸ ਮੌਕਾ ਹੈ"।
"ਕਿਰਪਾ ਕਰਕੇ ਆਪਣੀ ਮਾਂ, ਭੈਣਾਂ, ਭਤੀਜੀਆਂ, ਦੋਸਤਾਂ ਨੂੰ ਇੱਥੇ ਜ਼ਰੂਰ ਲਿਆਓ ਤਾਂ ਜੋ ਭਾਈਚਾਰੇ 'ਚ ਕੁੜੀਆਂ ਤੇ ਔਰਤਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਸਕੇ।"
ਮੁੱਖ ਬੁਲਾਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਅੱਗੇ ਦੱਸਿਆ ਕਿ,"ਸਾਡੇ ਮਹਿਮਾਨ ਬੁਲਾਰੇ ਹੋਣਗੇ:
ਸ਼ੈਰਨ ਜੌਹਲ - ਵਕੀਲ, ਅਭਿਨੇਤਰੀ, ਪੋਡਕਾਸਟਰ
ਡਾ: ਪਰਵਿੰਦਰ ਕੌਰ - ਐਵਾਰਡ ਜੇਤੂ ਬਾਇਓਟੈਕਨਾਲੋਜਿਸਟ
ਅਮਰਜੋਤ ਜੋਤੀ ਗੁਰਾਇਆ - ਅਧਿਆਪਕ, ਸੱਭਿਆਚਾਰਕ ਆਗੂ ਅਤੇ ਔਰਤਾਂ ਲਈ ਐਡਵੋਕੇਟ
ਅਕੀਸ਼ਾ ਸੰਧੂ - ਫੁਟਬਾਲ ਪ੍ਰੋਫੈਸ਼ਨਲ
ਮਨਪ੍ਰੀਤ ਸਿੰਘ - ਪ੍ਰੋਗਰਾਮ ਮੈਨੇਜਰ, ਐਸ ਬੀ ਐਸ
ਹਰਿੰਦਰ ਸਿੱਧੂ - ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆਈ ਹਾਈ ਕਮਿਸ਼ਨਰ।"
ਇਸ ਸਬੰਧੀ ਹੋਰ ਸਾਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ:
LISTEN TO

36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਮਹਿਲਾਵਾਂ ਲਈ ਖਾਸ ਪਹਿਲਕਦਮੀ
SBS Punjabi
04:34