ਮੂਲ ਵਸੀਆਂ ਦੀਆਂ ਭਾਸ਼ਾਵਾਂ: ਸਭਿਆਚਾਰ ਅਤੇ ਪਹਿਚਾਣ ਦਾ ਇੱਕ ਤਾਣਾਬਾਣਾ

AIATSIS Paper and Talk_Linguist with PKKP Aboriginal Corporation, Pinikura language group (Pilbara region, WA)_credit AIATSIS.JPG

AIATSIS Paper and Talk_Linguist with PKKP Aboriginal Corporation, Pinikura language group. Credit: AIATSIS

ਆਸਟ੍ਰੇਲੀਆ ਵਿੱਚ ਨਵਾਂ ਆਇਆ ਕੋਈ ਵੀ ਵਿਅਕਤੀ ਇਹ ਸਮਝ ਸਕਦਾ ਹੈ ਕਿ ਆਪਣੀ ਮਾਂ-ਬੋਲੀ ਨੂੰ ਜਿਊਂਦਾ ਰੱਖਣਾ ਕਿੰਨਾ ਮਹੱਤਵਪੂਰਨ ਹੈ। ਭਾਸ਼ਾ ਤੁਹਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਅਤੇ ਆਸਟ੍ਰੇਲੀਆ ਦੀਆਂ ਮੂਲ ਭਾਸ਼ਾਵਾਂ ਵੀ ਇਸ ਤੋਂ ਅਲੱਗ ਨਹੀਂ ਹਨ, ਜੋ ਲੋਕਾਂ ਨੂੰ ਜ਼ਮੀਨ ਅਤੇ ਪੁਰਖਿਆਂ ਦੇ ਗਿਆਨ ਨਾਲ ਜੋੜਦੀਆਂ ਹਨ। ਇਹ ਆਸਟ੍ਰੇਲੀਆ ਦੇ ਮੂਲ ਵਾਸੀਆਂ ਦੀ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ। ਇਸ ਵੇਲੇ ਆਸਟ੍ਰੇਲੀਆ ਭਰ ਵਿੱਚ 100 ਤੋਂ ਵੱਧ ਫਸਟ ਨੇਸ਼ਨਜ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੁਝ ਸਿਰਫ ਮੁੱਠੀ ਭਰ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ, ਅਤੇ ਬਹੁਤੀਆਂ ਹਮੇਸ਼ਾ ਲਈ ਖਤਮ ਹੋਣ ਦੇ ਖ਼ਤਰੇ ਵਿੱਚ ਹਨ। ਪਰ ਕਈ ਭਾਸ਼ਾਵਾਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਅੱਜ ਦੇ Australia Explained ਐਪੀਸੋਡ ਵਿੱਚ ਅਸੀਂ ਆਸਟ੍ਰੇਲੀਆ ਦੀਆਂ ਪਹਿਲੀਆਂ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਉਨ੍ਹਾਂ ਦੇ ਪੁਨਰ ਜਾਗਰਣ ਦੀ ਪੜਚੋਲ ਕਰਾਂਗੇ।


Key Points
  • ਪਹਿਲੇ ਰਾਸ਼ਟਰ ਦੇ ਲੋਕਾਂ ਵੱਲੋਂ 100 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
  • ਬਹੁਤੀਆਂ ਭਾਸ਼ਾਵਾਂ ਹਮੇਸ਼ਾ ਲਈ ਅਲੋਪ ਹੋਣ ਦੇ ਖ਼ਤਰੇ ਵਿੱਚ ਹਨ।
  • ਨਵੇਂ ਰਾਸ਼ਟਰੀ ਆਦਿਵਾਸੀ ਭਾਸ਼ਾ ਸਰਵੇਖਣ ਮੁਤਾਬਿਕ 31 ਭਾਈਚਾਰੇ ਆਪਣੀਆਂ ਭਾਸ਼ਾਵਾਂ ਨੂੰ ਮੁੜ ਪ੍ਰਫੁਲਿਤ ਕਰ ਰਹੇ ਹਨ।
ਭਾਸ਼ਾ, ਜਗ੍ਹਾ ਅਤੇ ਲੋਕਾਂ ਨਾਲ ਬਹੁਤ ਹੀ ਖਾਸ ਤਰੀਕੇ ਨਾਲ ਜੁੜੀ ਹੁੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਧਰਤੀ ਨੇ ਭਾਸ਼ਾ ਨੂੰ ਜਨਮ ਦਿੱਤਾ ਹੈ।

'ਐਬੋਰੀਜਨਲ ਲੈਂਗੁਏਜ਼ਸ ਟਰੱਸਟ' ਦੀ ਡਿਪਟੀ ਚੇਅਰਪਰਸਨ, 'ਕੈਥੀ ਟ੍ਰਿੰਡਲ', ਦੱਸਦੀ ਹੈ ਕਿ ਭਾਸ਼ਾ ਉਨ੍ਹਾਂ ਦੀ ਪਹਿਚਾਣ ਦਾ ਇੱਕ ਅਹਿਮ ਹਿੱਸਾ ਹੈ। ਇਹ ਲੋਕਾਂ ਨੂੰ ਉਹਨਾਂ ਦੇ ਪੂਰਵਜਾਂ ਦੇ ਗਿਆਨ ਨਾਲ ਜੋੜਦੀ ਹੈ ਅਤੇ ਨਾਲ ਹੀ ਸਭਿਆਚਾਰਕ ਜ਼ਿੰਮੇਵਾਰੀ ਵੀ ਲਿਆਉਂਦੀ ਹੈ।
AIATSIS Paper and Talk_Kukatj language group_credit AIATSIS.jpg
AIATSIS Paper and Talk_Kukatj language group. Credit: AIATSIS

ਆਸਟ੍ਰੇਲੀਆ ਵਿੱਚ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ?

ਯੂਰਪੀ ਬਸਤੀਵਾਦ ਤੋਂ ਪਹਿਲਾਂ ਆਸਟ੍ਰੇਲੀਆ ਭਰ ਵਿੱਚ ਸੈਂਕੜੇ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ।

ਸੋ ਅਸਲ ਵਿੱਚ, ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ?

ਜੌਨ ਗਿਬਸ ਕਹਿੰਦੇ ਹਨ ਕਿ, ਇਸ ਦਾ ਜਵਾਬ ਦੇਣ ਦੇ ਕਈ ਤਰੀਕੇ ਹਨ। ਜੌਨ ਗਿਬਸ, ਪੱਛਮੀ ਨਿਊ ਸਾਊਥ ਵੇਲਜ਼ ਤੋਂ ਇੱਕ ਮਾਣਮੱਤਾ ਵਰੁੰਜਰੀ ਵਿਅਕਤੀ ਹੈ ਅਤੇ 'ਆਈ ਐਟ ਸਿਸ' (AIATSIS), ਜਾਂ 'ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਐਬੋਰਿਜਨਲ ਐਂਡ ਟੋਰੇਸ ਸਟ੍ਰੇਟ ਆਈਲੈਂਡਰ ਸਟੱਡੀਜ਼' ਵਿਖੇ 'ਖੋਜ ਅਤੇ ਸਿੱਖਿਆ ਸਮੂਹ' ਦਾ ਕਾਰਜਕਾਰੀ ਨਿਰਦੇਸ਼ਕ ਹੈ।

ਉਹ ਸਮਝਾਉਂਦੇ ਹਨ, "ਜੇਕਰ ਤੁਸੀਂ ਸਿਰਫ ਉਨ੍ਹਾਂ ਭਾਸ਼ਾਵਾਂ ਨੂੰ ਗਿਣੋ ਜੋ ਇੱਕ ਦੂਜੇ ਤੋਂ ਇੰਨੀਆਂ ਵੱਖਰੀਆਂ ਹਨ ਕਿ ਗੁਆਂਢੀ ਭਾਸ਼ਾ ਬੋਲਣ ਵਾਲਾ ਕੋਈ ਵਿਅਕਤੀ, ਤੁਹਾਡੀ ਗੱਲ ਨਾ ਸਮਝ ਸਕੇ, ਤਾਂ 250 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਸਨ।"

ਯੂਰਪੀ ਬਸਤੀਵਾਦ ਤੋਂ ਬਾਅਦ ਇਹ ਗਿਣਤੀ ਤੇਜ਼ੀ ਨਾਲ ਘਟੀ ਹੈ।
Teacher And Her Female Students
Young aboriginal female students sitting with their tutor outdoors in the sun in Australia. Credit: SolStock/Getty Images

ਆਖਿਰਕਾਰ ਭਾਸ਼ਾਵਾਂ ਗਈਆਂ ਕਿੱਥੇ?

ਯੂਰੋਪੀਅਨ ਬਸਤੀਵਾਦ ਤੋਂ ਬਾਅਦ, ਉਸ ਸਮੇਂ ਦੀਆਂ ਸਾਮਵਾਦੀ ਨੀਤੀਆਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਭਾਈਚਾਰਿਆਂ ਤੋਂ ਜ਼ਬਰਦਸਤੀ ਵੱਖ ਕਰਨ ਕਾਰਨ, ਮੂਲ ਭਾਸ਼ਾਵਾਂ ਲਗਭਗ ਖਤਮ ਹੋ ਗਈਆਂ ਸਨ।

ਲੋਕਾਂ ਨੂੰ ਆਪਣੀ ਮਾਂ-ਬੋਲੀ ਬੋਲਣ ਦਾ ਹੱਕ ਨਹੀਂ ਮਿਲਿਆ। ਪਰ ਕੁਝ ਭਾਸ਼ਾਵਾਂ ਚੁਪ-ਚਾਪ ਅਤੇ ਗੁਪਤ ਤਰੀਕੇ ਨਾਲ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਈਆਂ ਗਈਆਂ।

ਆਸਟ੍ਰੇਲੀਆ ਅਤੇ ਟੋਰੇਸ ਸਟ੍ਰੇਟ ਵਿੱਚ ਜ਼ਿਆਦਾਤਰ ਸਰਗਰਮ ਮੂਲ ਭਾਸ਼ਾਵਾਂ ਸਿਰਫ ਬਜ਼ੁਰਗਾਂ ਵੱਲੋਂ ਬੋਲੀਆਂ ਜਾਂਦੀਆਂ ਹਨ। 100 ਭਾਸ਼ਾਵਾਂ ਨੂੰ ਖਤਮ ਹੋਣ ਦੇ ਖ਼ਤਰੇ ਵਾਲੀਆਂ ਮੰਨਿਆ ਗਿਆ ਹੈ, ਤੇ ਸਿਰਫ 12 ਭਾਸ਼ਾਵਾਂ ਅਜਿਹੀਆਂ ਹਨ ਜੋ ਬੱਚਿਆਂ ਦੁਆਰਾ ਮਾਂ-ਬੋਲੀ ਵਜੋਂ ਸਿੱਖੀਆਂ ਜਾਂਦੀਆਂ ਹਨ।

ਬਹੁਤੀਆਂ ਸਾਰੀਆਂ ਅਕ੍ਰਿਆਸ਼ੀਲ ਭਾਸ਼ਾਵਾਂ ਨੂੰ "ਸੁੱਤੀਆਂ ਹੋਈਆਂ" ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
We call languages that haven't been spoken for some time ‘sleeping’, not dead or extinct. This is because something that is sleeping can be woken up again.
John Gibbs, AIATSIS

ਭਾਸ਼ਾ ਦਾ ਪੁਨਰਜਾਗਰਣ

ਆਸਟ੍ਰੇਲੀਆ ਵਿੱਚ ਪਹਿਲੀਆਂ ਭਾਸ਼ਾਵਾਂ ਮੁੜ ਪ੍ਰਫੁਲਿਤ ਹੋ ਰਹੀਆਂ ਹਨ।

2017 ਵਿੱਚ ਮੂਲ ਵਾਸੀਆਂ ਦੀਆਂ ਭਾਸ਼ਾਵਾਂ ਦੀ ਰੱਖਿਆ ਲਈ ਪਹਿਲਾ ਕਾਨੂੰਨ ਪਾਸ ਕੀਤਾ ਗਿਆ ਸੀ।

Aboriginal Languages Act ਨੇ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਹੈ ਕਿ ਇਹ ਭਾਸ਼ਾਵਾਂ ਨਿਊ ਸਾਊਥ ਵੇਲਜ਼ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹਨ, ਅਤੇ ਮੂਲ ਨਿਵਾਸੀ ਇਨ੍ਹਾਂ ਭਾਸ਼ਾਵਾਂ ਦੇ ਰਖਵਾਲੇ ਹਨ।

ਬਹੁਤ ਸਾਰੇ ਆਸਟ੍ਰੇਲੀਆਈ, ਹੁਣ ਫਸਟ ਨੇਸ਼ਨ ਭਾਸ਼ਾਵਾਂ ਨੂੰ ਮੁੜ ਜੀਵਿਤ ਕਰਨ ਅਤੇ ਸੰਭਾਲਣ ਦੀ ਮਹੱਤਤਾ ਨੂੰ ਸਮਝ ਰਹੇ ਹਨ। ਉਦਾਹਰਣ ਵਜੋਂ, ਹੁਣ ਬਹੁਤ ਸਾਰੇ ਸਥਾਨਕ ਸ਼ਬਦਾਂ ਨੂੰ ਜਗ੍ਹਾਵਾਂ ਦੇ ਨਾਮ ਵਜੋਂ ਵਰਤਿਆ ਜਾ ਰਿਹਾ ਹੈ।

ਪਰ ਪਹਿਲੇ ਰਾਸ਼ਟਰ ਦੀਆਂ ਭਾਸ਼ਾਵਾਂ ਦਾ ਪੁਨਰਜਾਗਰਣ ਬਹੁਤ ਗੁੰਝਲਦਾਰ ਹੈ। ਇਹ ਅੰਸ਼ਿਕ ਤੌਰ 'ਤੇ ਭਾਸ਼ਾਵਾਂ ਦੀ ਵਿਆਪਕ ਵਿਭਿੰਨਤਾ ਦੇ ਕਾਰਨ ਹੈ।
2024 Paper and Talk Participants, AIATSIS, and Living Languages. Photo AIATSIS.jpg
2024 Paper and Talk Participants, AIATSIS, and Living Languages. Credit: AIATSIS

AIATSIS ਦੀ ਭੂਮਿਕਾ

AIATSIS 'ਸੈਂਟਰ ਫੋਰ ਆਸਟ੍ਰੇਲੀਅਨ ਲੈਂਗੂਏਜਜ਼' (ACAL) ਭਾਸ਼ਾ ਦੇ ਪੁਨਰਜਾਗਰਣ ਵਿੱਚ ਸਮਰਥਨ ਦੇਣ ਲਈ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਦਾ ਹੈ।

‘ਆਈਐਟਸਿਸ’ ਕੋਲ ਉਹ ਹੱਥ-ਲਿਖਤ ਪਾਂਡੁਲਿਪੀਆਂ, ਰਸਾਲੇ ਅਤੇ ਆਡੀਓ-ਵਿਜ਼ੂਅਲ ਰਿਕਾਰਡਿੰਗਜ਼ ਹਨ, ਜੋ ਖਾਸ ਤੌਰ 'ਤੇ ਸ਼ੁਰੂਆਤੀ ਯੂਰੋਪੀਅਨ ਖੋਜੀਆਂ ਵੱਲੋਂ ਇਕੱਠੀਆਂ ਕੀਤੀਆਂ ਗਈਆਂ ਸਨ ਜਿਸ ਸਮੇਂ ਉਹ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਸੰਪਰਕ ਵਿੱਚ ਆਏ ਸਨ।

ਇਸ ਸਮੱਗਰੀ ਦੀ ਵਰਤੋਂ ਭਾਸ਼ਾ ਨੂੰ ਮੁੜ ਸੁਰਜੀਤ ਕਰਨ ਲਈ ਕਮਿਊਨਿਟੀ ਵਰਕਸ਼ਾਪਾਂ ਵਿੱਚ ਕੀਤੀ ਜਾਂਦੀ ਹੈ।

ਆਈ ਐਟ ਸਿਸ ਨੇ 20 ਤੋਂ ਵੱਧ ਭਾਸ਼ਾਵਾਂ ਵਿੱਚ ਸ਼ਬਦਕੋਸ਼ਾਂ () ਦੇ ਪ੍ਰਕਾਸ਼ਨ ਲਈ ਵੀ ਵਿੱਤੀ ਸਹਾਇਤਾ ਦਿੱਤੀ ਹੈ।
Warlpiri Dictionary_AIATSIS.jpg
Warlpiri Dictionary

ਮੂਲ-ਨਿਵਾਸੀਆਂ ਦੀਆਂ ਭਾਸ਼ਾਵਾਂ ਦੀ ਵਿਭਿੰਨਤਾ ਅਤੇ ਉਹਨਾਂ ਦੇ ਪੁਨਰ-ਜਾਗਰਣ ਬਾਰੇ ਹੋਰ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਨਡ ਦਾ ਇਹ ਐਪੀਸੋਡ...

LISTEN TO
AustraliaExplained_Punjabi_14032025_FirstNationLanguages image

ਮੂਲ ਵਸੀਆਂ ਦੀਆਂ ਭਾਸ਼ਾਵਾਂ: ਸਭਿਆਚਾਰ ਅਤੇ ਪਹਿਚਾਣ ਦਾ ਇੱਕ ਤਾਣਾਬਾਣਾ

SBS Punjabi

18/03/202508:31
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Subscribe or follow the Australia Explained podcast for more valuable information and tips about settling into your new life in Australia.   

Do you have any questions or topic ideas? Send us an email to 

Share

Recommended for you