ਪ੍ਰਵਾਸੀ ਔਰਤਾਂ ਦੇ ਆਰਥਿਕ ਵਿਕਾਸ ਦਾ ਸਮਰਥਨ ਕਰਨ ਲਈ, ਮੈਲਬੌਰਨ-ਅਧਾਰਤ ਮੌਰਗੇਜ ਬ੍ਰੋਕਰ ਨੀਤੀ ਭਾਰਗਵ ਵਿਭਿੰਨ ਸੱਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੀਆਂ ਔਰਤਾਂ ਨੂੰ ਵਿੱਤੀ ਸਾਖਰਤਾ ਅਤੇ ਪੈਸੇ ਦੇ ਪ੍ਰਬੰਧਨ ਦੇ ਗਿਆਨ ਨਾਲ ਸਸ਼ਕਤ ਬਣਾਉਣ ਲਈ ਮੁਫਤ ਵਰਕਸ਼ਾਪਾਂ ਦਾ ਆਯੋਜਨ ਕਰਦੀ ਹੈ।
ਐਸਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਬਹੁਤ ਸਾਰੀਆਂ ਔਰਤਾਂ ਨੂੰ ਮਿਲੀ, ਅਤੇ ਮੈਨੂੰ ਹੈਰਾਨੀ ਹੋਈ ਜਿੱਥੇ ਔਰਤਾਂ ਆਪਣੇ ਸਾਥੀਆਂ ਨਾਲੋਂ ਵੱਧ ਕਮਾਉਂਦੀਆਂ ਤਾਂ ਹਨ ਪਰ ਵਿੱਤ ਦੀ ਕੋਈ ਛੋਟੀ ਜਿਹੀ ਗੱਲ ਵੀ ਨਹੀਂ ਸਮਝਦੀਆਂ।
"ਬਹੁਤ ਸਾਰੇ ਪ੍ਰਵਾਸੀ ਭਾਈਚਾਰਿਆਂ ਵਿੱਚ, ਪਿਤਾ ਜਾਂ ਪਤੀ ਜਾਂ ਮਰਦਾਂ ਤੋਂ ਰਵਾਇਤੀ ਤੌਰ 'ਤੇ ਪੈਸੇ ਦੇ ਮਾਮਲਿਆਂ ਦੀ ਜ਼ਿੰਮੇਵਾਰੀ ਲੈਣ ਦੀ ਉਮੀਦ ਕੀਤੀ ਜਾਂਦੀ ਹੈ, ਅਤੇ ਇਸ ਸੱਭਿਆਚਾਰਕ ਰੂੜ੍ਹੀਵਾਦੀ ਸੋਚ ਨੇ ਚੁੱਪਚਾਪ ਔਰਤਾਂ ਦੀ ਆਰਥਿਕ ਆਜ਼ਾਦੀ ਨੂੰ ਅੱਗੇ ਵਧਣ ਤੋਂ ਰੋਕਿਆ ਹੈ," ਉਹ ਅੱਗੇ ਕਹਿੰਦੀ ਹੈ।

Studies reveal that migrant women from a non-English speaking country have a financial literacy rate of 40.5% compared to 49.1% for Australian-born women.
ਵਿੱਤੀ ਸਾਖਰਤਾ ਦੀ ਮਹੱਤਤਾ ਅਤੇ ਪ੍ਰਵਾਸੀ ਔਰਤਾਂ ਆਪਣੇ ਦੌਲਤ ਪ੍ਰਬੰਧਨ ਵਿੱਚ ਕਿਵੇਂ ਹਿੱਸਾ ਲੈ ਸਕਦੀਆਂ ਹਨ, ਇਸ ਬਾਰੇ ਜਾਣਨ ਲਈ ਇਸ ਪੋਡਕਾਸਟ ਨੂੰ ਸੁਣੋ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।