Key Points
- ਆਸਟ੍ਰੇਲੀਆ ਦਾ ਪੇਰੈਂਟਲ ਲੀਵ ਭੁਗਤਾਨ ਨਵਜੰਮੇ ਜਾਂ ਗੋਦ ਲਏ ਬੱਚੇ ਦੀ ਦੇਖਭਾਲ ਕਰਨ ਵਾਲੇ ਯੋਗ ਮਾਪਿਆਂ ਲਈ 22 ਹਫ਼ਤਿਆਂ ਤੱਕ ਦੇ ਭੁਗਤਾਨ ਦੀ ਪੇਸ਼ਕਸ਼ ਕਰਦਾ ਹੈ।
- ਯੋਗਤਾ ਲਈ ਸਖ਼ਤ ਕੰਮ, ਆਮਦਨੀ ਅਤੇ ਰਿਹਾਇਸ਼ੀ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ।
- ਜੁਲਾਈ 2025 ਤੋਂ, ਪੇਰੈਂਟਲ ਲੀਵ ਦੀ ਤਨਖਾਹ 24 ਹਫ਼ਤਿਆਂ ਤੱਕ ਵੱਧ ਜਾਵੇਗੀ ਅਤੇ ਇਸ ਵਿੱਚ ਸੁਪਰਐਨੂਏਸ਼ਨ ਦਾ ਯੋਗਦਾਨ ਸ਼ਾਮਲ ਹੋਵੇਗਾ। ਜੁਲਾਈ 2026 ਤੋਂ ਇਹ ਵਧ ਕੇ 26 ਹਫ਼ਤੇ ਹੋ ਜਾਵੇਗੀ।
- ਕੁਝ ਰੁਜ਼ਗਾਰਦਾਤਾ ਵੱਖ-ਵੱਖ ਸ਼ਰਤਾਂ ਦੇ ਨਾਲ ਅਲੱਗ ਤੋਂ ਪੇਰੈਂਟਲ ਲੀਵ ਦਾ ਭੁਗਤਾਨ ਪ੍ਰਦਾਨ ਕਰਦੇ ਹਨ।
ਬੱਚੇ ਦੇ ਜਨਮ ਲੈਣ ਦਾ ਇੰਤਜ਼ਾਰ ਕਰਨਾ ਇੱਕ ਖਾਸ ਅਤੇ ਦਿਲਚਸਪ ਸਮਾਂ ਹੁੰਦਾ ਹੈ, ਪਰ ਇਹ ਵਿੱਤੀ ਤਣਾਅ ਵੀ ਲਿਆ ਸਕਦਾ ਹੈ।
ਆਸਟ੍ਰੇਲੀਆਈ ਸਰਕਾਰ ਅਤੇ ਨੌਕਰੀਦਾਤਾਵਾਂ ਵਲੋਂ ਮਿਲਣ ਵਾਲਾ Parental Leave ਦਾ ਭੁਗਤਾਨ ਇਸ ਬੋਝ ਨੂੰ ਘੱਟ ਕਰ ਸਕਦਾ ਹੈ, ਜਿਸ ਨਾਲ ਮਾਤਾ-ਪਿਤਾ ਆਪਣੇ ਬੱਚੇ ਦੀ ਦੇਖਭਾਲ ਕਰਦੇ ਹੋਏ ਘਰ ਰਹਿੰਦਿਆਂ ਆਮਦਨ ਪ੍ਰਾਪਤ ਕਰ ਸਕਦੇ ਹਨ।
ਆਸਟ੍ਰੇਲੀਆ ਦੀ ਪੇਰੈਂਟਲ ਲੀਵ ਪੇਅ ਸਕੀਮ ਕੀ ਹੈ?
ਪੇਰੈਂਟਲ ਲੀਵ ਭੁਗਤਾਨ ਆਸਟ੍ਰੇਲੀਆਈ ਸਰਕਾਰ ਵੱਲੋਂ ਦਿੱਤਾ ਜਾਂਦਾ ਇੱਕ ਭੁਗਤਾਨ ਹੈ ਜੋ ਨਵਜੰਮੇ ਜਾਂ ਦੋ ਸਾਲ ਤੋਂ ਘੱਟ ਉਮਰ ਦੇ ਨਵੇਂ ਗੋਦ ਲਏ ਬੱਚੇ ਦੀ ਦੇਖਭਾਲ ਕਰਨ ਲਈ ਕੰਮ ਤੋਂ ਛੁੱਟੀ ਲੈਣ ਵਿੱਚ ਮਦਦ ਕਰਦਾ ਹੈ।
ਪੇਰੈਂਟਲ ਲੀਵ ਭੁਗਤਾਨ ਵਰਤਮਾਨ ਵਿੱਚ 22 ਹਫ਼ਤਿਆਂ ਤੱਕ ਉਪਲਬਧ ਹੈ। ਇਹ ਮਿਆਦ ਜੁਲਾਈ 2025 ਵਿੱਚ 24 ਹਫ਼ਤਿਆਂ ਤੱਕ ਅਤੇ ਫਿਰ ਜੁਲਾਈ 2026 ਤੋਂ 26 ਹਫ਼ਤਿਆਂ ਤੱਕ ਵਧ ਜਾਵੇਗੀ। ਇਸਤੋਂ ਇਲਾਵਾ ਜੁਲਾਈ 2025 ਤੋਂ, ਇਸ ਵਿੱਚ ਸੁਪਰਐਨੁਏਸ਼ਨ ਯੋਗਦਾਨ ਵੀ ਸ਼ਾਮਲ ਕੀਤੇ ਜਾਣਗੇ।
ਭੁਗਤਾਨ ਦੀ ਦਰ ਰਾਸ਼ਟਰੀ ਘੱਟੋ-ਘੱਟ ਵੇਤਨ ਦੇ ਆਧਾਰ 'ਤੇ, $915 ਡਾਲਰ 80 ਸੈਂਟ ਪ੍ਰਤੀ ਪੰਜ-ਦਿਨੀ ਕੰਮਕਾਜੀ ਹਫਤਾ ਹੈ।

Credit: Maskot/Getty Images/Maskot
ਕੀ ਮੈਂ ਪੇਰੈਂਟਲ ਲੀਵ ਭੁਗਤਾਨ ਪ੍ਰਾਪਤ ਕਰ ਸਕਦਾ ਹਾਂ?
ਪੇਰੈਂਟਲ ਲੀਵ ਭੁਗਤਾਨ ਦੇ ਯੋਗ ਹੋਣ ਲਈ, ਤੁਹਾਨੂੰ ਬੱਚੇ ਦਾ ਪ੍ਰਾਇਮਰੀ ਕੇਅਰਗਿਵਰ ਹੋਣਾ ਚਾਹੀਦਾ ਹੈ, ਅਤੇ ਕੰਮ ਅਤੇ ਆਮਦਨੀ ਦੇ ਟੈਸਟ ਨੂੰ ਪੂਰਾ ਕਰਨਾ ਚਾਹੀਦਾ ਹੈ।
ਤੁਹਾਨੂੰ ਆਪਣੇ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ 10 ਮਹੀਨਿਆਂ ਵਿੱਚ ਘੱਟੋ-ਘੱਟ 330 ਘੰਟੇ ਕੰਮ ਕੀਤਾ ਹੋਣਾ ਚਾਹੀਦਾ ਹੈ। ਤੁਹਾਡੇ ਕੋਲ $175,788 ਜਾਂ ਇਸ ਤੋਂ ਘੱਟ ਦੀ ਵਿਵਸਥਿਤ ਟੈਕਸਯੋਗ ਆਮਦਨ ਵੀ ਹੋਣੀ ਚਾਹੀਦੀ ਹੈ।
ਹੈਂਕ ਜੋਂਗੇਨ ਜੋ ਸਰਵਿਸਿਜ਼ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਹਨ ਅਤੇ ਪੇਰੈਂਟਲ ਲੀਵ ਭੁਗਤਾਨ ਸਕੀਮ ਦਾ ਪ੍ਰਬੰਧਨ ਕਰਦੇ ਹਨ, ਉਹ ਦੱਸਦੇ ਨੇ ਕਿ, "ਜਦੋਂ ਤੁਹਾਡਾ ਬੱਚਾ ਜਨਮ ਲੈਂਦਾ ਹੈ ਜਾਂ ਗੋਦ ਲਿਆ ਜਾਂਦਾ ਹੈ, ਤਾਂ ਤੁਹਾਨੂੰ ਆਸਟ੍ਰੇਲੀਆ ਵਿੱਚ ਰਹਿੰਦੇ ਹੋਣਾ ਚਾਹੀਦਾ ਹੈ, ਅਤੇ ਤੁਹਾਡੇ ਕੋਲ ਜਾਂ ਤਾਂ ਇੱਕ ਆਸਟ੍ਰੇਲੀਆਈ ਨਾਗਰਿਕਤਾ, ਇੱਕ ਸਥਾਈ ਵੀਜ਼ਾ, ਇੱਕ ਵਿਸ਼ੇਸ਼ ਸ਼੍ਰੇਣੀ ਦਾ ਵੀਜ਼ਾ, ਜਾਂ ਕੋਈ ਅਸਥਾਈ ਵੀਜ਼ਾ ਹੋਣਾ ਚਾਹੀਦਾ ਹੈ, ਉਦਾਹਰਨ ਲਈ, ਇੱਕ ਅਸਥਾਈ ਸੁਰੱਖਿਆ ਵੀਜ਼ਾ।"
ਹੈਂਕ ਜੋਂਗੇਨ ਦੱਸਦੇ ਹਨ ਕਿ ਜੇਕਰ ਦੋਵੇਂ ਮਾਪੇ ਯੋਗ ਹਨ, ਤਾਂ ਪੇਰੈਂਟਲ ਲੀਵ ਤਨਖਾਹ ਦੋਨਾਂ ਵਿੱਚ ਸਾਂਝੀ ਕੀਤੀ ਜਾ ਸਕਦੀ ਹੈ।
ਪੇਰੈਂਟਲ ਲੀਵ ਭੁਗਤਾਨ, ਬੱਚੇ ਦੀ ਜਨਮ ਤੋਂ ਪਹਿਲਾਂ ਮੌਤ ਜਾਂ ਨਵਜਾਤ ਬੱਚੇ ਦੀ ਮੌਤ ਹੋਣ ਦੀ ਗੰਭੀਰ ਸਥਿਤੀ ਵਿੱਚ ਵੀ ਉਪਲਬਧ ਹੈ।

Asian Chinese young father feeding his baby boy son with milk bottle at living room during weekend Credit: Edwin Tan /Getty Images
ਪੇਰੈਂਟਲ ਲੀਵ ਭੁਗਤਾਨ ਦਾ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ?
ਤੁਸੀਂ ਸਰਵਿਸਿਜ਼ ਆਸਟ੍ਰੇਲੀਆ ਦੀ ਵੈੱਬਸਾਈਟ, servicesaustralia.gov.au 'ਤੇ ਦੇਖ ਸਕਦੇ ਹੋ ਕਿ ਤੁਸੀਂ ਯੋਗ ਹੋ ਜਾਂ ਨਹੀਂ। ਫਿਰ, ਤੁਸੀਂ Centrelink ਰਾਹੀਂ ਆਪਣੇ myGov ਅਕਾਊਂਟ ਤੋਂ ਔਨਲਾਈਨ ਅਰਜ਼ੀ ਦੇ ਸਕਦੇ ਹੋ।

Credit: Johner Images/Getty Images/Johner RF
LISTEN TO

ਆਸਟ੍ਰੇਲੀਆ ਵਿੱਚ 'ਪੇਰੈਂਟਲ ਲੀਵ' ਦਾ ਭੁਗਤਾਨ ਕਿਵੇਂ ਪ੍ਰਾਪਤ ਕੀਤਾ ਜਾਵੇ?
SBS Punjabi
07/02/202508:54
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।
Subscribe to or follow the Australia Explained podcast for more valuable information and tips about settling into your new life in Australia.