Key Points
- ਆਸਟ੍ਰੇਲੀਆ ਵਿੱਚ ਵੋਟ ਪਾਉਣਾ ਲਾਜ਼ਮੀ ਹੈ, ਪਰ ਵੋਟਿੰਗ ਲਈ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਹੈ।
- ਵੋਟ ਪਾਉਣ ਲਈ ਤੁਹਾਡਾ ਆਸਟ੍ਰੇਲੀਆਈ ਨਾਗਰਿਕ ਹੋਣਾ ਜ਼ਰੂਰੀ ਹੈ ਅਤੇ ਘੱਟੋ-ਘੱਟ 18 ਸਾਲ ਦੀ ਉਮਰ ਹੋਣੀ ਚਾਹੀਦੀ ਹੈ।
- ਤੁਸੀਂ ਆਨਲਾਈਨ ਨਾਮ ਦਰਜ ਕਰਵਾ ਸਕਦੇ ਹੋ ਜਾਂ ਕਾਗਜ਼ੀ ਫਾਰਮ ਦੀ ਵਰਤੋਂ ਕਰ ਸਕਦੇ ਹੋ।
- AEC ਦੀ ਵੈੱਬਸਾਈਟ ਬਹੁ-ਭਾਸ਼ਾ ਵਿੱਚ ਜਾਣਕਾਰੀ ਅਤੇ ਆਸਾਨੀ ਨਾਲ ਪੜ੍ਹਨ ਯੋਗ ਅੰਗਰੇਜ਼ੀ ਗਾਈਡਾਂ ਦੀ ਪੇਸ਼ਕਸ਼ ਕਰਦੀ ਹੈ।
ਸੰਘੀ ਚੋਣ ਆਸਟ੍ਰੇਲੀਆ ਦੀ ਸਰਕਾਰ ਚੁਣਨ ਲਈ ਵੋਟ ਪਾ ਕੇ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਹੈ।
ਆਸਟ੍ਰੇਲੀਆ ਵਿੱਚ ਵੋਟ ਪਾਉਣਾ ਲਾਜ਼ਮੀ ਹੈ, ਪਰ ਇਸ ਤੋਂ ਪਹਿਲਾਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਆਸਟ੍ਰੇਲੀਆਈ ਚੋਣ ਆਯੋਗ (AEC) ਨਾਲ ਰਜਿਸਟਰ ਹੋਣਾ।
ਕੀ ਮੈਂ ਵੋਟਿੰਗ ਲਈ ਰਜਿਸਟਰ ਕਰਨ ਦੇ ਯੋਗ ਹਾਂ?
ਹਾਲਾਂਕਿ ਜ਼ਿਆਦਾਤਰ ਆਸਟ੍ਰੇਲੀਆਈ ਲੋਕਾਂ ਲਈ ਵੋਟ ਪਾਉਣਾ ਲਾਜ਼ਮੀ ਹੈ, ਪਰ ਤੁਹਾਨੂੰ ਆਪਣੀ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ।
AEC ਦੇ ਬੁਲਾਰੇ ਈਵਾਨ ਏਕਿਨ-ਸਮਿਥ ਕਹਿੰਦੇ ਹਨ, "ਜੋ ਵੀ ਆਸਟ੍ਰੇਲੀਆਈ ਨਾਗਰਿਕ ਹੈ ਅਤੇ 18 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਹੈ, ਉਹ ਰਜਿਸਟਰ ਕਰਨ ਅਤੇ ਵੋਟ ਪਾਉਣ ਲਈ ਯੋਗ ਹੈ।"
“ਪਰ ਜੇਕਰ ਤੁਸੀਂ ਵੋਟ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨਾਮ ਦਰਜ ਕਰਵਾਉਣਾ ਪਵੇਗਾ।”
ਮੈਨੂੰ ਕਦੋਂ ਨਾਮ ਦਰਜ ਕਰਵਾਉਣਾ ਚਾਹੀਦਾ ਹੈ?
ਸਾਰੇ ਨਵੇਂ ਆਸਟ੍ਰੇਲੀਆਈ ਲੋਕਾਂ ਨੂੰ ਨਾਗਰਿਕ ਬਣਦੇ ਹੀ ਨਾਮ ਦਰਜ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਆਪਣੀ ਰਾਇ ਦੇ ਸਕਣ।
ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਆਮ ਤੌਰ 'ਤੇ ਚੋਣ ਦੀ ਮਿਤੀ ਘੋਸ਼ਿਤ ਹੋਣ ਤੋਂ ਇੱਕ ਹਫ਼ਤੇ ਬਾਅਦ ਹੁੰਦੀ ਹੈ। ਜੇਕਰ ਤੁਸੀਂ ਪਹਿਲਾਂ ਹੀ ਰਜਿਸਟਰ ਹੋ, ਤਾਂ ਤੁਹਾਨੂੰ ਆਪਣੇ ਵੇਰਵੇ ਜਿਵੇਂ ਪਤੇ ਜਾਂ ਨਾਮ ਵਿੱਚ ਤਬਦੀਲੀਆਂ ਕਰਨ ਲਈ ਵੀ ਇੱਕ ਹਫਤਾ ਮਿਲਦਾ ਹੈ।
ਮਿਸਟਰ ਏਕਿਨ-ਸਮਿਥ ਕਹਿੰਦੇ ਹਨ, "ਪਰ ਤੁਹਾਨੂੰ ਚੋਣ ਘੋਸ਼ਣਾ ਦੀ ਉਡੀਕ ਕਰਨ ਦੀ ਲੋੜ ਨਹੀਂ—ਤੁਸੀਂ ਇਹ ਹੁਣੇ ਕਰ ਸਕਦੇ ਹੋ।"
AEC ਦੇ ਡਿਪਟੀ ਚੋਣ ਕਮਿਸ਼ਨਰ 'ਕੈਥ ਗਲੀਸਨ' ਦੱਸਦੇ ਹਨ, "ਦਰਅਸਲ, ਤੁਹਾਨੂੰ ਨਾਮ ਦਰਜ ਕਰਵਾਉਣ ਲਈ 18 ਸਾਲ ਦੇ ਹੋਣ ਤੱਕ ਇੰਤਜ਼ਾਰ ਵੀ ਨਹੀਂ ਕਰਨਾ ਪਵੇਗਾ।"
"ਤੁਸੀਂ 16 ਸਾਲ ਦੀ ਉਮਰ ਤੋਂ ਹੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹੋ ਤਾਂ ਕਿ ਜਦੋਂ ਤੁਸੀਂ 18 ਸਾਲ ਦੇ ਹੋਵੋਗੇ ਤਾਂ ਤੁਸੀਂ ਚੋਣਾਂ ਵਿੱਚ ਵੋਟ ਪਾਉਣ ਲਈ ਬਿਲਕੁਲ ਤਿਆਰ ਹੋਵੋ।"

MELBOURNE, AUSTRALIA - MAY 18: A view from entrance of a polling station during general elections to elect its parliament and prime minister in Melbourne, Australia on May 18, 2019. Source: Anadolu / Recep Sakar/Anadolu Agency/Getty Images
ਮੈਂ ਕਿਵੇਂ ਰਜਿਸਟਰ ਕਰ ਸਕਦਾ ਹਾਂ?
ਤੁਸੀਂ ਸਧਾਰਨ ਆਨਲਾਈਨ ਫਾਰਮ ਦੀ ਵਰਤੋਂ ਕਰਕੇ ਰਜਿਸਟਰ ਕਰ ਸਕਦੇ ਹੋ। ਤੁਸੀਂ ਆਪਣੇ ਸਮਾਰਟਫੋਨ ਦਾ ਵੀ ਇਸਤੇਮਾਲ ਕਰ ਸਕਦੇ ਹੋ। ਸਿਰਫ AEC ਦੀ ਵੈਬਸਾਈਟ 'ਤੇ ਜਾਓ।
ਜੇਕਰ ਤੁਸੀਂ ਪਸੰਦ ਕਰਦੇ ਹੋ, ਜਾਂ ਤੁਹਾਡੇ ਕੋਲ ਇੰਟਰਨੈੱਟ ਦੀ ਪਹੁੰਚ ਨਹੀਂ ਹੈ, ਤਾਂ ਕਾਗਜ਼ੀ ਨਾਮਾਂਕਣ ਫਾਰਮ ਕਿਸੇ ਵੀ AEC ਦਫ਼ਤਰ ਵਿੱਚ ਉਪਲੱਬਧ ਹਨ। ਤੁਸੀਂ ਡਾਕ ਰਾਹੀਂ ਫਾਰਮ ਪ੍ਰਾਪਤ ਕਰਨ ਲਈ 13 23 26 'ਤੇ ਵੀ ਕਾਲ ਕਰ ਸਕਦੇ ਹੋ।
ਤੁਹਾਨੂੰ ਆਪਣੀ ਪਛਾਣ ਸਾਬਤ ਕਰਨ ਦੀ ਲੋੜ ਹੋਵੇਗੀ, ਇਸ ਲਈ ਆਪਣੇ ਪਛਾਣ ਪ੍ਰਮਾਣ ਪੱਤਰ ਤਿਆਰ ਰੱਖੋ। ਜਾਣਕਾਰੀ ਨੱਥੀ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਤੁਹਾਨੂੰ ਇਸਦਾ ਹਵਾਲਾ ਦੇਣ ਦੀ ਜ਼ਰੂਰਤ ਹੋਵੇਗੀ।
ਸ਼੍ਰੀਮਤੀ ਗਲੀਸਨ ਕਹਿੰਦੀ ਹੈ ਕਿ ਪਛਾਣ ਸਾਬਤ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ ਅਤੇ AEC ਦੀ ਵੈਬਸਾਈਟ 'ਤੇ ਤੁਹਾਡੀ ਭਾਸ਼ਾ ਵਿੱਚ ਕਾਫੀ ਜਾਣਕਾਰੀ ਉਪਲੱਬਧ ਹੈ।
ਉਹ ਕਹਿੰਦੇ ਹਨ, "ਜ਼ਿਆਦਾਤਰ ਲੋਕ ਆਪਣੇ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰਦੇ ਹਨ, ਪਰ ਤੁਸੀਂ ਪਾਸਪੋਰਟ ਜਾਂ ਮੈਡੀਕੇਅਰ ਕਾਰਡ ਵੀ ਵਰਤ ਸਕਦੇ ਹੋ।"

A ballot box is seen inside the voting centre at Collingwood in Melbourne, Saturday, October 14, 2023 Credit: CON CHRONIS/AAPIMAGE
ਕੀ ਮੈਨੂੰ ਹਰ ਇੱਕ ਚੋਣਾਂ ਲਈ ਰਜਿਸਟਰ ਕਰਨ ਦੀ ਲੋੜ ਹੈ?
ਕੀ ਹੋਵੇਗਾ ਜੇ ਮੈਂ ਆਪਣਾ ਘਰ ਬਦਲਿਆ ਹੈ?
ਮੈਨੂੰ ਰਜਿਸਟਰ ਕਰਨ ਲਈ ਕੌਣ ਮਦਦ ਕਰੇਗਾ?
ਕੀ ਹੋਵੇਗਾ ਜੇਕਰ ਮੈਂ ਵੋਟ ਪਾਉਣ ਲਈ ਰਜਿਸਟਰ ਨਹੀਂ ਕਰਦਾ?
ਅਜਿਹੇ ਹੀ ਹੋਰ ਸਵਾਲਾਂ ਦੇ ਜਵਾਬ ਜਾਨਣ ਲਈ ਸੁਣੋ ਆਸਟ੍ਰੇਲੀਆ ਐਕਸਪਲੇਨਡ ਦਾ ਇਹ ਐਪੀਸੋਡ....
2025 ਦੀਆਂ ਸੰਘੀ ਚੋਣਾਂ ਵਿੱਚ ਸਮੇਂ ਸਿਰ ਵੋਟ ਪਾਉਣ ਲਈ aec.gov.au ‘ਤੇ ਜਾ ਕੇ ਰਜਿਸਟਰ ਕਰੋ ਜਾਂ ਕਿਸੇ ਵੀ AEC ਦਫ਼ਤਰ ਵਿੱਚ ਜਾ ਕੇ ਆਪਣਾ ਨਾਮ ਦਰਜ ਕਰਵਾਓ।
LISTEN TO

ਕੀ ਤੁਸੀਂ ਆਸਟ੍ਰੇਲੀਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰਨਾ ਚਾਹੁੰਦੇ ਹੋ? ਵੋਟ ਪਾਉਣ ਲਈ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ
SBS Punjabi
05:12
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to [email protected]